ਮਾਂ ਬਣਨ ਵਾਲ਼ੀ ਹੈ ਅਤੇ ਬੱਚਾ ਤੁਹਾਡਾ ਹੀ ਤਾਂ ਹੋਵੇਗਾ... ਤੁਹਾਡਾ ਹੀ ਤਾਂ ਹੋਵੇਗਾ।” ਨੱਥੂ ਨੇ ਤੁਤਲਾਉਂਦੇ ਹੋਏ ਕਿਹਾ।
ਤਾਂ ਰੂਪਾ ਗਰਭਵਤੀ ਹੋ ਚੁੱਕੀ ਸੀ... ਸਤੀਸ਼ ਨੂੰ ਕੁਦਰਤ ਦੀ ਇਹ ਸਿਤਮ ਜ਼ਰੀਫ਼ੀ ਸਖਤ ਨਾਪਸੰਦ ਸੀ। ਉਸਦੀ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਔਰਤ ਅਤੇ ਮਰਦ ਦੇ ਸੰਬੰਧ ਦੇ ਨਾਲ਼ ਨਾਲ਼ ਇਹ ਗਰਭ ਠਹਿਰਨ ਦਾ ਸਿਲਸਿਲਾ ਕਿਉਂ ਜੋੜ ਦਿੱਤਾ ਹੈ।
ਮਰਦ ਜਦੋਂ ਕਿਸੇ ਔਰਤ ਦੀ ਖਾਸ ਖੂਬੀ ਦਾ ਦੀਵਾਨਾ ਹੁੰਦਾ ਹੈ ਤਾਂ ਉਸਦੀ ਸਜ਼ਾ ਬੱਚੇ ਦੀ ਸ਼ਕਲ ਵਿੱਚ ਕਿਉਂ ਦੋਨਾਂ ਧਿਰਾਂ ਨੂੰ ਭੁਗਤਣੀ ਪੈਂਦੀ ਹੈ ... ਰੂਪਾ ਬੱਚੇ ਦੇ ਬਿਨਾਂ ਕਿੰਨੀ ਚੰਗੀ ਸੀ ਅਤੇ ਉਹ ਖੁਦ ਉਸ ਬੱਚੇ ਦੇ ਬਿਨਾਂ ਕਿੰਨੇ ਚੰਗੇ ਤਰੀਕੇ ਨਾਲ਼, ਰੂਪਾ ਦੇ ਨਾਲ਼ ਸੰਬੰਧ ਕਾਇਮ ਰੱਖ ਸਕਦਾ ਸੀ। ਇਸ ਜਨਮ ਦੇ ਸਿਲਸਿਲੇ ਦੀ ਵਜ੍ਹਾ ਨਾਲ਼ ਕਈ ਵਾਰ ਉਸਦੇ ਦਿਲ ਵਿੱਚ ਇਹ ਖਿਆਲ ਪੈਦਾ ਹੋਇਆ ਕਿ ਔਰਤ ਇੱਕ ਬੇਕਾਰ ਸ਼ੈਅ ਹੈ ਯਾਨੀ ਉਹਨੂੰ ਹੱਥ ਲਗਾਓ ਅਤੇ ਇਹ ਬੱਚਾ ਪੈਦਾ ਹੋ ਜਾਂਦਾ ਹੈ, ਇਹ ਵੀ ਕੋਈ ਗੱਲ ਹੋਈ!
ਹੁਣ ਉਸਦੀ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਉਹ ਉਸ ਬੱਚੇ ਦਾ ਕੀ ਕਰੇ ਜੋ ਪੈਦਾ ਹੋ ਰਿਹਾ ਸੀ। ਥੋੜ੍ਹੀ ਦੇਰ ਗ਼ੌਰ ਕਰਕੇ ਉਸਨੇ ਨੱਥੂ ਨੂੰ ਆਪਣੇ ਕੋਲ਼ ਬਿਠਾਇਆ ਅਤੇ ਬੜੇ ਆਰਾਮ ਨਾਲ਼ ਕਿਹਾ, “ਤੁਸੀਂ ਰੂਪਾ ਦੇ ਕੀ ਲੱਗਦੇ ਹੋ... ਖੈਰ ਛੱਡੋ ਇਸ ਕਿੱਸੇ ਨੂੰ... ਵੇਖੋ, ਇਹ ਬੱਚੇ-ਵੱਚੇ ਦੀ ਗੱਲ ਮੈਨੂੰ ਪਸੰਦ ਨਹੀਂ, ਮੁਫ਼ਤ ਵਿੱਚ ਅਸੀਂ ਦੋਵੇਂ ਬਦਨਾਮ ਹੋ ਜਾਵਾਂਗੇ। ਤੁਸੀਂ ਇਸ ਤਰ੍ਹਾਂ ਕਰੋ, ਰੂਪਾ ਨੂੰ ਇੱਥੇ ਛੱਡ ਜਾਓ ... ਮੈਂ ਉਸਨੂੰ ਅੱਜ ਹੀ ਕਿਸੇ ਅਜਿਹੀ ਜਗ੍ਹਾ ਭਿਜਵਾ ਦੇਵਾਂਗਾ ਜਿੱਥੇ ਇਹ ਬੱਚਾ ਜ਼ਾਇਆ ਕਰ ਦਿੱਤਾ ਜਾਵੇ ਅਤੇ ਰੂਪਾ ਨੂੰ ਮੈਂ ਕੁਝ ਰੁਪਏ ਦੇ ਦੇਵਾਂਗਾ, ਉਹ ਖੁਸ਼ ਹੋ ਜਾਵੇਗੀ। ਤੁਹਾਡਾ ਇਨਾਮ ਵੀ ਤੁਹਾਨੂੰ ਮਿਲ ਜਾਵੇਗਾ... ਰੁਕੋ।"
ਇਹ ਕਹਿ ਕੇ ਸਤੀਸ਼ ਨੇ ਆਪਣੀ ਜੇਬ ਵਿੱਚੋਂ ਬਟੁਆ ਕੱਢਿਆ ਅਤੇ ਦਸ ਰੁਪਏ ਦਾ ਨੋਟ ਨੱਥੂ ਦੇ ਹੱਥ ਵਿੱਚ ਦੇ ਕੇ ਕਿਹਾ, “ਇਹ ਰਿਹਾ ਤੁਹਾਡਾ ਇਨਾਮ... ਜਾਓ ਐਸ਼ ਕਰੋ।”
ਨੱਥੂ ਚੁਪਕੇ ਜਿਹੇ ਉੱਠਿਆ। ਦਸ ਰੁਪਏ ਦਾ ਨੋਟ ਉਸਨੇ ਚੰਗੀ ਤਰ੍ਹਾਂ ਮੁੱਠੀ ਵਿੱਚ ਦਬਾ ਲਿਆ ਅਤੇ ਉੱਥੋਂ ਚੱਲ ਪਿਆ। ਸਤੀਸ਼ ਨੇ ਤਸੱਲੀ ਦਾ ਸਾਹ ਲਿਆ ਕਿ ਚਲੋ ਛੁੱਟੀ ਹੋਈ। ਹੁਣ ਉਹ ਭੰਗੀ ਦੀ ਕੁੜੀ ਬਾਰੇ ਸੋਚਣ ਲੱਗਾ ਕਿ ਜੇਕਰ ਉਸਨੂੰ ਵੀ... ਪਰ ਇਹ ਕੀ, ਨੱਥੂ ਰੂਪਾ ਦੇ ਨਾਲ਼ ਵਾਪਸ ਆ ਰਿਹਾ ਸੀ। ਰੂਪਾ ਦੀਆਂ ਨਜ਼ਰਾਂ ਝੁਕੀਆਂ ਹੋਈਆਂ ਸਨ ਅਤੇ ਉਹ ਇਵੇਂ ਚੱਲ ਰਹੀ ਸੀ ਜਿਵੇਂ ਉਸਨੂੰ ਬਹੁਤ ਤਕਲੀਫ਼ ਹੋ ਰਹੀ ਹੋਵੇ। ਸਤੀਸ਼ ਨੇ ਸੋਚਿਆ, ਇਹ ਬੱਚਾ ਪੈਦਾ ਕਰਨਾ ਵੀ ਇੱਕ ਚੰਗੀ ਖਾਸੀ ਮੁਸੀਬਤ ਲੱਗਦੀ ਹੈ।
ਨੱਥੂ ਅਤੇ ਰੂਪਾ ਦੋਵੇਂ ਬਰਾਂਡੇ ਦੀਆਂ ਪੌੜੀਆਂ ਦੇ ਕੋਲ਼ ਖੜ੍ਹੇ ਹੋ ਗਏ। ਸਤੀਸ਼ ਨੇ ਰੂਪਾ ਵੱਲ ਵੇਖੇ ਬਿਨਾਂ ਕਿਹਾ, “ਵੇਖ ਰੂਪਾ, ਮੈਂ ਉਸ ਨੂੰ ਸਭ ਕੁਝ ਸਮਝਾ ਦਿੱਤਾ ਹੈ। ਤੂੰ ਫ਼ਿਕਰ ਨਾ ਕਰ, ਸਭ ਠੀਕ ਹੋ ਜਾਵੇਗਾ... ਸਮਝ... ਕਿਉਂ ਭਈ ਤੂੰ ਸਭ ਕੁਝ ਦੱਸ ਦਿੱਤਾ ਨਾ?”
142 / ਮੰਟੇ ਦੇ ਅਫ਼ਸਾਨੇ