ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੱਥੂ ਨੇ ਆਪਣੇ ਸਿਰ ਦੇ ਵਾਲ਼ ਮਰੋੜਣੇ ਸ਼ੁਰੂ ਕਰ ਦਿੱਤੇ ਅਤੇ ਜਦੋਂ ਪਲਟ ਕੇ ਉਸਨੇ ਰੂਪਾ ਨੂੰ ਕੁਝ ਕਹਿਣਾ ਚਾਹਿਆ ਤਾਂ ਉਹ ਜਾ ਚੁੱਕੀ ਸੀ ਅਤੇ ਉਹ ਉਸਦਾ ਪਿੱਛਾ ਕਰਨ ਲਈ ਭੱਜਿਆ, ਪਰ ਉਹ ਜਾ ਚੁੱਕੀ ਸੀ।

ਬਾਹਰ ਨਿਕਲ ਕੇ ਉਸ ਨੇ ਰੂਪਾ ਨੂੰ ਬਹੁਤ ਦੂਰ ਦਰਖਤਾਂ ਦੇ ਝੁੰਡ ਵਿੱਚ ਗ਼ਾਇਬ ਹੁੰਦੇ ਵੇਖਿਆ। ਉਹ ਉਸਦੇ ਪਿੱਛੇ ਇਹ ਕਹਿੰਦਾ ਹੋਇਆ ਭੱਜਿਆ, “ਰੂਪਾ... ਰੂਪਾ, ਰੁਕ ਜਾ, ਮੈਂ ਇੱਕ ਵਾਰ ਫਿਰ ਉਸਨੂੰ ਸਮਝਾਵਾਂਗਾ... ਉਹੀ ਤੇਰਾ ਪਤੀ ਹੈ, ਉਸ ਦਾ ਘਰ ਹੀ ਤੇਰੀ ਅਸਲ ਜਗ੍ਹਾ ਹੈ।”

ਉਹ ਬਹੁਤ ਦੇਰ ਤੱਕ ਭੱਜਦਾ ਰਿਹਾ ਪਰ ਰੂਪਾ ਬਹੁਤ ਦੂਰ ਨਿਕਲ ਗਈ ਸੀ। ਉਸ ਦਿਨ ਤੋਂ ਅੱਜ ਤੱਕ ਨੱਥੂ, ਰੂਪਾ ਦੀ ਤਲਾਸ਼ ਵਿੱਚ ਭਟਕ ਰਿਹਾ ਹੈ ਪਰ ਉਹ ਉਸਨੂੰ ਨਹੀਂ ਮਿਲੀ। ਉਹ ਲੋਕਾਂ ਨੂੰ ਕਹਿੰਦਾ ਹੈ, “ਮੈਂ ਰੂਪਾ ਦੇ ਪਤੀ ਨੂੰ ਜਾਣਦਾ ਹਾਂ... ਤੁਸੀਂ ਉਸਨੂੰ ਲੱਭ ਕੇ ਲਿਆਓ, ਮੈਂ ਉਸਨੂੰ ਉਸਦੇ ਪਤੀ ਨੂੰ ਮਿਲਾ ਦੇਵਾਂਗਾ।”

ਲੋਕ ਇਹ ਸੁਣ ਕੇ ਹੱਸ ਦਿੰਦੇ ਹਨ। ਬੱਚੇ ਜਦੋਂ ਵੀ ਨੱਥੂ ਨੂੰ ਵੇਖਦੇ ਹਨ ਤਾਂ ਉਸ ਨੂੰ ਪੁੱਛਦੇ ਹਨ, “ਉਸਦਾ ਪਤੀ ਕੌਣ ਹੈ ਨੱਥੂ ਭਾਈ?” ਤਾਂ ਨੱਥੂ ਉਨ੍ਹਾਂ ਨੂੰ ਮਾਰਨ ਲਈ ਭੱਜਦਾ ਹੈ।

145 / ਮੰਟੇ ਦੇ ਅਫ਼ਸਾਨੇ