ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੌਸਮ ਦੀ ਸ਼ਰਾਰਤ

ਸ਼ਾਮ ਨੂੰ ਸੈਰ ਲਈ ਨਿਕਲਿਆ ਅਤੇ ਟਹਿਲਦਾ ਟਹਿਲਦਾ ਉਸ ਸੜਕ ਉੱਤੇ ਟੁਰ ਪਿਆ ਜੋ ਕਸ਼ਮੀਰ ਵੱਲ ਜਾਂਦੀ ਹੈ। ਸੜਕ ਦੇ ਚਾਰੇ ਪਾਸੇ ਚੀੜ ਅਤੇ ਦੇਵਦਾਰ ਦੇ ਦਰਖ਼ਤ, ਉੱਚੀਆਂ ਉੱਚੀਆਂ ਪਹਾੜੀਆਂ ਦੇ ਦਾਮਨ ਉੱਤੇ ਕਾਲ਼ੇ ਫ਼ੀਤੇ ਦੀ ਤਰ੍ਹਾਂ ਫੈਲੇ ਹੋਏ ਸਨ। ਕਦੇ ਕਦੇ ਹਵਾ ਦੇ ਬੁੱਲੇ ਉਸ ਫ਼ੀਤੇ ਵਿੱਚ ਇੱਕ ਕੰਬਣੀ ਜਿਹੀ ਪੈਦਾ ਕਰ ਦਿੰਦੇ।

ਮੇਰੇ ਸੱਜੇ ਹੱਥ ਇੱਕ ਉੱਚਾ ਟਿੱਲਾ ਸੀ ਜਿਸਦੀਆਂ ਢਲਾਨਾਂ ਵਿੱਚ ਕਣਕ ਦੇ ਹਰੇ ਪੌਦੇ ਨਿਹਾਇਤ ਹੀ ਮੱਧਮ ਸਰਸਰਾਹਟ ਪੈਦਾ ਕਰ ਰਹੇ ਸਨ। ਇਹ ਸਰਸਰਾਹਟ ਕੰਨਾਂ ਨੂੰ ਬਹੁਤ ਭਲੀ ਪਰਤੀਤ ਹੁੰਦੀ ਸੀ। ਅੱਖਾਂ ਬੰਦ ਕਰ ਲਓ ਤਾਂ ਇਵੇਂ ਲੱਗਦਾ ਕਿ ਤਸੱਵਰ ਦੇ ਗੁਦਗੁਦੇ ਕਾਲੀਨਾਂ ਉੱਤੇ ਕਈ ਕਵਾਰੀਆਂ ਰੇਸ਼ਮੀ ਸਾੜ੍ਹੀਆਂ ਬੰਨ੍ਹੀ ਚੱਲ ਫਿਰ ਰਹੀਆਂ ਹਨ। ਇਨ੍ਹਾਂ ਚਲਾਨਾਂ ਦੇ ਬਹੁਤ ਉੱਪਰ ਚੀੜ ਦੇ ਉੱਚੇ ਦਰਖਤਾਂ ਦਾ ਇੱਕ ਹਜੂਮ ਸੀ। ਖੱਬੇ ਪਾਸੇ ਸੜਕ ਦੇ ਬਹੁਤ ਹੇਠਾਂ ਇੱਕ ਛੋਟਾ ਜਿਹਾ ਮਕਾਨ ਸੀ ਜਿਸਨੂੰ ਝਾੜੀਆਂ ਨੇ ਘੇਰ ਰੱਖਿਆ ਸੀ, ਉਸਤੋਂ ਕੁਝ ਫ਼ਾਸਲੇ ਉੱਤੇ ਨੀਵੇਂ ਨੀਵੇਂ ਝੌਂਪੜੇ ਸਨ, ਜਿਵੇਂ ਕਿਸੇ ਹੁਸੀਨ ਚਿਹਰੇ ਉੱਤੇ ਤਿਲ਼।

ਹਵਾ ਗਿੱਲੀ ਅਤੇ ਪਹਾੜੀ ਘਾਹ ਦੀ ਭਿੰਨੀ-ਭਿੰਨੀ ਬਾਸ ਨਾਲ਼ ਲੱਦੀ ਹੋਈ ਸੀ। ਮੈਨੂੰ ਇਸ ਸੈਰ ਵਿੱਚ ਇੱਕ ਨਾਕਾਬਿਲ-ਏ-ਬਿਆਨ ਲੱਜ਼ਤ ਮਹਿਸੂਸ ਹੋ ਰਹੀ ਸੀ।

ਸਾਹਮਣੇ ਟਿੱਲੇ ਉੱਤੇ ਦੋ ਬੱਕਰੀਆਂ ਬੜੇ ਪਿਆਰ ਨਾਲ਼ ਇੱਕ ਦੂਜੀ ਨੂੰ ਆਪਣੇ ਨੰਨ੍ਹੇ ਨੰਨ੍ਹੇ ਸਿੰਗਾਂ ਨਾਲ਼ ਰੇਲ ਰਹੀਆਂ ਸਨ। ਉਨ੍ਹਾਂ ਵੱਲੋਂ ਕੁਝ ਫ਼ਾਸਲੇ ਉੱਤੇ ਇੱਕ ਕਤੂਰਾ ਜੋ ਕਿ ਡੀਲ-ਡੌਲ ਵਿੱਚ ਮੇਰੇ ਬੂਟ ਦੇ ਬਰਾਬਰ ਸੀ, ਇੱਕ ਭਾਰੀ ਭਰਕਮ ਮੱਝ ਦੀ ਲੱਤ ਨਾਲ਼ ਲਿਪਟ ਲਿਪਟ ਕੇ ਉਸਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਸ਼ਾਇਦ ਭੌਂਕਦਾ ਵੀ ਸੀ, ਕਿਉਂਕਿ ਉਸਦਾ ਮੂੰਹ ਵਾਰ ਵਾਰ ਖੁੱਲ੍ਹਦਾ ਸੀ। ਪਰ ਉਸਦੀ ਆਵਾਜ਼ ਮੇਰੇ ਕੰਨਾਂ ਤੱਕ ਨਹੀਂ ਪੁੱਜਦੀ ਸੀ।

ਮੈਂ ਇਹ ਤਮਾਸ਼ਾ ਦੇਖਣ ਲਈ ਰੁਕ ਗਿਆ। ਕਤੂਰਾ ਦੇਰ ਤੱਕ ਮੱਝ ਦੀਆਂ ਲੱਤਾਂ ਉੱਤੇ ਆਪਣੇ ਪੰਜੇ ਮਾਰਦਾ ਰਿਹਾ। ਪਰ ਉਸਦੀਆਂ ਇਨ੍ਹਾਂ ਧਮਕੀਆਂ ਦਾ ਅਸਰ ਨਹੀਂ ਹੋਇਆ। ਜਵਾਬ ਵਿੱਚ ਮੱਝ ਨੇ ਦੋ-ਤਿੰਨ ਵਾਰ ਆਪਣੀ ਪੂਛ ਹਿਲਾ ਦਿੱਤੀ ਅਤੇ ਬਸ! ਪਰ ਅਚਾਨਕ ਜਦੋਂਕਿ ਕਤਰਾ ਹਮਲੇ ਲਈ ਅੱਗੇ ਵਧ ਰਿਹਾ ਸੀ, ਮੱਝ ਨੇ ਜ਼ੋਰ ਨਾਲ਼ ਆਪਣੀ ਪੂਛ ਹਿਲਾਈ। ਕਿਸੇ ਸਿਆਹ ਜਿਹੀ ਚੀਜ਼ ਨੂੰ ਆਪਣੇ ਵੱਲ ਵਧਦੇ ਵੇਖ ਕੇ ਉਹ ਇਸ ਅੰਦਾਜ਼ ਨਾਲ਼ ਭੜਕਿਆ ਕਿ ਮੈਨੂੰ ਬੇ-ਇਖਤਿਆਰ ਹਾਸੀ ਆ ਗਈ। ਮੈਂ ਉਨ੍ਹਾਂ ਨੂੰ ਛੱਡ ਕੇ ਅੱਗੇ ਵਧਿਆ।

ਅਸਮਾਨ ਉੱਤੇ ਬੱਦਲਾਂ ਦੇ ਸਫ਼ੈਦ ਟੁਕੜੇ ਫੈਲੇ ਹੋਏ ਬਾਦਬਾਨ ਲੱਗਦੇ ਸਨ ਜਿਨ੍ਹਾਂ

146 / ਮੰਟੇ ਦੇ ਅਫ਼ਸਾਨੇ