ਨੂੰ ਹਵਾ ਇੱਧਰ ਤੋਂ ਉੱਧਰ ਧੱਕ ਰਹੀ ਸੀ। ਸਾਹਮਣੇ ਪਹਾੜ ਦੀ ਸਿਖਰ ਉੱਤੇ ਇੱਕ ਉੱਚਾ ਵੱਡਾ ਦਰਖਤ ਚੌਕੀਦਾਰ ਦੀ ਤਰ੍ਹਾਂ ਆਕੜਿਆ ਖੜ੍ਹਾ ਸੀ। ਉਸਦੇ ਪਿੱਛੇ ਬੱਦਲ ਦਾ ਇੱਕ ਟੁਕੜਾ ਝੂਮ ਰਿਹਾ ਸੀ। ਬੱਦਲ, ਇਹ ਉੱਚਾ ਵੱਡਾ ਦਰਖਤ ਅਤੇ ਪਹਾੜੀ...ਤਿੰਨੋਂ ਮਿਲ ਕੇ ਬਹੁਤ ਵੱਡੇ ਜਹਾਜ਼ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ।
ਮੈਂ ਨੇਚਰ ਦੀ ਇਸ ਤਸਵੀਰਕਸ਼ੀ ਨੂੰ ਕੇ ਵੇਖ ਰਿਹਾ ਸੀ ਕਿ ਅਚਾਨਕ ਲਾਰੀ ਦੇ ਹਾਰਨ ਨੇ ਮੈਨੂੰ ਚੌਂਕਾ ਦਿੱਤਾ। ਖਿਆਲ਼ਾਂ ਦੀ ਦੁਨੀਆ ਤੋਂ ਉੱਤਰ ਕੇ ਮੈਂ ਅਵਾਜ਼ਾਂ ਦੀ ਦੁਨੀਆ ਵਿੱਚ ਆ ਗਿਆ। ਮਨ ਦੀਆਂ ਅੱਖਾਂ ਬੰਦ ਹੋ ਗਈਆਂ। ਮੁਸਾਮਾਂ ਦੇ ਸਾਰੇ ਕੰਨ ਖੁੱਲ੍ਹ ਗਏ। ਮੈਂ ਫ਼ੌਰਨ ਸੜਕ ਦੇ ਇੱਕ ਪਾਸੇ ਹਟ ਗਿਆ।
ਲਾਰੀ ਪਰਕਾਰ ਵਾਂਗ ਬੜੀ ਤੇਜ਼ੀ ਨਾਲ਼ ਮੋੜ ਦੇ ਅੱਧੇ ਚੱਕਰ ਉੱਤੇ ਘੁੰਮੀ ਅਤੇ ਹੌਂਕਦੀ ਹੋਈ ਮੇਰੇ ਕੋਲ਼ੋਂ ਗੁਜ਼ਰ ਗਈ। ਇੱਕ ਹੋਰ ਲਾਰੀ ਗੁਜਰਨ 'ਤੇ ਮੋੜ ਦੇ ਪਿਛੋਕੜ ਵਿੱਚ ਪੰਜ-ਛੇ ਗਊਆਂ ਨਜ਼ਰ ਆਈਆਂ, ਜੋ ਸਿਰ ਲਟਕਾਈ ਹੌਲੀ-ਹੌਲੀ ਚੱਲ ਰਹੀਆਂ ਸਨ। ਮੈਂ ਆਪਣੀ ਜਗ੍ਹਾ 'ਤੇ ਖੜਾ ਰਿਹਾ। ਜਦੋਂ ਇਹ ਮੇਰੇ ਅੱਗਿਓਂ ਗੁਜ਼ਰ ਗਈਆਂ ਤਾਂ ਮੈਂ ਕਦਮ ਉਠਾਇਆ ਅਤੇ ਮੋੜ ਵੱਲ ਵਧਿਆ। ਕੁਝ ਗਜ਼ਾਂ ਦਾ ਫ਼ਾਸਲਾ ਤੈਅ ਕਰਨ 'ਤੇ ਜਦੋਂ ਮੈਂ ਸੜਕ ਦੇ ਖੱਬੇ ਹੱਥ ਵਾਲ਼ੇ ਟਿੱਲੇ ਦੇ ਇੱਕ ਬਹੁਤ ਵੱਡੇ ਪੱਥਰ ਦੇ ਅੱਗਿਓਂ ਨਿਕਲ ਗਿਆ, ਜਿਸ ਨੇ ਮੋੜ ਉੱਤੇ ਪਥਰੀਲੀ ਪਰਦੇ ਦਾ ਕੰਮ ਦੇ ਕੇ ਸੜਕ ਦੇ ਦੂਜੇ ਹਿੱਸੇ ਨੂੰ ਬਿਲਕੁਲ ਓਝਲ ਕੀਤਾ ਹੋਇਆ ਸੀ। ਤਾਂ ਅਚਾਨਕ ਮੇਰੀ ਨਜ਼ਰਾਂ ਇੱਕ ਜੰਗਲੀ ਪੌਦੇ ਨਾਲ਼ ਦੋ ਚਾਰ ਹੋਈਆਂ।
ਉਹ ਜਵਾਨ ਸੀ, ਉਸ ਗਾਂ ਦੀ ਤਰ੍ਹਾਂ ਜਵਾਨ, ਜਿਸਦੇ ਪੱਠੇ ਜਵਾਨੀ ਦੇ ਜੋਸ਼ ਨਾਲ਼ ਫੜਕ ਰਹੇ ਸਨ ਅਤੇ ਜੋ ਉਸਦੇ ਕੋਲ਼ੋਂ ਆਪਣੇ ਅੰਦਰ ਹਜ਼ਾਰਾਂ ਕਾਂਬੇ ਲਈ ਗੁਜ਼ਰ ਰਹੀ ਸੀ... ਮੈਂ ਠਹਿਰ ਗਿਆ। ਉਹ ਇੱਕ ਨੰਨ੍ਹੇ ਜਿਹੇ ਵੱਛੇ ਨੂੰ ਹੱਕ ਰਹੀ ਸੀ। ਦੋ ਤਿੰਨ ਕਦਮ ਚੱਲ ਕੇ ਵੱਛੇ ਰੁਕ ਗਿਆ ਅਤੇ ਆਪਣੀ ਜਗ੍ਹਾ ਉੱਤੇ ਅਜਿਹਾ ਜੰਮਿਆ ਕਿ ਹਿੱਲਣ ਦਾ ਨਾਮ ਨਾ ਲਿਆ। ਕੁੜੀ ਨੇ ਬਥੇਰਾ ਜ਼ੋਰ ਲਗਾਇਆ। ਲੱਖ ਯਤਨ ਕੀਤੇ ਉਹ ਇੱਕ ਕਦਮ ਅੱਗੇ ਨਾ ਵਧਿਆ ਅਤੇ ਕੰਨ ਸਮੇਟ ਕੇ ਅਜਿਹਾ ਖਾਮੋਸ਼ ਹੋਇਆ,ਜਿਵੇਂ ਉਹ ਕਿਸੇ ਦੀ ਆਵਾਜ਼ ਹੀ ਨਹੀਂ ਸੁਣਦਾ। ਇਹ ਤੇਵਰ ਵੇਖ ਕੁੜੀ ਨੇ ਆਪਣੀ ਸੋਟੀ ਤੋਂ ਕੰਮ ਲੈਣਾ ਚਾਹਿਆ। ਪਰ ਚੀੜ ਦੀ ਪਤਲੀ ਜਿਹੀ ਟਾਹਣੀ ਕਾਰਆਮਦ ਸਾਬਤ ਨਾ ਹੋਈ। ਥੱਕ ਹਾਰ ਕੇ ਉਸਨੇ ਬੜੀ ਨਿਰਾਸ਼ਾ ਅਤੇ ਇੰਤਹਾਈ ਗ਼ੁੱਸੇ ਦੀ ਮਿਲੀ-ਜੁਲੀ ਹਾਲਤ ਵਿੱਚ ਆਪਣੇ ਦੋਨੋਂ ਪੈਰ ਜ਼ਮੀਨ ਉੱਤੇ ਜ਼ੋਰ ਨਾਲ਼ ਮਾਰੇ ਅਤੇ ਮੋਢਿਆਂ ਨੂੰ ਜੁੰਬਸ਼ ਦੇ ਕੇ ਇਸ ਅੰਦਾਜ਼ ਨਾਲ਼ ਖੜ੍ਹੀ ਹੋ ਗਈ, ਜਿਵੇਂ ਉਸ ਹੈਵਾਨ ਨੂੰ ਕਹਿਣਾ ਚਾਹੁੰਦੀ ਹੋਵੇ, “ਲੈ, ਹੁਣ ਅਸੀਂ ਵੀ ਇੱਥੋਂ ਇੱਕ ਇੰਚ ਨਹੀਂ ਹਿੱਲਾਂਗੇ।”
ਮੈਂ ਅਜੇ ਕੁੜੀ ਦੀ ਇਸ ਪਿਆਰੀ ਹਰਕਤ ਦਾ ਮਜ਼ਾ ਲੈਣ ਦੀ ਖਾਤਰ ਦਿਮਾਗ਼ ਵਿੱਚ ਦੁਹਰਾਉਣ ਹੀ ਵਾਲ਼ਾ ਸੀ ਕਿ ਅਚਾਨਕ ਬਛੜਾ ਖੁਦ-ਬ-ਖੁਦ ਉਠ ਦੌੜਿਆ। ਉਹ ਇਸ ਤੇਜ਼ੀ ਦੇ ਨਾਲ਼ ਦੌੜ ਰਿਹਾ ਸੀ ਕਿ ਉਸਦੀਆਂ ਕਮਜ਼ੋਰ ਲੱਤਾਂ ਮੇਜ਼ ਦੇ ਢਿੱਲੇ ਪਾਵਿਆਂ ਦੀ ਤਰ੍ਹਾਂ ਲੜਖੜਾ ਰਹੀਆਂ ਸਨ। ਕੁੜੀ ਵੱਛੇ ਦੀ ਇਸ ਸ਼ਰਾਰਤ ਉੱਤੇ ਬਹੁਤ ਹੈਰਾਨ ਅਤੇ
147 / ਮੰਟੇ ਦੇ ਅਫ਼ਸਾਨੇ