ਬਹੁਤ ਪਿਆਰਾ ਲੱਗਿਆ। ਪਤਾ ਨਹੀਂ ਮੈਂ ਕਿੰਨੇ ਘੁੱਟ ਇਸ ਰਾਗ ਮਿਲੀ ਹਵਾ ਦੇ ਗਟਾਗਟ ਪੀ ਗਿਆ।
ਝੋਂਪੜੇ ਤੋਂ ਕੁਝ ਦੂਰ ਝਾੜੀਆਂ ਦੇ ਕੋਲ਼ ਕੁੜੀ ਦੀਆਂ ਗਊਆਂ ਘਾਹ ਚਰ ਰਹੀਆਂ ਸਨ। ਉਨ੍ਹਾਂ ਤੋਂ ਪਰ੍ਹੇ ਪਥਰੀਲੀ ਪਗਡੰਡੀ ਉੱਤੇ ਇੱਕ ਕਸ਼ਮੀਰੀ ਮਜ਼ਦੂਰ ਘਾਹ ਦੀ ਪੰਡ ਕਮਰ 'ਤੇ ਲੱਦੀ ਉੱਪਰ ਚੜ੍ਹ ਰਿਹਾ ਸੀ। ਦੂਰ... ਬਹੁਤ ਦੂਰ ਇੱਕ ਟਿੱਲੇ ਤੋਂ ਧੂੰਆਂ ਵਲ਼ ਖਾਂਦਾ ਹੋਇਆ ਅਸਮਾਨ ਦੀ ਨੀਲਾਹਟ ਵਿੱਚ ਘੁਲ਼ ਮਿਲ਼ ਰਿਹਾ ਸੀ। ਮੇਰੇ ਆਲ਼ੇ-ਦੁਆਲ਼ੇ ਪਹਾੜੀਆਂ ਦੀਆਂ ਬੁਲੰਦੀਆਂ ਉੱਤੇ ਹਰੇ ਹਰੇ ਚੀੜ ਦੇ ਰੁੱਖਾਂ ਅਤੇ ਸਾਂਵਲੇ ਪੱਥਰਾਂ ਦੇ ਚੌੜੇ ਚਕਲੇ ਸੀਨਿਆਂ ਉੱਪਰ ਡੁੱਬਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਸਿਆਹ ਅਤੇ ਸੁਨਹਿਰੇ ਰੰਗ ਦੇ ਘੁਲ਼ੇ ਮਿਲ਼ੇ ਸਾਏ ਬਖੇਰ ਰਹੀਆਂ ਸਨ। ਕਿੰਨਾ ਸੁੰਦਰ ਅਤੇ ਸੁਹਾਵਣਾ ਸਮਾਂ ਸੀ। ਮੈਂ ਆਪਣੇ ਆਪ ਨੂੰ ਉੱਚੀ-ਸੁੱਚੀ ਮੁਹੱਬਤ ਵਿੱਚ ਘਿਰਿਆ ਹੋਇਆ ਮਹਿਸੂਸ ਕੀਤਾ।
ਉਹ ਜਵਾਨ ਸੀ। ਉਸਦਾ ਨੱਕ ਉਸ ਪੈਂਸਿਲ ਦੀ ਤਰ੍ਹਾਂ ਸਿੱਧਾ ਅਤੇ ਸੂਤਵਾਂ ਸੀ ਜਿਸਦੇ ਨਾਲ਼ ਮੈਂ ਇਹ ਸਤਰਾਂ ਲਿਖ ਰਿਹਾ ਹਾਂ, ਉਸਦੀਆਂ ਅੱਖਾਂ... ਮੈਂ ਉਸ ਵਰਗੀਆਂ ਅੱਖਾਂ ਬਹੁਤ ਘੱਟ ਵੇਖੀਆਂ ਹਨ। ਉਸ ਪਹਾੜੀ ਇਲਾਕੇ ਦੀ ਸਾਰੀਆਂ ਗਹਿਰਾਈਆਂ ਉਨ੍ਹਾਂ ਵਿੱਚ ਸਿਮਟ ਕੇ ਰਹਿ ਗਈਆਂ ਸਨ। ਪਲਕਾਂ ਸੰਘਣੀਆਂ ਅਤੇ ਲੰਮੀਆਂ ਸਨ। ਜਦੋਂ ਉਹ ਮੇਰੇ ਕੋਲ਼ੋਂ ਲੰਘੀ ਸੀ ਤਾਂ ਧੁੱਪ ਦੀ ਇੱਕ ਕੰਬਦੀ ਕਿਰਨ ਕਿਸ ਤਰ੍ਹਾਂ ਉਸਦੀਆਂ ਪਲਕਾਂ ਵਿੱਚ ਉਲ਼ਝੀ ਸੀ। ਉਸਦਾ ਸੀਨਾ ਮਜ਼ਬੂਤ ਅਤੇ ਵੱਡਾ ਸੀ। ਉਸ ਵਿੱਚ ਜਵਾਨੀ ਸਾਹ ਲੈਂਦੀ ਸੀ। ਮੋਢੇ ਚੌੜੇ, ਬਾਹਾਂ ਗੋਲ ਅਤੇ ਗਦਰਾਹਟ ਨਾਲ਼ ਭਰਪੂਰ, ਕੰਨਾਂ ਵਿੱਚ ਚਾਂਦੀ ਦੇ ਲੰਬੇ ਲੰਬੇ ਬੁੰਦੇ ਸਨ। ਵਾਲ਼ ਪੇਂਡੂਆਂ ਦੀ ਤਰ੍ਹਾਂ ਸਿੱਧਾ ਚੀਰ ਕੱਢ ਕੇ ਗੁੰਦੇ ਹੋਏ ਸਨ ਜਿਸ ਨਾਲ਼ ਉਸਦੇ ਚਿਹਰੇ ਉੱਤੇ ਵੱਕਾਰ ਪੈਦਾ ਹੋ ਗਿਆ ਸੀ।
ਉਹ ਝੌਂਪੜੇ ਦੀ ਮਟਿਆਲੀ ਛੱਤ ਉੱਤੇ ਬੈਠੀ ਆਪਣੀ ਸੋਟੀ ਨਾਲ਼ ਬਨੇਰਾ ਕੁੱਟ ਰਹੀ ਸੀ ਅਤੇ ਮੈਂ ਸੜਕ ਉੱਤੇ ਖੜ੍ਹਾ ਸੀ।
“ਕਿੰਨਾ ਬੇਵਕੂਫ਼ ਹਾਂ।” ਅਚਾਨਕ ਮੈਂ ਹੋਸ਼ ਸੰਭਾਲਿਆ ਅਤੇ ਆਪਣੇ ਦਿਲ ਨੂੰ ਕਿਹਾ, “ਜੇਕਰ ਕੋਈ ਮੈਨੂੰ ਇਸ ਤਰ੍ਹਾਂ ਉਸ ਨੂੰ ਘੂਰਦਾ ਹੋਇਆ ਵੇਖ ਲਵੇ ਤਾਂ ਕੀ ਕਹੇ... ਇਸਦੇ ਨਾਲ਼ ਇਹ ਕਿਵੇਂ ਹੋ ਸਕਦਾ ਹੈ?”
“ਇਹ ਕਿਵੇਂ ਹੋ ਸਕਦਾ ਹੈ?” ਜਦੋਂ ਮੈਂ ਇਸ ਸ਼ਬਦ ਉੱਤੇ ਗ਼ੌਰ ਕੀਤਾ ਤਾਂ ਲੱਗਿਆ ਕਿ ਮੈਂ ਕਿਸੇ ਹੋਰ ਹੀ ਖਿਆਲ ਵਿੱਚ ਸੀ। ਇਸ ਅਹਿਸਾਸ ਉੱਤੇ ਮੈਨੂੰ ਹਾਸੀ ਆ ਗਈ ਅਤੇ ਉਂਝ ਹੀ ਇੱਕ ਵਾਰ ਉਹਨੂੰ ਹੋਰ ਵੇਖ ਕੇ ਸੈਰ ਦੇ ਇਰਾਦੇ ਨਾਲ਼ ਅੱਗੇ ਵਧਿਆ। ਦੋ ਹੀ ਕਦਮ ਚੱਲ ਕੇ ਮੈਨੂੰ ਖਿਆਲ ਆਇਆ ਕਿ ਇੱਥੇ ਬਟੌਤ ਵਿੱਚ ਸਿਰਫ਼ ਕੁਝ ਦਿਨ ਠਹਿਰਨਾ ਹੈ ਕਿਉਂ ਨਾ ਰੁਖ਼ਸਤ ਹੁੰਦੇ ਵਕਤ ਉਸ ਨੂੰ ਸਲਾਮ ਕਰ ਲਵਾਂ। ਇਸ ਵਿੱਚ ਹਰਜ ਹੀ ਕੀ ਹੈ? ਸ਼ਾਇਦ ਮੇਰੇ ਸਲਾਮ ਦਾ ਇੱਕ ਅੱਧ ਜ਼ੱਰਾ ਉਸਦੇ ਚੇਤੇ ਉੱਪਰ ਹਮੇਸ਼ਾ ਲਈ ਜੰਮ ਜਾਵੇ।”
ਮੈਂ ਠਹਿਰ ਗਿਆ ਅਤੇ ਕੁਝ ਦੇਰ ਉਡੀਕਣ ਦੇ ਬਾਅਦ ਮੈਂ ਸੱਚਮੁੱਚ ਉਸ ਨੂੰ
149 / ਮੰਟੇ ਦੇ ਅਫ਼ਸਾਨੇ