ਬੰਦਿਆਂ ਉੱਤੇ ਬਗਾਵਤ ਦੇ ਇਲਜ਼ਾਮ ਵਿੱਚ ਮੁਕੱਦਮਾ ਚਲਾਇਆ ਗਿਆ ਹੈ ਤਾਂ ਉਨ੍ਹਾਂ ਤਮਾਮ ਵਾਕਿਆਂ ਨੂੰ ਨਵੇਂ ਕਾਨੂੰਨ ਦਾ ਅਗਰਦੂਤ ਸਮਝਦਾ ਅਤੇ ਦਿਲ ਹੀ ਦਿਲ ਵਿੱਚ ਖੁਸ਼ ਹੁੰਦਾ।
ਇੱਕ ਦਿਨ ਉਸਦੇ ਤਾਂਗੇ ਵਿੱਚ ਦੋ ਬੈਰਿਸਟਰ ਬੈਠੇ ਨਵੇਂ ਸੰਵਿਧਾਨ ਉੱਤੇ ਬੜੇ ਜ਼ੋਰ ਨਾਲ਼ ਵਿਚਾਰ-ਵਟਾਂਦਰਾ ਕਰ ਰਹੇ ਸਨ ਅਤੇ ਉਹ ਖਾਮੋਸ਼ੀ ਨਾਲ਼ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ। ਉਨ੍ਹਾਂ ਵਿਚੋਂ ਇੱਕ ਦੂਜੇ ਨੂੰ ਕਹਿ ਰਿਹਾ ਸੀ।
“ਨਵੇਂ ਸੰਵਿਧਾਨ ਦਾ ਦੂਜਾ ਹਿੱਸਾ ਫੈਡਰੇਸ਼ਨ ਹੈ ਜੋ ਮੇਰੀ ਸਮਝ ਵਿੱਚ ਅਜੇ ਤੱਕ ਨਹੀਂ ਆ ਸਕਿਆ। ਫੈਡਰੇਸ਼ਨ ਦੁਨੀਆ ਦੇ ਇਤਿਹਾਸ ਵਿੱਚ ਅੱਜ ਤੱਕ ਨਾ ਸੁਣੀ ਨਾ ਵੇਖੀ ਗਈ। ਸਿਆਸੀ ਨਜ਼ਰੀਏ ਤੋਂ ਵੀ ਇਹ ਫੈਡਰੇਸ਼ਨ ਬਿਲਕੁਲ ਗ਼ਲਤ ਹੈ। ਸਗੋਂ ਇਵੇਂ ਕਹਿਣਾ ਚਾਹੀਦਾ ਹੈ ਕਿ ਇਹ ਕੋਈ ਫੈਡਰੇਸ਼ਨ ਹੈ ਹੀ ਨਹੀਂ!”
ਉਨ੍ਹਾਂ ਬੈਰਿਸਟਰਾਂ ਦੇ ਦਰਮਿਆਨ ਜੋ ਗੱਲਬਾਤ ਹੋਈ ਉਸ ਵਿੱਚ ਬਹੁਤੇ ਸ਼ਬਦ ਅੰਗਰੇਜ਼ੀ ਦੇ ਸਨ। ਇਸ ਲਈ ਉਸਤਾਦ ਮੰਗੂ ਸਿਰਫ਼ ਉੱਪਰਲੇ ਜੁਮਲੇ ਹੀ ਨੂੰ ਕੁਝ ਸਮਝਿਆ ਅਤੇ ਉਸਨੇ ਕਿਹਾ, “ਇਹ ਲੋਕ ਹਿੰਦੁਸਤਾਨ ਵਿੱਚ ਨਵੇਂ ਕਾਨੂੰਨ ਦੀ ਆਮਦ ਨੂੰ ਬੁਰਾ ਸਮਝਦੇ ਹਨ ਅਤੇ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਵਤਨ ਆਜ਼ਾਦ ਹੋਵੇ। ਸੋ ਇਸ ਖ਼ਿਆਲ ਦੇ ਅਸਰ ਹੇਠ ਉਸਨੇ ਕਈ ਵਾਰ ਉਨ੍ਹਾਂ ਦੋ ਬੈਰਿਸਟਰਾਂ ਨੂੰ ਹਕਾਰਤ ਦੀਆਂ ਨਿਗਾਹਾਂ ਨਾਲ਼ ਵੇਖ ਕੇ ਕਿਹਾ, “ਟੋਡੀ ਬੱਚੇ!”
ਜਦੋਂ ਕਦੇ ਉਹ ਕਿਸੇ ਨੂੰ ਦੱਬੀ ਜ਼ਬਾਨ ਵਿੱਚ "ਟੋਡੀ ਬੱਚਾ” ਕਹਿੰਦਾ ਤਾਂ ਦਿਲ ਵਿੱਚ ਇਹ ਮਹਿਸੂਸ ਕਰਕੇ ਬਹੁਤ ਖੁਸ਼ ਹੁੰਦਾ ਕਿ ਉਸਨੇ ਇਸ ਨਾਮ ਨੂੰ ਠੀਕ ਜਗ੍ਹਾ ਇਸਤੇਮਾਲ ਕੀਤਾ ਹੈ ਅਤੇ ਇਹ ਕਿ ਉਹ ਸ਼ਰੀਫ਼ ਆਦਮੀ ਅਤੇ "ਟੋਡੀ ਬੱਚੇ” ਦਾ ਫ਼ਰਕ ਕਰਨ ਦੀ ਯੋਗਤਾ ਰੱਖਦਾ ਹੈ।
ਇਸ ਵਾਕੇ ਦੇ ਤੀਸਰੇ ਦਿਨ ਉਹ ਗਵਰਨਮੈਂਟ ਕਾਲਜ ਦੇ ਤਿੰਨ ਵਿਦਿਆਰਥੀਆਂ ਨੂੰ ਆਪਣੇ ਤਾਂਗੇ ਵਿੱਚ ਬਿਠਾ ਕੇ ਮਜ਼ੰਗ ਜਾ ਰਿਹਾ ਸੀ ਕਿ ਉਸਨੇ ਉਨ੍ਹਾਂ ਤਿੰਨ ਮੁੰਡਿਆਂ ਨੂੰ ਆਪਸ ਵਿੱਚ ਇਹ ਗੱਲਾਂ ਕਰਦੇ ਸੁਣਿਆ।
“ਨਵੇਂ ਸੰਵਿਧਾਨ ਨੇ ਮੇਰੀਆਂ ਉਮੀਦਾਂ ਵਧਾ ਦਿੱਤੀਆਂ ਹਨ, ਜੇਕਰ ਸਾਹਿਬ ਅਸੰਬਲੀ ਦੇ ਮੈਂਬਰ ਹੋ ਗਏ ਤਾਂ ਕਿਸੇ ਸਰਕਾਰੀ ਦਫ਼ਤਰ ਵਿੱਚ ਮੁਲਾਜ਼ਮਤ ਜ਼ਰੂਰ ਮਿਲ਼ ਜਾਵੇਗੀ।”
"ਵੈਸੇ ਵੀ ਬਹੁਤ ਸਾਰੀਆਂ ਥਾਵਾਂ ਹੋਰ ਨਿਕਲਣਗੀਆਂ। ਸ਼ਾਇਦ ਇਸ ਗੜਬੜ ਵਿੱਚ ਸਾਡੇ ਹੱਥ ਵੀ ਕੁਝ ਆ ਜਾਵੇ।"
“ਹਾਂ, ਹਾਂ ਕਿਉਂ ਨਹੀਂ।"
ਉਹ ਬੇਕਾਰ ਗਰੈਜੂਏਟ ਜੋ ਮਾਰੇ ਮਾਰੇ ਫਿਰ ਰਹੇ ਹਨ। ਉਨ੍ਹਾਂ ਵਿੱਚ ਕੁਝ ਤਾਂ ਕਮੀ ਹੋਵੇਗੀ।”
ਇਸ ਗੱਲਬਾਤ ਨੇ ਉਸਤਾਦ ਮੰਗੂ ਦੇ ਦਿਲ ਵਿੱਚ ਨਵੇਂ ਸੰਵਿਧਾਨ ਦੀ ਅਹਮੀਅਤ
15 / ਮੰਟੋ ਦੇ ਅਫ਼ਸਾਨੇ