ਖ਼ੁਦਕਸ਼ੀ ਦੀ ਪਹਿਲ
ਇਕਬਾਲ ਦੇ ਖਿਲਾਫ਼ ਇਹ ਇਲਜ਼ਾਮ ਸੀ ਕਿ ਉਸ ਨੇ ਆਪਣੀ ਜਾਨ ਨੂੰ ਆਪਣੇ ਹੱਥੀਂ ਹਲਾਕ ਕਰਨ ਦੀ ਕੋਸ਼ਿਸ਼ ਕੀਤੀ, ਚਾਹੇ ਉਹ ਇਸ ਵਿੱਚ ਨਾਕਾਮ ਰਿਹਾ। ਜਦੋਂ ਉਹ ਅਦਾਲਤ ਵਿੱਚ ਪਹਿਲੀ ਵਾਰ ਪੇਸ਼ ਕੀਤਾ ਗਿਆ ਤਾਂ ਉਸਦਾ ਚਿਹਰਾ ਹਲਦੀ ਦੀ ਤਰ੍ਹਾਂ ਜ਼ਰਦ ਸੀ। ਅਜਿਹਾ ਲੱਗਦਾ ਸੀ ਕਿ ਮੌਤ ਨਾਲ਼ ਮੁਠਭੇੜ ਹੁੰਦੇ ਵਕਤ ਉਸਦੀਆਂ ਰਗਾਂ ਵਿੱਚ ਸਾਰਾ ਖੂਨ ਖ਼ੁਸ਼ਕ ਹੋ ਕੇ ਰਹਿ ਗਿਆ ਹੈ ਜਿਸਦੀ ਵਜ੍ਹਾ ਨਾਲ਼ ਉਹ ਸਾਹ-ਸੱਤਹੀਣ ਹੋ ਕੇ ਰਹਿ ਗਿਆ।
ਇਕਬਾਲ ਦੀ ਉਮਰ ਵੀਹ-ਬਾਈ ਸਾਲ ਦੇ ਕਰੀਬ ਹੋਵੇਗੀ ਪਰ ਮੁਰਝਾਏ ਹੋਏ ਚਿਹਰੇ ਉੱਤੇ ਚੜ੍ਹੀ ਹੋਈ ਜ਼ਰਦੀ ਨੇ ਉਸਦੀ ਉਮਰ ਵਿੱਚ ਦਸ ਸਾਲ ਦਾ ਇਜ਼ਾਫ਼ਾ ਕਰ ਦਿੱਤਾ ਸੀ ਅਤੇ ਜਦੋਂ ਉਹ ਆਪਣੀ ਕਮਰ ਦੇ ਪਿੱਛੇ ਹੱਥ ਰੱਖਦਾ ਤਾਂ ਅਜਿਹਾ ਲੱਗਦਾ ਕਿ ਉਹ ਸੱਚਮੁੱਚ ਬੁੱਢਾ ਹੈ। ਸੁਣਿਆ ਗਿਆ ਹੈ ਕਿ ਜਦੋਂ ਸ਼ਬਾਬ ਦੇ ਘਰ ਵਿੱਚ ਗ਼ੁਰਬਤ ਦਾਖ਼ਲ ਹੁੰਦੀ ਹੈ ਤਾਂ ਤਾਜ਼ਗੀ ਭੱਜ ਜਾਇਆ ਕਰਦੀ ਹੈ। ਉਸ ਦੇ ਫਟੇ ਪੁਰਾਣੇ ਅਤੇ ਮੈਲ਼ੇ ਕੁਚੈਲੇ ਕੱਪੜਿਆਂ ਤੋਂ ਇਹ ਸਪਸ਼ਟ ਸੀ ਕਿ ਉਹ ਗ਼ੁਰਬਤ ਦਾ ਸ਼ਿਕਾਰ ਹੈ ਅਤੇ ਸ਼ਾਇਦ ਹੱਦੋਂ ਵੱਧ ਮੁਫ਼ਲਿਸੀ ਨੇ ਉਸਨੂੰ ਆਪਣੀ ਪਿਆਰੀ ਜਾਨ ਨੂੰ ਹਲਾਕ ਕਰਨ ਉੱਤੇ ਮਜਬੂਰ ਕੀਤਾ ਸੀ।
ਉਸਦਾ ਕੱਦ ਕਾਫ਼ੀ ਲੰਮਾ ਸੀ ਜੋ ਮੋਢਿਆਂ ਉੱਤੇ ਜ਼ਰਾ ਅੱਗੇ ਵੱਲ ਝੁਕਿਆ ਹੋਇਆ ਸੀ। ਇਸ ਝੁਕਾਓ ਵਿੱਚ ਉਸ ਦੇ ਭਾਰੀ ਸਿਰ ਦਾ ਵੀ ਦਖਲ ਸੀ ਜਿਸ ਉੱਤੇ ਸਖਤ ਅਤੇ ਮੋਟੇ ਵਾਲ਼, ਜੇਲ੍ਹਖਾਨੇ ਦੇ ਸਿਆਹ ਅਤੇ ਖੁਰਦਰੇ ਕੰਬਲ ਦਾ ਨਮੂਨਾ ਪੇਸ਼ ਕਰ ਰਹੇ ਸਨ। ਅੱਖਾਂ ਅੰਦਰ ਨੂੰ ਧਸੀਆਂ ਹੋਈਆਂ ਸਨ ਜੋ ਬਹੁਤ ਡੂੰਘੀਆਂ ਅਤੇ ਅਥਾਹ ਲੱਗਦੀਆਂ ਸਨ।
ਝੁਕੀਆਂ ਹੋਈਆਂ ਨਿਗਾਹਾਂ ਤੋਂ ਇਹ ਪਤਾ ਚੱਲਦਾ ਸੀ ਕਿ ਉਹ ਅਦਾਲਤ ਦੇ ਸੰਗੀਨ ਫ਼ਰਸ਼ ਦੇ ਹੋਣ ਨੂੰ ਗ਼ੈਰ ਯਕੀਨੀ ਸਮਝ ਰਿਹਾ ਹੈ ਅਤੇ ਇਹ ਮੰਨਣ ਤੋਂ ਇਨਕਾਰ ਕਰ ਰਿਹਾ ਹੈ ਕਿ ਉਹ ਜ਼ਿੰਦਾ ਹੈ। ਨੱਕ ਪਤਲਾ ਅਤੇ ਤਿੱਖਾ, ਉਸ ਦੇ ਮੱਥੇ ਉੱਤੇ ਥੋੜ੍ਹੀ ਜਿਹੀ ਚਿਕਣੀ ਮੈਲ਼ ਜੰਮੀ ਹੋਈ ਸੀ ਜਿਸਨੂੰ ਵੇਖ ਕੇ ਅੱਖਾਂ ਵਿਚ ਜੰਗਾਲ਼ੀ ਹੋਈ ਤਲਵਾਰ ਦਾ ਤਸੱਵਰ ਛਾ ਜਾਂਦਾ ਸੀ। ਪਤਲੇ ਪਤਲੇ ਹੋਠ ਜੋ ਕੋਨਿਆਂ ਉੱਤੇ ਇੱਕ ਲਕੀਰ ਬਣ ਕੇ ਰਹਿ ਗਏ ਸਨ, ਆਪਸ ਵਿੱਚ ਸੀਤੇ ਹੋਏ ਲੱਗਦੇ ਸਨ। ਸ਼ਾਇਦ ਉਸ ਨੇ ਉਨ੍ਹਾਂ ਨੂੰ ਇਸ ਲਈ ਮੀਟ ਰੱਖਿਆ ਸੀ ਕਿ ਉਹ ਆਪਣੇ ਸੀਨੇ ਦੀ ਅੱਗ ਅਤੇ ਧੂੰਏਂ ਨੂੰ ਬਾਹਰ ਨਹੀਂ ਕੱਢਣਾ ਚਾਹੁੰਦਾ ਸੀ।
ਮੈਲ਼ੇ ਪਜਾਮੇ ਵਿੱਚ ਉਸਦੀਆਂ ਸੁੱਕੀਆਂ ਹੋਈਆਂ ਟੰਗਾਂ ਧੜ ਦੇ ਨਾਲ਼ ਇਸ ਤਰ੍ਹਾਂ ਜੁੜੀਆਂ ਹੋਈਆਂ ਸਨ ਕਿ ਲੱਗਦਾ ਸੀ ਦੋ ਖੁਸ਼ਕ ਲਕੜੀਆਂ ਤਨੂਰ ਦੇ ਮੂੰਹ ਵਿੱਚ ਤੁੰਨੀਆਂ
153 / ਮੰਟੇ ਦੇ ਅਫ਼ਸਾਨੇ