ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕੀਤੀ, ਮੈਨੂੰ ਜੇਲ੍ਹ ਵਿੱਚ ਦਿੱਤਾ ਹੈ? ਪਰ ਅਜਿਹੇ ਸਵਾਲ ਪੁੱਛਣ ਦਾ ਫ਼ਾਇਦਾ ਹੀ ਕੀ। ਤਾਜ਼ੀਰਾਤ-ਏ-ਹਿੰਦ ਵਿੱਚ ਸ਼ਾਇਦ ਇਨ੍ਹਾਂ ਦਾ ਕੋਈ ਜਵਾਬ ਨਹੀਂ।”
ਇਕਬਾਲ ਨੇ ਆਪਣੇ ਥੱਕੇ ਹੋਏ ਮੁਰਦਾ ਮੋਢਿਆਂ ਨੂੰ ਇੱਕ ਜੁੰਬਸ਼ ਦਿੱਤੀ ਅਤੇ ਖਾਮੋਸ਼ ਹੋ ਗਿਆ।
ਅਦਾਲਤ ਨੇ ਉਸ ਦੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ।
158 / ਮੰਟੇ ਦੇ ਅਫ਼ਸਾਨੇ