ਮੈਨੂੰ ਯਾਦ ਹੈ, ਉਨ੍ਹਾਂ ਅੱਡਿਆਂ ਦੀ ਸਿਆਹ ਪੇਸ਼ਾ ਔਰਤ... ਕੀ ਨਾਮ ਸੀ ਉਸਦਾ? ਹਾਂ ਗੁਲਜ਼ਾਰ, ਮੈਨੂੰ ਏਨੀ ਬੁਰੀ ਤਰ੍ਹਾਂ ਆਪਣੀ ਜਵਾਨੀ ਨੂੰ ਚਿੱਕੜ ਵਿੱਚ ਲਬ-ਪਬ ਕਰਦੇ ਵੇਖ ਕੇ ਮੇਰੇ ਨਾਲ਼ ਹਮਦਰਦੀ ਕਰਨ ਲੱਗ ਗਈ ਸੀ। ਬੇਵਕੂਫ਼ ਔਰਤ, ਉਹਨੂੰ ਕੀ ਦੱਸਦਾ ਕਿ ਮੈਂ ਇਸ ਚਿੱਕੜ ਵਿੱਚ ਕਿਸ ਦਾ ਅਕਸ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਗੁਲਜ਼ਾਰ ਅਤੇ ਉਸ ਦੀਆਂ ਹੋਰ ਹਮਪੇਸ਼ਾ ਔਰਤਾਂ ਨਾਲ਼ ਨਫ਼ਰਤ ਸੀ ਅਤੇ ਹੁਣ ਵੀ ਹੈ ਪਰ ਕੀ ਤੁਸੀਂ ਮਰੀਜ਼ਾਂ ਨੂੰ ਜ਼ਹਿਰ ਨਹੀਂ ਖੁਆਉਂਦੇ ਜੇਕਰ ਉਸ ਤੋਂ ਚੰਗੇ ਨਤੀਜਿਆਂ ਦੀ ਉਮੀਦ ਹੋਵੇ। ਮੇਰੇ ਦਰਦ ਦੀ ਦਵਾ ਹੀ ਹਨੇਰੀ ਜ਼ਿੰਦਗੀ ਸੀ। ਮੈਂ ਬੜੀ ਕੋਸ਼ਿਸ਼ ਅਤੇ ਮੁਸੀਬਤਾਂ ਦੇ ਬਾਅਦ ਇਸ ਅੰਜਾਮ ਨੂੰ ਬੁਲਾਇਆ ਹੈ ਜਿਸ ਦੀ ਕੁਝ ਵਾਰਤਾ ਤੁਸੀਂ ਮੇਰੇ ਸਿਰਹਾਣੇ ਇੱਕ ਤਖ਼ਤੀ ਉੱਪਰ ਲਿਖ ਕੇ ਲਟਕਾ ਰੱਖੀ ਹੈ। ਮੈਂ ਉਸਦੇ ਇੰਤਜ਼ਾਰ ਵਿੱਚ ਇੱਕ ਇੱਕ ਘੜੀ ਕਿਸ ਬੇਤਾਬੀ ਨਾਲ਼ ਕੱਟੀ ਹੈ, ਆਹ! ਕੁਝ ਨਾ ਪੁੱਛੋ! ਐਪਰ ਹੁਣ ਮੈਨੂੰ ਦਿਲੀ ਤਸਕੀਨ ਹਾਸਿਲ ਹੋ ਚੁੱਕੀ ਹੈ। ਮੇਰੀ ਜ਼ਿੰਦਗੀ ਦਾ ਮਕਸਦ ਪੂਰਾ ਹੋ ਗਿਆ।
ਮੈਂ ਟੀਬੀ ਦਾ ਮਰੀਜ਼ ਹਾਂ। ਇਸ ਮਰਜ਼ ਨੇ ਮੈਨੂੰ ਖੋਖਲਾ ਕਰ ਦਿੱਤਾ ਹੈ... ਤੁਸੀਂ ਹਕੀਕਤ ਨੂੰ ਜ਼ਾਹਰ ਕਿਉਂ ਨਹੀਂ ਕਰ ਦਿੰਦੇ।
ਰੱਬ ਦੀ ਸਹੁੰ ਇਸ ਨਾਲ਼ ਮੈਨੂੰ ਹੋਰ ਤਸਕੀਨ ਹਾਸਿਲ ਹੋਵੇਗੀ। ਮੇਰਾ ਆਖਰੀ ਸਾਹ ਆਰਾਮ ਨਾਲ਼ ਨਿਕਲੇਗਾ... ਹਾਂ ਡਾਕਟਰ ਸਾਹਿਬ ਇਹ ਤਾਂ ਦੱਸੋ, ਕੀ ਆਖ਼ਰੀ ਪਲ ਸੱਚਮੁੱਚ ਤਕਲੀਫ਼ਦੇਹ ਹੁੰਦੇ ਹਨ? ਮੈਂ ਚਾਹੁੰਦਾ ਹਾਂ ਮੇਰੀ ਜਾਨ ਆਰਾਮ ਨਾਲ਼ ਨਿਕਲੇ। ਅੱਜ ਮੈਂ ਵਾਕਈ ਬੱਚਿਆਂ ਵਰਗੀਆਂ ਗੱਲਾਂ ਕਰ ਰਿਹਾ ਹਾਂ। ਤੁਸੀਂ ਆਪਣੇ ਦਿਲ ਵਿੱਚ ਯਕੀਨਨ ਮੁਸਕਰਾਂਦੇ ਹੋਵੋਗੇ ਕਿ ਮੈਂ ਅੱਜ ਆਮ ਨਾਲ਼ੋਂ ਬਹੁਤ ਜ਼ਿਆਦਾ ਗਾਲੜੀ ਹੋ ਗਿਆ ਹਾਂ... ਦੀਵਾ ਜਦੋਂ ਬੁਝਣ ਦੇ ਕਰੀਬ ਹੁੰਦਾ ਹੈ ਤਾਂ ਉਸਦੀ ਰੌਸ਼ਨੀ ਤੇਜ਼ ਹੋ ਜਾਇਆ ਕਰਦੀ ਹੈ। ਕੀ ਮੈਂ ਝੂਠ ਕਹਿ ਰਿਹਾ ਹਾਂ? ਤੁਸੀਂ ਤਾਂ ਬੋਲਦੇ ਹੀ ਨਹੀਂ ਅਤੇ ਮੈਂ ਹਾਂ ਕਿ ਬੋਲੀ ਜਾ ਰਿਹਾ ਹਾਂ। ਹਾਂ, ਹਾਂ, ਬੈਠੋ। ਮੇਰਾ ਜੀ ਚਾਹੁੰਦਾ ਹੈ, ਅੱਜ ਕਿਸੇ ਨਾਲ਼ ਗੱਲਾਂ ਕਰੀ ਜਾਵਾਂ। ਤੁਸੀਂ ਨਾ ਆਉਂਦੇ ਤਾਂ ਰੱਬ ਜਾਣੇ ਮੇਰੀ ਕੀ ਹਾਲਤ ਹੁੰਦੀ। ਤੁਹਾਡਾ ਸਫ਼ੈਦ ਸੂਟ ਅੱਖਾਂ ਨੂੰ ਕਿੰਨਾ ਚੰਗਾ ਲੱਗ ਰਿਹਾ ਹੈ। ਕਫ਼ਨ ਵੀ ਇਸੇ ਤਰ੍ਹਾਂ ਸਾਫ਼ ਸੁਥਰਾ ਹੁੰਦਾ ਹੈ ਫਿਰ ਤੁਸੀਂ ਮੇਰੀ ਵੱਲ ਇਸ ਤਰ੍ਹਾਂ ਕਿਉਂ ਵੇਖ ਰਹੇ ਹੋ।
ਤੁਹਾਨੂੰ ਕੀ ਪਤਾ ਕਿ ਮੈਂ ਮਰਨ ਲਈ ਕਿੰਨਾ ਬੇਤਾਬ ਹਾਂ। ਜੇਕਰ ਮਰਨ ਵਾਲਿਆਂ ਨੇ ਕਫ਼ਨ ਖ਼ੁਦ ਪਹਿਨਣਾ ਹੋਵੇ ਤਾਂ ਤੁਸੀਂ ਵੇਖਦੇ ਮੈਂ ਇਸ ਨੂੰ ਕਿੰਨੀ ਜਲਦੀ ਆਪਣੇ ਗਿਰਦ ਲਪੇਟ ਲੈਂਦਾ। ਮੈਂ ਕੁਝ ਅਰਸਾ ਹੋਰ ਜ਼ਿੰਦਾ ਰਹਿ ਕੇ ਕੀ ਕਰਾਂਗਾ? ਜਦੋਂਕਿ ਉਹ ਮਰ ਚੁੱਕੀ ਹੈ, ਮੇਰਾ ਜ਼ਿੰਦਾ ਰਹਿਣਾ ਫ਼ਜ਼ੂਲ ਹੈ। ਮੈਂ ਇਸ ਮੌਤ ਨੂੰ ਬਹੁਤ ਮੁਸ਼ਕਿਲਾਂ ਦੇ ਬਾਅਦ ਆਪਣੀ ਤਰਫ਼ ਆਮਾਦਾ ਕੀਤਾ ਹੈ ਅਤੇ ਹੁਣ ਮੈਂ ਇਸ ਮੌਕੇ ਨੂੰ ਹੱਥੋਂ ਜਾਣ ਨਹੀਂ ਦੇ ਸਕਦਾ। ਉਹ ਮਰ ਚੁੱਕੀ ਹੈ ਅਤੇ ਹੁਣ ਮੈਂ ਵੀ ਮਰ ਰਿਹਾ ਹਾਂ। ਮੈਂ ਆਪਣੀ ਪੱਥਰ-ਦਿਲੀ... ਉਹ ਮੈਨੂੰ ਪੱਥਰ-ਦਿਲ ਦੇ ਨਾਮ ਨਾਲ਼ ਬੁਲਾਇਆ ਕਰਦੀ ਸੀ, ਦੀ ਕੀਮਤ ਅਦਾ ਕਰ ਦਿੱਤੀ ਹੈ ਅਤੇ ਖੁਦਾ ਗਵਾਹ ਹੈ ਕਿ ਉਸਦਾ ਕੋਈ ਵੀ ਸਿੱਕਾ ਖੋਟਾ ਨਹੀਂ। ਮੈਂ ਪੰਜ ਸਾਲ ਤੱਕ ਉਨ੍ਹਾਂ ਨੂੰ
160 / ਮੰਟੇ ਦੇ ਅਫ਼ਸਾਨੇ