ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਿਆ। ਉਧਰ ਦੱਕਨ ਕੁਈਨ ਚੱਲੀ ਤੇ ਇੱਧਰ ਰਾਮ ਦੇ ਛੋਟੇ ਜਿਹੇ ਸੀਨੇ ਵਿੱਚ ਸ਼ਰਾਰਤਾਂ ਨੇ ਖੌਰੂ ਪਾਉਣਾ ਸ਼ੁਰੂ ਕਰ ਦਿੱਤਾ।

ਮਿਸਟਰ ਰਾਮਾ ਸ਼ੰਕਰ ਅਚਾਰੀਆ ਸੈਕੰਡ ਕਲਾਸ ਕੰਪਾਰਟਮੈਂਟ ਦੀ ਚੌੜੀ ਸੀਟ ਉੱਤੇ ਬੈਠੇ ਆਪਣੇ ਨਾਲ਼ ਵਾਲ਼ੇ ਮੁਸਾਫਿਰ ਦਾ ਅਖਬਾਰ ਪੜ੍ਹ ਰਹੇ ਸਨ। ਤੇ ਸੀਟ ਦੇ ਆਖਰੀ ਹਿੱਸੇ ਉੱਤੇ ਰਾਮ ਖਿੜਕੀ ਤੋਂ ਬਾਹਰ ਝਾਕ ਰਿਹਾ ਸੀ ਤੇ ਹਵਾ ਦਾ ਦਬਾਅ ਦੇਖ ਕੇ ਇਹ ਸੋਚ ਰਿਹਾ ਸੀ ਕਿ ਜੇ ਉਹ ਉਸ ਨੂੰ ਲੈ ਉਡੇ ਤਾਂ ਕਿੰਨਾ ਮਜ਼ਾ ਆਵੇ।

ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਆਪਣੀ ਐਨਕ ਦੇ ਕੋਨਿਆਂ ਵਿੱਚੋਂ ਰਾਮ ਵੱਲ ਦੇਖਿਆ ਤੇ ਉਸ ਨੂੰ ਬਾਹੋਂ ਫੜ ਕੇ ਹੇਠਾਂ ਬਿਠਾ ਦਿੱਤਾ। “ਤੂੰ ਚੈਨ ਵੀ ਲੈਣ ਦੇਵੇਂਗਾ ਜਾਂ ਨਹੀਂ, ਆਰਾਮ ਨਾਲ਼ ਬਹਿ ਜਾ।” ਇਹ ਕਹਿੰਦਿਆਂ ਉਨ੍ਹਾਂ ਦੀ ਨਜ਼ਰ ਰਾਮ ਦੀ ਟੋਪੀ 'ਤੇ ਪਈ ਜੋ ਉਸ ਦੇ ਸਿਰ ਉੱਤੇ ਚਮਕ ਰਹੀ ਸੀ, “ਇਹਨੂੰ ਲਾਹ ਕੇ ਰੱਖ ਨਾਲਾਇਕ, ਹਵਾ ਇਹਨੂੰ ਉਡਾ ਕੇ ਲੈ ਜਾਵੇਗੀ।”

ਉਨ੍ਹਾਂ ਨੇ ਰਾਮ ਦੇ ਸਿਰ ਤੋਂ ਟੋਪੀ ਲਾਹ ਕੇ ਉਸ ਦੀ ਗੋਦ ਵਿੱਚ ਰੱਖ ਦਿੱਤੀ। ਪਰ ਥੋੜ੍ਹੀ ਦੇਰ ਬਾਅਦ ਟੋਪੀ ਫੇਰ ਰਾਮ ਦੇ ਸਿਰ ਉੱਤੇ ਸੀ ਅਤੇ ਉਹ ਖਿੜਕੀ ਤੋਂ ਬਾਹਰ ਸਿਰ ਕੱਢੀ ਦੌੜਦੇ ਹੋਏ ਦਰਖਤਾਂ ਨੂੰ ਗਹੁ ਨਾਲ਼ ਦੇਖ ਰਿਹਾ ਸੀ। ਦਰਖਤਾਂ ਦੀ ਭੱਜ ਦੌੜ ਰਾਮ ਦੇ ਜ਼ਿਹਨ ਵਿੱਚ ਲੁਕਣਮੀਚੀ ਦੀ ਦਿਲਚਸਪ ਖੇਡ ਦਾ ਨਕਸ਼ਾ ਖਿੱਚ ਰਹੀ ਸੀ।

ਹਵਾ ਦੇ ਬੁੱਲੇ ਨਾਲ਼ ਅਖਬਾਰ ਦੂਹਰਾ ਹੋ ਗਿਆ ਅਤੇ ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਆਪਣੇ ਬੇਟੇ ਦੇ ਸਿਰ ਨੂੰ ਫੇਰ ਖਿੜਕੀ ਤੋਂ ਬਾਹਰ ਦੇਖਿਆ। ਗ਼ੁੱਸੇ ਵਿੱਚ ਉਨ੍ਹਾਂ ਨੇ ਉਸ ਦੀ ਬਾਂਹ ਖਿੱਚ ਕੇ ਆਪਣੇ ਕੋਲ਼ ਬਿਠਾਇਆ ਅਤੇ ਕਿਹਾ, “ਜੇ ਤੂੰ ਇਥੋਂ ਇੱਕ ਇੰਚ ਵੀ ਹਿੱਲਿਆ ਤਾਂ ਤੇਰੀ ਖੈਰ ਨਹੀਂ।” ਇਹ ਕਹਿ ਕੇ ਉਨ੍ਹਾਂ ਨੇ ਟੋਪੀ ਚੁੱਕ ਕੇ ਉਸ ਦੀਆਂ ਲੱਤਾਂ ਉੱਤੇ ਰੱਖ ਦਿੱਤੀ।

ਇਸ ਕੰਮ ਤੋਂ ਵਿਹਲੇ ਹੋ ਕੇ ਉਨ੍ਹਾਂ ਨੇ ਅਖਬਾਰ ਚੁੱਕਿਆ ਅਤੇ ਉਹ ਅਜੇ ਇਸ ਵਿੱਚੋਂ ਉਹ ਸਤਰਾਂ ਹੀ ਲੱਭ ਰਹੇ ਸਨ ਜਿੱਥੋਂ ਉਨ੍ਹਾਂ ਨੇ ਪੜ੍ਹਨਾ ਛੱਡਿਆ ਸੀ ਕਿ ਰਾਮ ਨੇ ਖਿੜਕੀ ਵੱਲ ਸਰਕ ਕੇ ਬਾਹਰ ਝਾਕਣਾ ਸ਼ੁਰੂ ਕਰ ਦਿੱਤਾ। ਟੋਪੀ ਉਹਦੇ ਸਿਰ ਉੱਤੇ ਸੀ। ਇਹ ਦੇਖ ਕੇ ਮਿਸਟਰ ਸ਼ੰਕਰ ਅਚਾਰੀਆ ਨੂੰ ਡਾਢਾ ਗੁੱਸਾ ਆਇਆ। ਉਨ੍ਹਾਂ ਦਾ ਹੱਥ ਭੁੱਖੀ ਇੱਲ੍ਹ ਵਾਂਗੂੰ ਟੋਪੀ ਵੱਲ ਵਧਿਆ ਤੇ ਪਲਕ ਝਪਕ ਵਿੱਚ ਉਹ ਉਨ੍ਹਾਂ ਦੀ ਸੀਟ ਦੇ ਹੇਠਾਂ ਸੀ। ਇਹ ਸਭ ਕੁਝ ਇੰਨੀ ਤੇਜ਼ੀ ਨਾਲ਼ ਹੋਇਆ ਕਿ ਰਾਮ ਨੂੰ ਸਮਝਣ ਦਾ ਮੌਕਾ ਹੀ ਨਾ ਮਿਲਿਆ। ਮੁੜ ਕੇ ਉਸ ਨੇ ਆਪਣੇ ਬਾਪ ਵੱਲ ਦੇਖਿਆ। ਐਪਰ ਉਨ੍ਹਾਂ ਦੇ ਹੱਥ ਖਾਲੀ ਨਜ਼ਰ ਆਏ। ਇਸੇ ਪ੍ਰੇਸ਼ਾਨੀ ਵਿੱਚ ਉਸ ਨੇ ਖਿੜਕੀ ਤੋਂ ਬਾਹਰ ਝਾਕ ਕੇ ਦੇਖਿਆ ਤਾਂ ਉਸ ਨੂੰ ਰੇਲ ਦੀ ਪਟੜੀ 'ਤੇ ਬਹੁਤ ਪਿਛਾਂਹ ਖਾਕੀ ਕਾਗ਼ਜ਼ ਦਾ ਟੁਕੜਾ ਉਡਦਾ ਨਜ਼ਰ ਆਇਆ। ਉਸ ਨੇ ਸਮਝਿਆ ਕਿ ਇਹ ਮੇਰੀ ਟੋਪੀ ਹੈ।

ਇਹ ਖ਼ਿਆਲ ਆਉਂਦਿਆਂ ਹੀ ਉਸ ਦੇ ਦਿਲ ਨੂੰ ਧੱਕਾ ਜਿਹਾ ਲੱਗਿਆ। ਪਿਉ ਵੱਲ ਝਿੜਕਦੀਆਂ ਜਿਹੀਆਂ ਨਿਗਾਹਾਂ ਨਾਲ਼ ਦੇਖਦਿਆਂ ਉਸ ਨੇ ਕਿਹਾ, “ਬਾਬੂ ਜੀ, ਮੇਰੀ

179 / ਮੰਟੇ ਦੇ ਅਫ਼ਸਾਨੇ