ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮੰਤਰ ਪੜ੍ਹਦਾ ਹਾਂ।”
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਅੱਖਾਂ ਬੰਦ ਨਾ ਕੀਤੀਆਂ ਪਰ ਰਾਮ ਨੇ ਮੰਤਰ ਪੜ੍ਹਨਾ ਸ਼ੁਰੂ ਕਰ ਦਿੱਤਾ। “ਊਂਗ ਮਿਆਂਗ ਸ਼ਿਆਂਗ, ਲਦ ਮੁਦ ਅਮਗਾ... ਫ਼ਰੌਦਮਾ... ਸਵਾਹਾ" ਅਤੇ "ਸਵਾਹਾ ਦੇ ਨਾਲ਼ ਹੀ ਮਿਸਟਰ ਰਾਮਾ ਸ਼ੰਕਰ ਅਚਾਰੀਆ ਦੇ ਮਾਸਲ ਪੱਟਾਂ 'ਤੇ ਕਾਗ਼ਜ਼ਾਂ ਦਾ ਪੁਲੰਦਾ ਆ ਡਿੱਗਿਆ।
ਉਨ੍ਹਾਂ ਦੀ ਨੱਕ ਐਨਕ ਦੀ ਸੁਨਹਿਰੀ ਪਕੜ ਦੇ ਹੇਠਾਂ ਜ਼ੋਰ ਨਾਲ਼ ਕੰਬੀ।
ਰਾਮ ਦੇ ਚਪਟੇ ਨੱਕ ਦੀਆਂ ਗੋਲ਼ ਤੇ ਲਾਲ ਲਾਲ ਨਾਸਾਂ ਵੀ ਕੰਬ ਰਹੀਆਂ ਸਨ|
183 / ਮੰਟੇ ਦੇ ਅਫ਼ਸਾਨੇ