ਪੁੱਛਿਆ। ਪਰ ਮੇਰੇ ਇਸ ਸਵਾਲ ਨਾਲ਼ ਉਸਦੇ ਚਿਹਰੇ ਦੀ ਅਸਾਧਾਰਨ ਤਬਦੀਲੀ ਅਤੇ ਗਲ਼ੇ ਵਿੱਚ ਸਾਹ ਦੇ ਸੰਘਰਸ਼ ਨੇ ਸਾਫ਼ ਤੌਰ ਉੱਤੇ ਜ਼ਾਹਰ ਕੀਤਾ ਕਿ ਉਹ ਆਪਣੇ ਦਿਲ ਦੇ ਮੁੱਦੇ ਨੂੰ ਖੁਦ ਨਾ ਪਛਾਣਦੇ ਹੋਏ ਸ਼ਬਦਾਂ ਵਿੱਚ ਸਾਫ਼ ਤੌਰ ਉੱਤੇ ਜ਼ਾਹਰ ਨਹੀਂ ਕਰ ਸਕਦਾ।
ਉਹ ਸ਼ਖ਼ਸ ਜੋ ਆਪਣੇ ਅਹਿਸਾਸਾਂ ਨੂੰ ਕਿਸੇ ਸ਼ਕਲ ਵਿੱਚ ਪੇਸ਼ ਕਰਕੇ ਦੂਜੇ ਦਿਮਾਗ਼ ਉੱਤੇ ਮੁੰਤਕਿਲ ਕਰ ਸਕਦਾ ਹੈ, ਉਹ ਦਰਅਸਲ ਆਪਣੇ ਦਿਲ ਦਾ ਬੋਝ ਹਲਕਾ ਕਰਨ ਦੀ ਕੁਦਰਤ ਦਾ ਮਾਲਿਕ ਹੈ ਅਤੇ ਉਹ ਸ਼ਖ਼ਸ ਜੋ ਮਹਿਸੂਸ ਕਰਦਾ ਹੈ, ਪਰ ਆਪਣੇ ਅਹਿਸਾਸ ਨੂੰ ਖ਼ੁਦ ਚੰਗੀ ਤਰ੍ਹਾਂ ਨਹੀਂ ਸਮਝਦਾ ਅਤੇ ਫਿਰ ਇਸ ਬੇਚੈਨੀ ਨੂੰ ਬਿਆਨ ਕਰਨ ਦੀ ਸਮਰੱਥਾ ਨਹੀਂ ਰੱਖਦਾ, ਉਸ ਸ਼ਖਸ ਦੇ ਤੁੱਲ ਹੈ ਜੋ ਆਪਣੇ ਹਲਕ ਵਿੱਚ ਤੁੰਨੀ ਹੋਈ ਚੀਜ਼ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਪਰ ਉਹ ਗਲ਼ੇ ਤੋਂ ਹੇਠਾਂ ਉਤਰਦੀ ਚਲੀ ਜਾ ਰਹੀ ਹੋਵੇ... ਇਹ ਇੱਕ ਮਾਨਸਿਕ ਪੀੜਾ ਹੈ, ਜਿਸਦਾ ਵੇਰਵਾ ਸ਼ਬਦਾਂ ਵਿੱਚ ਨਹੀਂ ਆ ਸਕਦਾ।
ਸਲੀਮ ਸ਼ੁਰੂ ਹੀ ਤੋਂ ਆਪਣੀ ਆਵਾਜ਼ ਤੋਂ ਅਣਜਾਣ ਰਿਹਾ ਹੈ ਅਤੇ ਹੁੰਦਾ ਵੀ ਕਿਉਂ ਨਾ ਕਿਉਂਕਿ ਉਸਦੇ ਸੀਨੇ ਵਿੱਚ ਖਿਆਲਾਂ ਦਾ ਇੱਕ ਹਜੂਮ ਛਾਇਆ ਰਹਿੰਦਾ ਸੀ। ਕਈ ਵਾਰ ਅਜਿਹਾ ਵੀ ਹੋਇਆ ਹੈ ਕਿ ਉਹ ਬੈਠਾ-ਬੈਠਾ ਉੱਠ ਖੜ੍ਹਾ ਹੋਇਆ ਹੈ ਅਤੇ ਉਸਨੇ ਕਮਰੇ ਵਿੱਚ ਚੱਕਰ ਲਗਾ ਕੇ ਲੰਬੇ-ਲੰਬੇ ਸਾਹ ਭਰਨੇ ਸ਼ੁਰੂ ਕਰ ਦਿੱਤੇ... ਸ਼ਾਇਦ ਉਹ ਆਪਣੀ ਅੰਦਰੂਨੀ ਟੁੱਟ-ਭੱਜ ਤੋਂ ਤੰਗ ਆ ਕੇ ਉਨ੍ਹਾਂ ਖਿਆਲਾਂ ਨੂੰ ਜੋ ਉਸਦੇ ਸੀਨੇ ਵਿੱਚ ਭਾਫ਼ ਦੀ ਤਰ੍ਹਾਂ ਚੱਕਰ ਲੱਗਾ ਰਹੇ ਹੁੰਦੇ, ਸਾਹਾਂ ਦੇ ਜ਼ਰੀਏ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕਰਨ ਵਾਲ਼ਾ ਹੋਇਆ ਕਰਦਾ ਸੀ। ਬੁਖਲਾਹਟ ਦੇ ਇਨ੍ਹਾਂ ਤਕਲੀਫ਼ ਦੇਹ ਲਮਹਿਆਂ ਵਿੱਚ ਉਸਨੇ ਬਹੁਤ ਵਾਰ ਮੈਨੂੰ ਮੁਖਾਤਿਬ ਹੋ ਕੇ ਕਿਹਾ, “ਅੱਬਾਸ! ਇਹ ਖਾਕੀ ਕਿਸ਼ਤੀ ਕਿਸੇ ਦਿਨ ਪ੍ਰਚੰਡ ਲਹਿਰਾਂ ਦੀ ਤਾਬ ਨਾ ਝੱਲਦੇ ਹੋਏ ਚਟਾਨਾਂ ਨਾਲ਼ ਟਕਰਾ ਕੇ ਪਾਸ਼-ਪਾਸ਼ ਹੋ ਜਾਵੇਗ.. ਮੈਨੂੰ ਅੰਦੇਸ਼ਾ ਹੈ ਕਿ...” ਉਹ ਆਪਣੇ ਅੰਦੇਸ਼ੇ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ ਸੀ।
ਸਲੀਮ ਨੂੰ ਕਿਸੇ ਸੰਭਾਵੀ ਹਾਦਸੇ ਦਾ ਖਦਸ਼ਾ ਜ਼ਰੂਰ ਸੀ। ਪਰ ਉਸਨੂੰ ਇਹ ਪਤਾ ਨਹੀਂ ਸੀ ਕਿ ਉਹ ਹਾਦਸਾ ਕਿਸ ਸ਼ਕਲ ਵਿੱਚ ਪਰਦੇ ਉੱਤੇ ਸਾਕਾਰ ਹੋਵੇਗਾ... ਉਸਦੀਆਂ ਨਜ਼ਰਾਂ ਇੱਕ ਅਰਸੇ ਤੋਂ ਧੁੰਦਲੇ ਖਿਆਲਾਂ ਦੀ ਸੂਰਤ ਵਿੱਚ ਇੱਕ ਖ਼ਿਆਲੀ ਸਾਇਆ ਵੇਖ ਰਹੀਆਂ ਸਨ ਜੋ ਉਸ ਵੱਲ ਵਧਦਾ ਚਲਿਆ ਆ ਰਿਹਾ ਸੀ। ਪਰ ਉਹ ਇਹ ਨਹੀਂ ਦੱਸ ਸਕਦਾ ਸੀ ਕਿ ਇਸ ਕਾਲ਼ੀ ਸ਼ਕਲ ਦੇ ਪਰਦੇ ਪਿੱਛੇ ਕੀ ਛੁਪਿਆ ਹੈ। ਮੈਂ ਸਲੀਮ ਦੀ ਮਾਨਸਿਕਤਾ ਨੂੰ ਸਮਝਣ ਦੀ ਬਹੁਤ ਕੋਸ਼ਿਸ਼ ਕੀਤੀ ਹੈ, ਪਰ ਮੈਨੂੰ ਉਸਦੀਆਂ ਗਿਰਗਿਟ ਵਰਗੀਆਂ ਆਦਤਾਂ ਦੇ ਚਲਦਿਆਂ ਕਦੇ ਪਤਾ ਨਾ ਲੱਗ ਸਕਿਆ ਕਿ ਉਹ ਕਿਨ੍ਹਾਂ ਗਹਿਰਾਈਆਂ ਵਿੱਚ ਤਾਰੀਆਂ ਲਾ ਰਿਹਾ ਹੈ ਅਤੇ ਉਹ ਇਸ ਦੁਨੀਆ ਵਿੱਚ ਰਹਿ ਕੇ ਆਪਣੇ ਭਵਿੱਖ ਲਈ ਕੀ ਕਰਨਾ ਚਾਹੁੰਦਾ ਹੈ ਜਦੋਂਕਿ ਆਪਣੇ ਬਾਪ ਦੇ ਦੇਹਾਂਤ ਦੇ ਬਾਅਦ ਉਹ ਹਰ ਕਿਸਮ ਦੇ ਸਰਮਾਏ ਤੋਂ ਮਹਿਰੂਮ ਕਰ ਦਿੱਤਾ ਗਿਆ ਸੀ।
ਮੈਂ ਇੱਕ ਅਰਸੇ ਤੋਂ ਸਲੀਮ ਨੂੰ ਪਲਟਦੇ ਹੋਏ ਵੇਖ ਰਿਹਾ ਸੀ। ਉਸਦੀਆਂ
185 / ਮੰਟੇ ਦੇ ਅਫ਼ਸਾਨੇ