ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਲੀ।”

“ਤਾਂ ਫਿਰ ਉਸੇ ਨੇ ਇਹ ਸ਼ਰਾਰਤ ਕੀਤੀ ਹੈ। ਜਾ ਵੇਖ ਰਸੋਈ, ਗ਼ੁਸਲ-ਵਿੱਚ ਜਾਂ ਇੱਧਰ ਉੱਧਰ ਕਿਤੇ ਛੁਪੀ ਹੋਵੇਗੀ... ਤੂੰ ਤਾਂ ਮੈਨੂੰ ਡਰਾ ਹੀ ਦਿੱਤਾ ਸੀ।”

ਇਹ ਕਹਿ ਕੇ ਮੈਂ ਵਾਪਸ ਮੁੜ ਕੇ ਸੋਫੇ ਉੱਤੇ ਲੇਟ ਗਿਆ ਅਤੇ ਉਹ ਬਿਮਲਾ ਨੂੰ ਲੱਭਣ ਚਲੀ ਗਈ। ਪੰਦਰਾਂ-ਵੀਹ ਮਿੰਟ ਦੇ ਬਾਅਦ ਫਿਰ ਆਈ ਅਤੇ ਕਹਿਣ ਲੱਗੀ, “ਮੈਂ ਸਾਰਾ ਘਰ ਛਾਣ ਮਾਰਿਆ, ਪ੍ਰਮਾਤਮਾ ਜਾਣੇ ਕਿੱਥੇ ਛੁਪੀ ਹੈ। ਅੱਜ ਤੱਕ ਮੇਰੇ ਨਾਲ਼ ਉਸਨੇ ਇਸ ਕਿਸਮ ਦੀ ਸ਼ਰਾਰਤ ਨਹੀਂ ਕੀਤੀ ਪਰ ਅੱਜ ਖਬਰੇ ਉਸਨੂੰ ਕੀ ਸੁੱਝੀ ਹੈ?”

ਪਾਰਬਤੀ ਸੋਫ਼ੇ ਦੇ ਪਿੱਛੇ ਖੜ੍ਹੀ ਸੀ। ਮੈਂ ਉਸਦੀ ਗੱਲ ਸੁਣੀ ਅਤੇ ਕੋਲ਼ ਪਏ ਹੋਏ ਅਖਬਾਰ ਦੇ ਵਰਕੇ ਖੋਲ੍ਹਦੇ ਹੋਏ ਕਿਹਾ, “ਮੈਨੂੰ ਖ਼ੁਦ ਤਅੱਜੁਬ ਹੋ ਰਿਹਾ ਹੈ। ਵਿਹੜੇ ਦੇ ਨਾਲ਼ ਵਾਲ਼ੇ ਕਮਰਿਆਂ ਵਿੱਚ ਜਾ ਕੇ ਤਲਾਸ਼ ਕਰ, ਉਥੇ ਹੀ ਕਿਸੇ ਪਲੰਘ ਦੇ ਹੇਠਾਂ ਛੁਪੀ ਬੈਠੀ ਹੋਵੇਗੀ।”

ਇਹ ਸੁਣ ਕੇ ਪਾਰਬਤੀ ਇਹ ਕਹਿੰਦੀ ਹੋਈ ਚਲੀ ਗਈ। "ਉਸਨੂੰ ਮੇਰੀਆਂ ਸ਼ਰਾਰਤਾਂ ਦਾ ਇਲਮ ਨਹੀਂ। ਖ਼ੈਰ, ਸੌ ਸੁਨਿਆਰ ਦੀ, ਇੱਕ ਲੁਹਾਰ ਦੀ!"

ਉਹਨੂੰ ਪਰੇਸ਼ਾਨ ਵੇਖ ਕੇ ਮੇਰਾ ਬਾਗ਼-ਬਾਗ਼ ਹੋ ਰਿਹਾ ਸੀ। ਇਸ ਤਿੱਤਲੀ ਨੂੰ ਆਪਣੀ ਹੁਸ਼ਿਆਰੀ 'ਤੇ ਕਿੰਨਾ ਨਾਜ਼ ਸੀ! ਮੈਂ ਹੱਸਿਆ, ਇਸ ਲਈ ਕਿ ਉਸਦੇ ਫੜਫੜਾਉਣ ਵਾਲ਼ੇ ਪਰ ਮੇਰੀ ਗਰਿਫ਼ਤ ਵਿੱਚ ਸਨ ਅਤੇ ਮੈਂ ਬੜੇ ਮਜ਼ੇ ਨਾਲ਼ ਉਸਦੀ ਪਰੇਸ਼ਾਨੀ ਦਾ ਤਮਾਸ਼ਾ ਕਰ ਸਕਦਾ ਸੀ।

ਮੈਂ ਆਪਣੇ ਦਿਮਾਗ਼ ਵਿੱਚ ਇਸ ਹੋਣ ਵਾਲ਼ੇ ਡਰਾਮੇ ਦਾ ਪੂਰਾ ਪਲਾਟ ਤਿਆਰ ਕਰ ਚੁੱਕਿਆ ਸੀ ਅਤੇ ਉਸ ਉੱਤੇ ਅਮਲ ਕਰ ਰਿਹਾ ਸੀ। ਥੋੜ੍ਹੀ ਹੀ ਦੇਰ ਬਾਅਦ ਉਹ ਫਿਰ ਆਈ। ਇਸ ਵਾਰ ਉਹ ਸਖਤ ਝੱਲਾਈ ਹੋਈ ਸੀ। ਸੱਜੇ ਕੰਨ ਤੋਂ ਬਹੁਤ ਹੇਠਾਂ ਵਾਲ਼ਾਂ ਦਾ ਇੱਕ ਗੁੱਛਾ ਕਲਿੱਪ ਦੀ ਪਕੜ ਤੋਂ ਛੁੱਟ ਕੇ ਢਿਲਕ ਆਇਆ ਸੀ। ਸਾੜ੍ਹੀ ਸਿਰ ਤੋਂ ਉੱਤਰ ਗਈ ਸੀ ਅਤੇ ਉਹ ਵਾਰ ਵਾਰ ਆਪਣੇ ਗਰਦ ਭਰੇ ਹੱਥ ਇੱਕ ਨੰਨ੍ਹੇ ਰੁਮਾਲ ਨਾਲ਼ ਪੂੰਝ ਰਹੀ ਸੀ। ਕਮਰੇ ਵਿੱਚ ਵੜ ਕੇ ਉਹ ਮੇਰੇ ਸਾਹਮਣੇ ਕੁਰਸੀ ਉੱਤੇ ਬੈਠ ਗਈ।

ਮੈਂ ਉਸ ਕੋਲੋਂ ਲਿਟੇ ਲਿਟੇ ਪੁੱਛਿਆ, “ਕਿਉਂ ਕਾਮਯਾਬੀ ਮਿਲੀ?”

ਉਸਨੇ ਥੱਕੀ ਹੋਈ ਆਵਾਜ਼ ਵਿੱਚ ਜਵਾਬ ਦਿੱਤਾ, “ਨਹੀਂ, ਮੈਂ ਹੁਣ ਇੱਥੇ ਬੈਠ ਕੇ ਉਸਦਾ ਇੰਤਜ਼ਾਰ ਕਰਦੀ ਹਾਂ।”

“ਹਾਂ ਬੈਠ, ਮੈਂ ਜ਼ਰਾ ਉੱਪਰ ਹੋ ਆਵਾਂ।” ਇਹ ਕਹਿ ਕੇ ਮੈਂ ਉਠਿਆ ਅਤੇ ਚਲਾ ਗਿਆ।

ਉਪਰਲੀ ਮੰਜ਼ਿਲ ਦੀ ਛੱਤ ਉੱਤੇ ਮੈਂ ਪੰਦਰਾਂ ਵੀਹ ਮਿੰਟ ਤੱਕ ਟਹਿਲਦਾ ਰਿਹਾ। ਕੁੰਜੀ ਮੇਰੀ ਜੇਬ ਵਿੱਚ ਸੀ। ਇਸ ਲਈ ਪਤਾ ਸੀ ਕਿ ਪਾਰਬਤੀ ਕਿਸੇ ਸੂਰਤ ਵਿੱਚ ਵੀ ਘਰੋਂ ਬਾਹਰ ਨਹੀਂ ਨਿਕਲ ਸਕਦੀ ਅਤੇ ਇਹ ਅਹਿਸਾਸ ਮੇਰੇ ਦਿਲ ਵਿੱਚ ਇੱਕ ਅਕਹਿ ਖੁਸ਼ੀ ਪੈਦਾ ਕਰ ਰਿਹਾ ਸੀ। ਮੈਦਾਨ ਬਿਲਕੁਲ ਸਾਫ਼ ਸੀ ਅਤੇ ਮੈਂ ਇਸ ਮੌਕੇ ਦਾ ਪੂਰਾ ਪੂਰਾ

198 / ਮੰਟੇ ਦੇ ਅਫ਼ਸਾਨੇ