ਤਾਰੀ ਸੀ। ਉਹ ਟਾਇਲੇਟ ਮੇਜ਼ ਦੇ ਕਰੀਬ ਹੈਰਾਨ ਖੜ੍ਹੀ ਸੀ ਅਤੇ ਸ਼ਾਇਦ ਆਪਣੀ ਬੇਬਸੀ ਉੱਤੇ ਕੁੜ੍ਹ ਰਹੀ ਸੀ। “ਤੁਸੀਂ ਦਰਵਾਜ਼ਾ ਨਹੀਂ ਖੋਲ੍ਹੋਗੇ?” ਉਸਨੇ ਕੁਝ ਦੇਰ ਖਾਮੋਸ਼ ਰਹਿਣ ਦੇ ਬਾਅਦ ਕਿਹਾ, “ਵੇਖੋ ਮੈਨੂੰ ਨਾ ਸਤਾਓ, ਵਰਨਾ ਇਸਦਾ ਅੰਜਾਮ ਚੰਗਾ ਨਹੀਂ ਹੋਵੇਗਾ।”
“ਮੇਰੇ ਕੋਲ਼ ਕੁੰਜੀ ਨਹੀਂ, ਇਸ ਲਈ ਮਜਬੂਰ ਹਾਂ, ਹਾਂ ਪਰ ਸ਼ਾਮ ਨੂੰ ਦਰਵਾਜ਼ਾ ਖੋਲ੍ਹਿਆ ਜਾ ਸਕਦਾ ਹੈ ਇਸ ਲਈ ਕਿ ਸ਼ਾਇਦ ਉਸ ਵਕਤ ਤੱਕ ਲੱਭਣ ਉੱਤੇ ਮਿਲ ਜਾਵੇ।"
“ਅਤੇ ਮੈਂ ਉਸ ਵਕਤ ਤੱਕ ਇੱਥੇ ਕੈਦ ਰਹਾਂਗੀ?"
“ਨਹੀਂ, ਤੂੰ ਬੜੀ ਖੁਸ਼ੀ ਨਾਲ਼ ਵਿਹੜੇ ਵਿੱਚ, ਕਮਰਿਆਂ ਵਿੱਚ, ਕੋਠਿਆਂ ਉੱਪਰ ਜਿੱਥੇ ਚਾਹੇਂ ਖੇਡ ਸਕਦੀ ਹੈਂ, ਗਾ ਸਕਦੀ ਹੈਂ, ਮੈਨੂੰ ਕੋਈ ਉਜ਼ਰ ਨਹੀਂ।”
“ਪਰਮਾਤਮਾ ਜਾਣੇ ਤੁਹਾਨੂੰ ਕੀ ਹੋ ਗਿਆ ਹੈ।” ਉਹ ਮੇਰੀਆਂ ਗੱਲਾਂ ਦੇ ਅੰਦਾਜ਼ ਉੱਤੇ ਸਖਤ ਹੈਰਤ-ਜ਼ਦਾ ਸੀ।
“ਮੈਂ ਚੰਗਾ ਭਲਾ ਹਾਂ ਪਰ ਕਦੇ ਕਦੇ ਤਫ਼ਰੀਹ ਵੀ ਤਾਂ ਹੋਣੀ ਚਾਹੀਦੀ ਹੈ। ਕੀ ਤੂੰ ਇਸਦੀ ਕਾਇਲ ਨਹੀਂ ਹੈਂ। ਕੀ ਤੂੰ ਕਦੇ ਅਜਿਹਾ ਤਫ਼ਰੀਹ ਮਜ਼ਾਕ ਨਹੀਂ ਕਰਦੀ?”
“ਮੈਂ ਘਰ ਜਾਣਾ ਹੈ ਮੋਹਨ ਸਾਹਿਬ!” ਉਸਨੇ ਮੇਰੇ ਸਵਾਲ ਦਾ ਜਵਾਬ ਦਿੱਤਾ।
“ਤੂੰ ਬਿਲਕੁਲ ਠੀਕ ਕਹਿ ਰਹੀ ਹੈਂ, ਤੂੰ ਘਰ ਜਾਣਾ ਹੈ। ਘਰ ਗਿਆ ਪਾਣੀ ਨਾਲ਼ ਭਰ ਅਤੇ ਉਸ ਵਿੱਚ ਵੱਡੇ ਵੱਡੇ ਕੱਛੂਆਂ ਦਾ ਡਰ, ਪਰ ਦੱਸ ਮੈਂ ਕੀ ਕਰ ਸਕਦਾ ਹਾਂ?”
“ਕੁੰਜੀ ਦੇ ਦਿਓ, ਬਹੁਤ ਸਤਾ ਚੁੱਕੇ ਹੁਣ ਨਾ ਸਤਾਓ!”
“ਦੇਵੀ ਜੀ, ਮੈਨੂੰ ਅਫ਼ਸੋਸ ਹੈ ਕਿ ਉਹ ਕਮਬਖਤ ਮਰਜਾਣੀ ਗੁੰਮ ਹੋ ਗਈ ਹੈ।”
“ਗੁੰਮ ਹੋ ਗਈ ਹੈ, ਗੁੰਮ ਹੋ ਗਈ ਹੈ, ਤੁਸੀਂ ਇਹ ਕੀ ਰੱਟ ਲਾ ਰੱਖੀ ਹੈ। ਤੁਸੀਂ ਕੁੰਜੀ ਕਿਉਂ ਨਹੀਂ ਦਿੰਦੇ?”
“ਮੇਰੇ ਕੋਲ਼ ਨਹੀਂ ਹੈ ਸਰਕਾਰ, ਕੁੱਤੇ ਦੇ ਢਿੱਡ ਵਿੱਚ ਹੈ।”
“ਮੋਹਨ ਸਾਹਿਬ! ਲੜਕੀਆਂ ਨਾਲ਼ ਇਸ ਤਰ੍ਹਾਂ ਦਾ ਮਜ਼ਾਕ ਨਹੀਂ ਕਰਦੇ। ਕੁੱਤੇ ਦਾ ਢਿੱਡ, ਤੁਹਾਡੀ ਜੇਬ ਹੈ।”
“ਚੰਗਾ ਤਾਂ ਇਵੇਂ ਹੀ ਹੋਵੇਗਾ।”
"ਇਵੇਂ ਹੀ ਹੋਵੇਗਾ, ਕੁੰਜੀ ਲਿਆਓ ਮੈਂ ਜਾਣਾ ਚਾਹੁੰਦੀ ਹਾਂ।”
“ਮੈਂ ਇੱਕ ਵਾਰ ਨਹੀਂ ਸੌ ਵਾਰ ਕਹਿ ਚੁੱਕਿਆ ਹਾਂ ਕਿ ਕੁੰਜੀ ਮੇਰੇ ਕੋਲ਼ ਨਹੀਂ ਹੈ, ਨਹੀਂ ਹੈ, ਨਹੀਂ ਹੈ।”
“ਕੁੰਜੀ ਤੁਹਾਡੇ ਕੋਲ਼ ਹੈ, ਤੁਹਾਡੇ ਕੋਲ਼ ਹੈ, ਤੁਹਾਡੇ ਕੋਲ਼ ਹੈ!”
“ਮੇਰੇ ਕੋਲ਼ ਨਹੀਂ, ਨਹੀਂ, ਨਹੀਂ ਹੈ।”
“ਨਹੀਂ ਤੁਹਾਡੇ ਹੀ ਕੋਲ਼ ਹੈ, ਹੈ, ਹੈ।” ਉਸਨੇ “ਹੈ” ਨੂੰ ਸੌ ਵਾਰ ਦੁਹਰਾਉਂਦੇ ਹੋਏ ਕਿਹਾ |
“ਚੰਗਾ ਨਹੀਂ ਸੀ ਤਾਂ ਹੈ।”
“ਤਾਂ ਲਿਆਓ ਜੇਬ ਵਿੱਚੋਂ ਕੱਢੋ।”
204 / ਮੰਟੇ ਦੇ ਅਫ਼ਸਾਨੇ