ਨਾਲ਼ ਉਸਦੇ ਗਿੱਲੇ ਬੁੱਲ੍ਹਾਂ ਨੂੰ ਆਪਣੇ ਹੋਠਾਂ ਨਾਲ਼ ਛੂਹ ਲਿਆ।
ਮੇਰੇ ਹੋਠਾਂ ਦਾ ਉਸਦੇ ਬੁੱਲ੍ਹਾਂ ਨੂੰ ਛੂਹਣਾ ਸੀ ਕਿ ਆਫ਼ਤ ਬਰਪਾ ਹੋ ਗਈ। ਇਹ ਸਮਝੋ ਕਿ ਕਿਸੇ ਨੇ ਆਤਸ਼ਬਾਜ਼ੀ ਦੀ ਫੀਤੇ ਨੂੰ ਅੱਗ ਵਿਖਾ ਦਿੱਤੀ ਹੈ। ਉਸਨੇ ਮੈਨੂੰ ਉਹ ਮੋਟੀਆਂ ਮੋਟੀਆਂ ਗਾਲ਼ਾਂ ਦਿੱਤੀਆਂ ਕਿ ਤੌਬਾ ਭਲੀ ਅਤੇ ਮੇਰੇ ਸੀਨੇ ਨੂੰ ਆਪਣੇ ਹੱਥਾਂ ਨਾਲ਼ ਧੜਾ ਧੜ ਕੁੱਟਣਾ ਸ਼ੁਰੂ ਕਰ ਦਿੱਤਾ। ਲੁਤਫ਼ ਇਹ ਹੈ ਕਿ ਆਪ ਰੋਈ ਜਾਂਦੀ ਸੀ। ਆਖ਼ਿਰਕਾਰ ਜਦੋਂ ਮੈਨੂੰ ਮਾਰ ਮਾਰ ਕੇ ਥੱਕ ਗਈ ਤਾਂ ਜ਼ਮੀਨ ਉੱਤੇ ਬੈਠ ਕੇ ਸਿਰ ਨੂੰ ਗੋਡਿਆਂ ਵਿੱਚ ਛੁਪਾ ਕੇ ਹੋਰ ਵੀ ਜ਼ਿਆਦਾ ਜ਼ੋਰ ਨਾਲ਼ ਰੋਣਾ ਸ਼ੁਰੂ ਕਰ ਦਿੱਤਾ। ਅੱਧੇ ਘੰਟੇ ਦੀ ਮਿੰਨਤ ਗਿੜਗਿੜਾਹਟ ਤੋਂ ਬਾਅਦ ਉਸਨੇ ਆਪਣੀਆਂ ਅੱਖਾਂ ਵਿੱਚੋਂ ਅੱਥਰੂ ਵਹਾਉਣੇ ਬੰਦ ਕੀਤੇ। ਇਸਦੇ ਬਾਅਦ ਮੈਂ ਜੇਬ ਵਿੱਚੋਂ ਕੁੰਜੀ ਕੱਢੀ ਅਤੇ ਸਦਰ ਦਰਵਾਜ਼ਾ ਖੋਲ੍ਹ ਕੇ ਆਪਣੇ ਕਮਰੇ ਵੱਲ ਜਾਂਦੇ ਹੋਏ ਕਿਹਾ, “ਦਰਵਾਜ਼ਾ ਖੁੱਲ੍ਹਾ ਹੈ ਅਤੇ ਤੂੰ ਜਾ ਸਕਦੀ ਹੈਂ।”
ਉਸ ਸ਼ਾਮ ਮੈਂ ਦਿੱਲੀ ਚਲਾ ਗਿਆ ਅਤੇ ਪੰਦਰਾਂ ਦਿਨਾਂ ਦੇ ਬਾਅਦ ਵਾਪਸ ਆਇਆ। ਕਿਉਂਕਿ ਘਰ ਵਿੱਚ ਕਿਸੇ ਨੇ ਇਸ ਸ਼ਰਾਰਤ ਬਾਰੇ ਮੈਥੋਂ ਨਾ ਪੁੱਛਿਆ, ਇਸ ਲਈ ਲੱਗਿਆ ਕਿ ਪਾਰਬਤੀ ਨੇ ਮੇਰਾ ਚੈਲੇਂਜ ਕਬੂਲ ਕਰ ਲਿਆ ਹੈ ਕਿ ਉਹ ਇੰਤਕਾਮ ਜ਼ਰੂਰ ਲਵੇਗੀ।
ਇੱਕ ਦਿਨ ਮੈਂ ਮੇਜ਼ ਦੀ ਦਰਾਜ਼ ਖੋਲ੍ਹ ਕੇ ਆਪਣੀ ਵੱਡੀ ਤਸਵੀਰ ਕੱਢੀ। ਇਸ ਲਈ ਕਿ ਮੈਂ ਉਸਦਾ ਫਰੇਮ ਬਣਵਾਉਣਾ ਸੀ। ਇਹ ਫੋਟੋ ਖ਼ਾਕਸਤਰੀ ਰੰਗ ਦੇ ਵੱਡੇ ਲਿਫ਼ਾਫ਼ੇ ਵਿੱਚ ਬੰਦ ਸੀ। ਸੋ ਮੈਂ ਉਸ ਨੂੰ ਖੋਲ੍ਹ ਕੇ ਵੇਖੇ ਬਿਨਾਂ ਫਰੇਮ ਸਾਜ਼ ਕੋਲ਼ ਲੈ ਗਿਆ। ਉਸਦੀ ਦੁਕਾਨ ਉੱਤੇ ਮੈਂ ਡੇਢ ਘੰਟੇ ਦੀ ਸੋਚ-ਵਿਚਾਰ ਦੇ ਬਾਅਦ ਫਰੇਮ ਲਈ ਇੱਕ ਲੱਕੜੀ ਚੁਣੀ ਅਤੇ ਕੁਝ ਹਿਦਾਇਤਾਂ ਦੇਣ ਦੇ ਬਾਅਦ ਤਸਵੀਰ ਵਾਲ਼ਾ ਲਿਫ਼ਾਫ਼ਾ ਦੁਕਾਨਦਾਰ ਨੂੰ ਦੇ ਦਿੱਤਾ। ਉਸਨੇ ਜਦੋਂ ਉਸਨੂੰ ਖੋਲ੍ਹ ਕੇ ਵੇਖਿਆ ਤਾਂ ਖਿੜਖਿੜਾ ਕੇ ਹੱਸ ਪਿਆ। ਮੈਂ ਜਦੋਂ ਤਸਵੀਰ ਉੱਤੇ ਨਜ਼ਰ ਦੌੜਾਈ ਤਾਂ ਵੇਖਿਆ, ਉਸ ਉੱਤੇ ਸਿਆਹ ਪੈਂਸਿਲ ਨਾਲ਼ ਮੁੱਛਾਂ ਅਤੇ ਦਾੜ੍ਹੀ ਬਣੀ ਹੋਈ ਹੈ। ਨੱਕ ਉੱਤੇ ਇੱਕ ਸਿਆਹ ਗੋਲਾ ਜਿਹਾ ਰੱਖਿਆ ਹੈ ਅਤੇ ਚਸ਼ਮੇ ਦੇ ਸ਼ੀਸ਼ੇ ਬਿਲਕੁਲ ਸਿਆਹ ਕਰ ਦਿੱਤੇ ਗਏ ਹਨ। ਇਹ ਤਸਵੀਰ ਮੇਰੀ ਸ਼ਕਲ ਸੂਰਤ ਦਾ ਹੂਬਹੂ ਅਕਸ ਸੀ, ਪਰ ਇਸ ਵਿਗੜੀ ਹਾਲਤ ਵਿੱਚ ਉਸ ਨੂੰ ਪਛਾਣਨਾ ਬਹੁਤ ਦੁਸ਼ਵਾਰ ਸੀ। ਪਹਿਲਾਂ ਪਹਿਲਾਂ ਤਾਂ ਮੈਂ ਬਹੁਤ ਹੈਰਾਨ ਹੋਇਆ ਕਿ ਇਹ ਕਿਸਦੀ ਹਰਕਤ ਹੈ ਪਰ ਫ਼ੌਰਨ ਹੀ ਸਭ ਮਾਮਲਾ ਸਾਫ਼ ਹੋ ਗਿਆ... ਸ਼ਿਵਾ ਜੀ ਮੇਰੀ ਗ਼ੈਰ ਹਾਜ਼ਰੀ ਵਿੱਚ ਆਪਣੀ ਹਮਸਾਇਆ ਸਲਤਨਤ ਉੱਤੇ ਨਿਹਾਇਤ ਕਾਮਯਾਬੀ ਨਾਲ਼ ਛਾਪਾ ਮਾਰ ਗਏ ਸਨ।
207 / ਮੰਟੇ ਦੇ ਅਫ਼ਸਾਨੇ