ਉੱਤਰ ਕੇ ਉਸਨੂੰ ਧੜਾ ਧੜ ਕੁੱਟਣਾ ਸ਼ੁਰੂ ਕਰ ਦਿੱਤਾ।
ਡੌਰ ਭੌਰ ਅਤੇ ਹੈਰਾਨ ਪਰੇਸ਼ਾਨ ਗੋਰੇ ਨੇ ਏਧਰ-ਉੱਧਰ ਸਿਮਟ ਕੇ ਉਸਤਾਦ ਮੰਗੂ ਦੇ ਵਜਨੀ ਘਸੁੰਨਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਵੇਖਿਆ ਕਿ ਉਸਦੇ ਵਿਰੋਧੀ ਉੱਤੇ ਦੀਵਾਨਗੀ ਜਿਹੀ ਹਾਲਤ ਤਾਰੀ ਹੈ ਅਤੇ ਉਸਦੀਆਂ ਅੱਖਾਂ ਵਿੱਚੋਂ ਚੰਗਿਆੜੇ ਨਿਕਲ ਰਹੇ ਹਨ ਤਾਂ ਉਸਨੇ ਜ਼ੋਰ-ਜ਼ੋਰ ਨਾਲ਼ ਚੀਖ਼ਣਾ ਸ਼ੁਰੂ ਕੀਤਾ। ਉਸਦੀ ਚੀਖ਼-ਪੁਕਾਰ ਨੇ ਉਸਤਾਦ ਮੰਗੂ ਦੀਆਂ ਬਾਂਹਾਂ ਦਾ ਕੰਮ ਹੋਰ ਵੀ ਤੇਜ਼ ਕਰ ਦਿੱਤਾ। ਉਹ ਗੋਰੇ ਨੂੰ ਰੱਜ ਕੇ ਕੁੱਟ ਰਿਹਾ ਸੀ ਅਤੇ ਨਾਲ਼ ਨਾਲ ਇਹ ਕਹਿੰਦਾ ਜਾਂਦਾ ਸੀ, “ਪਹਿਲੀ ਅਪ੍ਰੈਲ ਨੂੰ ਵੀ ਉਹੀ ਆਕੜ ਫੂੰ... ਪਹਿਲੀ ਅਪ੍ਰੈਲ ਨੂੰ ਵੀ ਉਹੀ ਆਕੜ ਫੂੰ... ਹੁਣ ਸਾਡਾ ਰਾਜ ਹੈ ਬੱਚਾ?"
ਲੋਕ ਜਮ੍ਹਾਂ ਹੋ ਗਏ ਅਤੇ ਪੁਲਿਸ ਦੇ ਦੋ ਸਿਪਾਹੀਆਂ ਨੇ ਬੜੀ ਮੁਸ਼ਕਲ ਨਾਲ਼ ਗੋਰੇ ਨੂੰ ਉਸਤਾਦ ਮੰਗੂ ਦੀ ਜਕੜ ਤੋਂ ਛੁਡਾਇਆ। ਉਸਤਾਦ ਮੰਗੂ ਉਨ੍ਹਾਂ ਦੋ ਸਿਪਾਹੀਆਂ ਦੇ ਦਰਮਿਆਨ ਖੜ੍ਹਾ ਸੀ। ਉਸਦੀ ਚੌੜੀ ਛਾਤੀ ਫੁੱਲੀ ਹੋਈ ਸਾਹ ਦੀ ਵਜ੍ਹਾ ਨਾਲ਼ ਉੱਪਰ ਹੇਠਾਂ ਹੋ ਰਹੀ ਸੀ।
ਮੂੰਹ ਵਿੱਚੋਂ ਝੱਗ ਵਗ ਰਹੀ ਸੀ ਅਤੇ ਆਪਣੀਆਂ ਮੁਸਕਰਾਉਂਦੀਆਂ ਹੋਈਆਂ ਅੱਖਾਂ ਨਾਲ਼ ਹੈਰਤਜ਼ਦਾ ਮਜਮੇਂ ਵੱਲ ਵੇਖ ਕੇ ਉਹ ਹਫ਼ਦੀ ਹੋਈ ਅਵਾਜ਼ ਵਿੱਚ ਕਹਿ ਰਿਹਾ ਸੀ, “ਵੋ ਦਿਨ ਗੁਜ਼ਰ ਗਏ, ਜਬ ਖ਼ਲੀਲ ਖਾਂ ਫ਼ਾਖ਼ਤਾ ਉੜਾਇਆ ਕਰਤੇ ਥੇ ... ਅਬ ਨਯਾ ਕਾਨੂੰਨ ਹੈ ਮੀਆਂ, ਨਯਾ ਕਾਨੂੰਨ!”
ਅਤੇ ਬੇਚਾਰਾ ਗੋਰਾ ਆਪਣੇ ਵਿਗੜੇ ਹੋਏ ਚਿਹਰੇ ਦੇ ਨਾਲ਼ ਬੇ-ਵਕਫ਼ਾਂ ਦੀ ਤਰ੍ਹਾਂ ਕਦੇ ਉਸਤਾਦ ਮੰਗੂ ਵੱਲ ਵੇਖਦਾ ਸੀ ਅਤੇ ਕਦੇ ਭੀੜ ਵੱਲ।
ਉਸਤਾਦ ਮੰਗੂ ਨੂੰ ਪੁਲਿਸ ਦੇ ਸਿਪਾਹੀ ਥਾਣੇ ਵਿੱਚ ਲੈ ਗਏ। ਰਸਤੇ ਵਿੱਚ ਅਤੇ ਥਾਣੇ ਦੇ ਅੰਦਰ ਕਮਰੇ ਵਿੱਚ ਉਹ “ਨਵਾਂ ਕਾਨੂੰਨ, ਨਵਾਂ ਕਾਨੂੰਨ" ਚੀਖਦਾ ਰਿਹਾ। ਪਰ ਕਿਸੇ ਨੇ ਇੱਕ ਨਾ ਸੁਣੀ।
“ਨਵਾਂ ਕਾਨੂੰਨ, ਨਵਾਂ ਕਾਨੂੰਨ। ਕੀ ਬਕ ਰਹੇ ਹੋ... ਕਾਨੂੰਨ ਉਹੀ ਹੈ ਪੁਰਾਣਾ!” ਅਤੇ ਉਹਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ।
21 / ਮੰਟੋ ਦੇ ਅਫ਼ਸਾਨੇ