ਆਪਣੀ ਮਹਿਬੂਬਾ ਦੀ ਝੋਲੀ ਵਿੱਚ ਹੰਝੂ ਟਪਕਾ ਰਹੇ ਹੁੰਦੇ। ਕਿਊਪਡ ਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਬੁਲਾ ਲਓ। ਮੈਨੂੰ ਫ਼ਿਲਮਾਂ ਵਿੱਚ ਇਸ ਕਿਸਮ ਦੇ ਸੀਨ ਵੇਖੇ ਇੱਕ ਮੁੱਦਤ ਹੋ ਗਈ ਹੈ।”
ਇਹ ਕਹਿੰਦੇ ਹੋਏ ਉਹ ਕੈਂਪ ਦੇ ਫ਼ਰਸ਼ ਉੱਤੇ ਲੇਟ ਗਿਆ।
ਖਾਲਿਦ ਦਾ ਚਿਹਰਾ ਹੋਰ ਗ਼ਮਗੀਨ ਹੋ ਗਿਆ। ਉਸਨੇ ਸਿਰਫ਼ ਏਨਾ ਕਿਹਾ, “ਕ੍ਰਿਸ਼ਨ ਤੁਸੀਂ।... ਤੁਸੀਂ ਨਹੀਂ ਸਮਝ ਸਕਦੇ"
“ਜੀ ਹਾਂ...” ਕ੍ਰਿਸ਼ਨ ਨੇ ਸ਼ਬੀਰ ਵੱਲ ਅਰਥ ਭਰਪੂਰ ਨਜ਼ਰਾਂ ਨਾਲ਼ ਵੇਖਿਆ ਜੋ ਉਸ ਦੇ ਕੋਲ ਖਾਮੋਸ਼ ਬੈਠਾ ਸੀ। “ਸੁਣਦੇ ਹੋ ਡਿਕਟੇਟਰ ਸਾਹਿਬ ਕੀ ਫ਼ਰਮਾ ਰਹੇ ਹਨ। ਲਗਦਾ ਹੈ ਕਿ ਤੁਸੀਂ ਹਾਲ ਹੀ ਵਿੱਚ ਕੋਈ ਫਰਾਂਸੀਸੀ ਨਾਵਲ ਪੜ੍ਹਿਆ ਹੈ"
ਖਾਲਿਦ ਨੇ ਮੇਜ਼ ਦਾ ਦਰਾਜ਼ ਬੰਦ ਕੀਤਾ ਅਤੇ ਚੁੱਪਚਾਪ ਕ੍ਰਿਸ਼ਨ ਦੇ ਕੋਲ ਜ਼ਮੀਨ ਉੱਤੇ ਬੈਠ ਗਿਆ। ਉਸ ਦੇ ਚਿਹਰੇ ਦੀ ਤਾਜ਼ਗੀ ਗ਼ਾਇਬ ਸੀ। ਲਗਦਾ ਸੀ ਕਿ ਤਾਲਾਬ ਦੇ ਪਾਰਦਰਸ਼ੀ ਪਾਣੀ ਤੇ ਸਲੇਟੀ ਬੱਦਲਾਂ ਦਾ ਅਕਸ ਛਾ ਗਿਆ ਹੋਵੇ। ਉਸ ਦੀਆਂ ਅੱਖਾਂ ਉਸ ਭੂੰਡ ਦੀ ਤਰ੍ਹਾਂ ਪਰੇਸ਼ਾਨ ਸਨ, ਜਿਸ ਨੂੰ ਬੈਠਣ ਲਈ ਆਸ ਪਾਸ ਕੋਈ ਫੁੱਲ ਨਜ਼ਰ ਨਾ ਆਉਂਦਾ ਹੋਵੇ।
ਕੈਂਪ ਤੋਂ ਬਾਹਰ ਬਾਗ਼ ਵਿੱਚ ਦੁਪਹਿਰ ਦੀ ਉਦਾਸ ਧੁੱਪ ਛਾਈ ਹੋਈ ਸੀ। ਕਦੇ ਕਦੇ ਹਵਾ ਦਾ ਥੱਕਿਆ ਹਾਰਿਆ ਬੁੱਲਾ ਤੰਬੂ ਦੇ ਨਾਲ਼ ਵਾਲ਼ੇ ਦਰਖਤਾਂ ਵਿੱਚ ਰੋਣੀ ਆਵਾਜ਼ ਪੈਦਾ ਕਰਦਾ ਹੋਇਆ ਗੁਜ਼ਰ ਜਾਂਦਾ ਸੀ। ਇਸ਼ਕ ਪੇਚੇ ਦੀ ਸੰਘਣੀ ਬੇਲ ਜੋ ਸਾਹਮਣੀ ਦੀਵਾਰ ਨਾਲ਼ ਲਟਕ ਰਹੀ ਸੀ, ਸੁੱਤੀ ਪਈ ਲਗਦੀ ਸੀ। ਤੰਬੂ ਅਤੇ ਉਸ ਦੇ ਬਾਹਰ ਦੀ ਫ਼ਿਜ਼ਾ ਉੱਤੇ ਖਾਮੋਸ਼ੀ ਤਾਰੀ ਸੀ। ਕਦੇ ਕਦੇ ਬਾਗ਼ ਉੱਤੇ ਮੰਡਲਾਉਂਦੀਆਂ ਗਿਰਝਾਂ ਦੀਆਂ ਉਦਾਸ ਚੀਕਾਂ ਇਸ ਖਾਮੋਸ਼ੀ ਨੂੰ ਤੋੜ ਦਿੰਦੀਆਂ ਸਨ।
ਕ੍ਰਿਸ਼ਨ ਸੋਚ-ਵਿਚਾਰ ਦਾ ਆਦੀ ਨਹੀਂ ਸੀ। ਉਸ ਦੀ ਖਪਤੀ ਨਜ਼ਰ ਦੂਜੇ ਲੋਕਾਂ ਤੋਂ ਬਿਲਕੁਲ ਜੁਦਾ ਸੀ। ਉਸ ਦੀਆਂ ਨਿਗਾਹਾਂ ਹਰ ਚੀਜ਼ ਵਿੱਚੋਂ ਹਾਸਾ-ਠੱਠਾ ਤਲਾਸ਼ ਕਰਦੀਆਂ ਸਨ, ਪਰ ਫ਼ਿਜ਼ਾ ਦਾ ਅਸਾਧਾਰਨ ਸਕੂਨ ਅਤੇ ਖਾਲਿਦ ਦੇ ਚਿਹਰੇ ਉੱਤੇ ਇੰਤਹਾਈ ਸੰਜੀਦਗੀ ਵੇਖ ਕੇ ਉਹ ਘਬਰਾ ਗਿਆ, ਅਤੇ ਕੁਝ ਦੇਰ ਖਾਮੋਸ਼ ਰਹਿਣ ਦੇ ਬਾਅਦ ਉਠ ਕੇ ਬਹਿ ਗਿਆ।
ਉਸਨੇ ਖਾਲਿਦ ਨੂੰ ਮੁਖਾਤਿਬ ਹੋ ਕੇ ਕਿਹਾ, “ਤੁਸੀਂ ਮੈਨੂੰ ਵੀ ਉਦਾਸ ਕਰ ਦਿੱਤਾ ਹੈ। ਖਾਲਿਦ ਆਓ ਕੁਝ ਗੱਲਾਂ ਕਰੀਏ।
ਖਾਲਿਦ ਆਪਣੇ ਸੁਪਨੇ ਤੋਂ ਜਾਗਿਆ ਅਤੇ ਉਸਨੇ ਕ੍ਰਿਸ਼ਨ ਦੇ ਮੋਢੇ ਉੱਤੇ ਹੱਥ ਰੱਖਦੇ ਹੋਏ ਕਿਹਾ, “ਮੈਂ ਸੋਚਦਾ ਹਾਂ ਕਿ ਮੇਰੀ ਜ਼ਿੰਦਗੀ ਦੁਖੀ ਹੈ। ਮੈਂ ਉਸ ਸਿਪਾਹੀ ਦੇ ਵਾਂਗ ਹਾਂ ਜੋ ਹਨੇਰੇ ਵਿੱਚ ਲੜ ਰਿਹਾ ਹੋਵੇ। ਕੀ ਤੂੰ ਵੀ ਕਦੇ ਇਸ ਬਾਰੇ ਸੋਚਿਆ ਹੈ”
ਕ੍ਰਿਸ਼ਨ ਨੇ ਬੇਝਿਜਕ ਜਵਾਬ ਦਿੱਤਾ, “ਜੇਕਰ ਅਸੀਂ ਸਭਨਾਂ ਨੇ ਹੀ ਸੋਚਣਾ ਸ਼ੁਰੂ ਕਰ ਦਿੱਤਾ ਤਾਂ ਵਤਨ ਦੀ ਖਿਦਮਤ ਹੋ ਚੁੱਕੀ। ਮੈਨੂੰ ਹੈਰਾਨੀ ਹੈ ਕਿ ਤੁਸੀਂ ਕੈਸੇ ਅਜੀਬੋ
210 / ਮੰਟੇ ਦੇ ਅਫ਼ਸਾਨੇ