ਗ਼ਰੀਬ ਖ਼ਿਆਲਾਂ ਵਿੱਚ ਗ਼ਰਕ ਹੋ?”
“ਤੁਹਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਇਸ ਲਈ ਕਿ ਜਵਾਨ ਹੋ ਅਤੇ ਤੁਹਾਡੇ ਪਹਿਲੂ ਵਿੱਚ ਬਰਫ਼ ਦਾ ਟੁਕੜਾ ਨਹੀਂ ਜਿਸ 'ਤੇ ਸ਼ਬਾਬ ਦੇ ਪੈਦਾ-ਕੀਤੇ ਨਕਸ਼ ਨਾ ਬੈਠ ਸਕਣ। ਤੁਹਾਨੂੰ ਇੱਕ ਜਵਾਨ ਦਿਲ ਦੀਆਂ ਗਹਿਰਾਈਆਂ ਤੋਂ ਚੰਗੀ ਤਰ੍ਹਾਂ ਵਾਕਫ਼ ਹੋਣਾ ਚਾਹੀਦਾ ਹੈ। ਇਹ ਅਜੀਬ ਖਿਆਲ ਨਹੀਂ ਕ੍ਰਿਸ਼ਨ, ਇਸ ਲਈ ਕਿ ਮੁਹੱਬਤ ਅਜੀਬੋ ਗ਼ਰੀਬ ਨਹੀਂ। ਇਹ ਇੱਕ ਅਜਿਹਾ ਤੱਤ ਹੈ ਜੋ ਮਰਦ ਤੋਂ ਕਦੇ ਵੀ ਜੁਦਾ ਨਹੀਂ ਕੀਤਾ ਜਾ ਸਕਦਾ। ਜੇਕਰ ਮਰਦ ਦੇ ਦਿਲ ਦੇ ਕਰੀਬ ਔਰਤ ਦਾ ਦਿਲ ਨਾ ਧੜਕਦਾ ਹੋਵੇ ਤਾਂ ਉਸਦੀ ਜ਼ਿੰਦਗੀ ਫਿੱਕੀ ਅਤੇ ਰੁੱਖੀ ਹੁੰਦੀ ਹੈ। ਆਹ ਤੁਸੀਂ ਕੀ ਜਾਣੋ ਕਿ ਮੇਰੇ ਸੁਪਨੇ ਕੀ ਹਨ?"
ਕ੍ਰਿਸ਼ਨ ਨੇ ਆਪਣੇ ਦੋਸਤ ਦੇ ਖ਼ਿਆਲਾਂ ਤੋਂ ਹੈਰਾਨ ਹੋ ਕੇ ਕਿਹਾ, “ਸ਼ਾਇਦ ਤੁਸੀਂ ਭੁੱਲ ਗਏ ਹੋ ਕਿ ਤੁਸੀਂ ਵਿਦਿਆਰਥੀਆਂ ਦੀ ਇੱਕ ਜਮਾਤ ਦੇ ਡਿਕਟੇਟਰ ਹੋ, ਖਾਲਿਦ ਤੁਹਾਨੂੰ ਗ਼ੌਰ ਕਰਨਾ ਚਾਹੀਦਾ ਹੈ।”
ਖਾਲਿਦ ਨੇ ਆਪਣੀ ਅਵਾਜ਼ ਬੁਲੰਦ ਕਰਦੇ ਹੋਏ ਜਵਾਬ ਦਿੱਤਾ, “ਮੈਂ ਆਪਣੇ ਫ਼ਰਜ਼ਾਂ ਤੋਂ ਗ਼ਾਫ਼ਿਲ ਨਹੀਂ। ਵਤਨ ਲਈ ਮੇਰੀ ਜਾਨ ਤੱਕ ਹਾਜ਼ਰ ਹੈ ਅਤੇ ਤੁਸੀਂ ਜਾਣਦੇ ਹੋ ਕਿ ਮੈਂ ਅਤਿਕਥਨੀ ਤੋਂ ਕੰਮ ਨਹੀਂ ਲੈ ਰਿਹਾ ਹਾਂ। ਮੇਰਾ ਮਕਸਦ ਉਹੀ ਹੈ ਜੋ ਵਤਨ ਨੂੰ ਅਜ਼ਾਦ ਕਰਾਉਣ ਵਾਲਿਆਂ ਦਾ ਹੁੰਦਾ ਹੈ। ਮੈਂ ਉਸ ਜੰਗ ਨੂੰ ਜੋ ਅਸੀਂ ਲੋਕਾਂ ਨੇ ਸ਼ੁਰੂ ਕਰ ਰੱਖੀ ਹੈ, ਆਖਰੀ ਦਮ ਤੱਕ ਲੜਾਂਗਾ। ਇਸ ਲਈ ਕਿ ਮੈਂ ਸਮਝਦਾ ਹਾਂ, ਵਤਨ ਦੀਆਂ ਬਦਕਿਸਮਤੀਆਂ ਦਾ ਵਾਹਿਦ ਇਲਾਜ ਅਜ਼ਾਦੀ ਹੈ ਜਿਸਨੂੰ ਹਾਸਲ ਕਰਨ ਲਈ ਕਾਂਗਰਸ ਆਪਣੇ ਵਸੀਅ ਖੇਮੇ ਵਿੱਚੋਂ ਕਈ ਹਜ਼ਾਰ ਨੌਜਵਾਨ ਕੁਰਬਾਨ ਕਰ ਚੁੱਕੀ ਹੈ।... ਮੇਰੀ ਸਚਾਈ ਉੱਤੇ ਸ਼ੱਕ ਨਾ ਕਰੋ। ਮੇਰੀ ਮੌਤ ਯਕੀਨਨ ਉਸ ਦਿਓ ਨਾਲ਼ ਲੜਦੇ ਹੋਏ ਹੋਵੇਗੀ ਜਿਸ ਨੂੰ ਮਲਕੀਅਤ ਦੇ ਨਾਮ ਨਾਲ਼ ਪੁਕਾਰਿਆ ਜਾਂਦਾ ਹੈ...ਪਰ। ਪਰ ਮੈਨੂੰ ਅਫ਼ਸੋਸ ਹੈ ਕਿ ਮੇਰੇ ਦਿਲ ਦੀ ਇੱਕ ਤਮੰਨਾ ਪੂਰੀ ਨਾ ਹੋਵੇਗੀ। ... ... ...ਵਤਨ ਵਾਸਤੇ ਜਾਨ ਦੇਣ ਵਾਲੇ ਖੁਸ਼ਨਸੀਬ ਹਨ ਪਰ ਜੇਕਰ ਉਨ੍ਹਾਂ ਦੇ ਦਿਲ ਔਰਤ ਦੀ ਮੁਹੱਬਤ ਦਾ ਜ਼ਾਇਕਾ ਚੱਖੇ ਬਗ਼ੈਰ ਸੌਂ ਗਏ ਹਨ ਤਾਂ ਮੈਂ ਭਰੋਸੇ ਨਾਲ਼ ਕਹਿ ਸਕਦਾ ਹਾਂ ਕਿ ਉਨ੍ਹਾਂ ਦੀ ਰੂਹ ਇੱਕ ਅਜ਼ੀਮ ਸ਼ਾਨ ਵਾਲਾ ਕਾਰਨਾਮਾ ਕਰਨ ਦੇ ਬਾਅਦ ਵੀ ਪਿਆਸੀ ਹੋਵੇਗੀ। ਮੈਂ ਜਵਾਨ ਹਾਂ, ਮੇਰੇ ਸਾਹਾਂ ਦੇ ਹਰ ਝੋਕੇ ਵਿੱਚ ਜਵਾਨੀ ਹੈ ਅਤੇ ਅਸੀਂ ਜਾਣਦੇ ਹਾਂਕਿ ਮੁਹੱਬਤ ਅਤੇ ਜਵਾਨੀ ਦੋ ਜੁਦਾ ਚੀਜ਼ਾਂ ਨਹੀਂ ਹਨ?”
ਕ੍ਰਿਸ਼ਨ ਨੇ ਖ਼ਾਲਿਦ ਵੱਲ ਵੇਖਿਆ, ਉਹ ਵਾਕਈ ਖੂਬਸੂਰਤ ਜਵਾਨ ਸੀ।
ਕ੍ਰਿਸ਼ਨ ਨੇ ਕਿਹਾ, “ਪਰ... ਸਿਪਾਹੀ ਨੂੰ ਇਸ਼ਕ ਮੁਹੱਬਤ ਨਾਲ਼ ਕੋਈ ਸਰੋਕਾਰ ਨਹੀਂ ਹੋਣਾ ਚਾਹੀਦਾ। ਅਸੀਂ ਸਿਪਾਹੀ ਹਾਂ।”
“ਇਹ ਗ਼ਲਤ ਹੈ। ਸਿਪਾਹੀ ਆਪਣਾ ਸੀਨਾ ਮੁਹੱਬਤ ਤੋਂ ਕਿਉਂ ਖਾਲੀ ਕਰ ਦੇਵੇ। ਇਹ ਜੰਗ ਦੇ ਮੈਦਾਨ ਵਿੱਚ ਉਸਨੂੰ ਬੁਜ਼ਦਿਲ ਨਹੀਂ ਬਣਾਉਂਦੀ, ਬਲਕਿ ਉਸ ਵਿੱਚ ਇੱਕ ਨਵੀਂ ਰੂਹ ਫੂਕ ਦਿੰਦੀ ਹੈ। ਜੇਕਰ ਦੁਨੀਆ ਵਿੱਚ ਔਰਤ ਦਾ ਵਜੂਦ ਨਾ ਹੁੰਦਾ ਤਾਂ ਮਰਦਾਂ
211 / ਮੰਟੇ ਦੇ ਅਫ਼ਸਾਨੇ