ਦੇ ਇਸ ਜੁਆਨੀ ਵਿੱਚ ਪੈਰ ਧਰ ਰਹੇ ਲੜਕੇ ਦੀ ਜ਼ਬਾਨ ਤੋਂ ਫ਼ਾਜ਼ਿਲ ਮੁਕਰਰਰ ਵਰਗੇ ਲਫ਼ਜ਼ ਨਿਕਲ ਰਹੇ ਸਨ। ਉਸ ਦੀ ਤਕਰੀਰ ਦਾ ਹਰ ਲਫ਼ਜ਼ ਇੱਕ ਬਲਦਾ ਹੋਇਆ ਸ਼ੋਲ੍ਹਾ ਸੀ ਜਿਸ ਨੇ ਹਕੂਮਤ ਦੇ ਪੁਰਾਣੇ ਨਿਜ਼ਾਮ ਦਾ ਵਿਸ਼ਲੇਸ਼ਣ ਕਰਦੇ ਹੋਏ ਆਪਣੇ ਵਤਨ ਦੀ ਸਮਾਜੀ ਮਰਜ਼ ਦੀ ਅਜਿਹੀ ਸਿਆਣਪ ਨਾਲ਼ ਵਿਆਖਿਆ ਕੀਤੀ ਸੀ ਕਿ ਸਟੇਜ ਤੇ ਬੈਠੇ ਹੋਏ ਵੱਡੇ ਵੱਡੇ ਲੀਡਰ ਹੈਰਾਨੀ ਨਾਲ਼ ਉਸਦਾ ਮੂੰਹ ਦੇਖਣ ਲੱਗੇ। ਜਦ ਤਕਰੀਰ ਖ਼ਤਮ ਹੋ ਗਈ ਤਾਂ ਜੱਲ੍ਹਿਆਂ ਵਾਲ਼ਾ ਬਾਗ਼ ਇਨਕਲਾਬ ਜ਼ਿੰਦਾਬਾਦ ਦੇ ਜਵਾਨ ਨਾਅਰਿਆਂ ਅਤੇ ਤਾੜੀਆਂ ਨਾਲ਼ ਗੂੰਜ ਉਠਿਆ।
ਕੈਂਪ ਵਿੱਚ ਆਕੇ ਖ਼ਾਲਿਦ ਯੂਨੀਅਨ ਦੇ ਮੈਂਬਰਾਂ ਨੂੰ ਮਿਲਿਆ ਅਤੇ ਦੇਰ ਤੱਕ ਉਨ੍ਹਾਂ ਨਾਲ਼ ਯੂਨੀਅਨ ਦੇ ਅਗਲੇ ਪ੍ਰੋਗਰਾਮ ਬਾਰੇ ਚਰਚਾ ਕਰਦਾ ਰਿਹਾ। ਇਸ ਚਰਚਾ ਤੋਂ ਫ਼ਾਰਗ਼ ਹੋ ਕੇ ਉਹ ਰਾਤ ਦੇ ਗਿਆਰਾਂ ਵਜੇ ਤੱਕ ਕ੍ਰਿਸ਼ਨ ਦੇ ਨਾਲ਼ ਮਿਲ ਕੇ ਯੂਨੀਅਨ ਦੇ ਹੋ ਚੁੱਕੇ ਅਜਲਾਸ ਦੀ ਕਾਰਵਾਈ ਲਿਖਦਾ ਰਿਹਾ। ਜਦੋਂ ਸਭ ਕੰਮ ਖਤਮ ਹੋ ਗਿਆ ਉਹ ਉੱਠਿਆ ਅਤੇ ਆਪਣੇ ਦੋਸਤ ਦੇ ਮੋਢਿਆਂ ਉੱਤੇ ਹੱਥ ਰੱਖਦੇ ਹੋਏ ਕਹਿਣ ਲਗਾ, “ਆਓ, ਦਿਮਾਗ਼ ਤਾਜ਼ਾ ਕਰਨ ਲਈ ਜ਼ਰਾ ਬਾਹਰ ਚੱਲੀਏ, ਦੇਖੋ ਤਾਂ ਕੈਸੀ ਖੁਸ਼ਗਵਾਰ ਹਵਾ ਚੱਲ ਰਹੀ ਹੈ ਅਤੇ ਚਾਂਦਨੀ ਕਿੰਨੀ ਚੰਗੀ ਲੱਗਦੀ ਹੈ।”
ਦੋਨੋਂ ਦੋਸਤ ਕੈਂਪ ਤੋਂ ਬਾਹਰ ਨਿਕਲੇ ਅਤੇ ਬਾਗ਼ ਦੀ ਇੱਕ ਡੰਡੀ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ। ਚਾਂਦਨੀ ਰਾਤ ਵਿੱਚ ਸਟੂਡੈਂਟ ਯੂਨੀਅਨ ਦਾ ਸਫ਼ੈਦ ਤੰਬੂ ਠੋਸ ਚਾਂਦੀ ਦਾ ਬਣਿਆ ਇੱਕ ਸ਼ੰਕੂਨੁਮਾ ਮਿਨਾਰ ਲੱਗਦਾ ਸੀ। ਹਵਾ ਜੋ ਦਿਨ ਦੇ ਗਰਦ-ਗ਼ੁਬਾਰ ਅਤੇ ਹੰਗਾਮਿਆਂ ਤੋਂ ਆਜ਼ਾਦ ਹੋ ਕੇ ਹੌਲੀ ਹੌਲੀ ਚੱਲ ਰਹੀ ਸੀ, ਤਾਜ਼ੀ ਅਤੇ ਠੰਡੀ ਸੀ। ਕਦੇ ਕਦੇ ਉਸ ਦੇ ਮੋਢਿਆਂ 'ਤੇ ਚੰਬੇਲੀ ਅਤੇ ਮੋਤੀਆ ਦੀ ਜ਼ਿੰਦਗੀ ਦੇਣ ਵਾਲੀ ਖੁਸ਼ਬੂ ਤੈਰਦੀ ਹੋਈ ਆ ਨਿਕਲਦੀ ਸੀ। ਅਸਮਾਨ ਦੀ ਕਾਲੀ ਸਾੜ੍ਹੀ ਵਿੱਚ ਤਾਰੇ ਪੂਰੀ ਆਭਾ ਨਾਲ਼ ਚਮਕ ਰਹੇ ਸਨ।
ਚਲਦੇ ਚਲਦੇ ਖ਼ਾਲਿਦ ਅਚਾਨਕ ਠਹਿਰ ਗਿਆ ਅਤੇ ਆਪਣੇ ਦੋਸਤ ਕ੍ਰਿਸ਼ਨ ਦਾ ਹੱਥ ਫੜ ਕੇ ਕਹਿਣ ਲਗਾ:
“ਕ੍ਰਿਸ਼ਨ, ਇੱਕ ਕੰਮ ਕਰੋਗੇ?"
ਕ੍ਰਿਸ਼ਨ ਨੇ ਹੈਰਾਨ ਹੋ ਕੇ ਪੁੱਛਿਆ, “ਕਿਉਂ ਕੀ ਕੰਮ ਹੈ”
ਸਵੇਰ ਦੀ ਤਕਰੀਰ ਵਿੱਚ ਕੱਲ੍ਹ ਮੈਂ ਜ਼ਰੂਰ ਗਿਰਫ਼ਤਾਰ ਕਰ ਲਿਆ ਜਾਵਾਂਗਾ ਅਤੇ ਸ਼ਾਇਦ ਫਿਰ ਮੈਂ ਜੇਲ੍ਹ ਤੋਂ ਦੁਬਾਰਾ ਜ਼ਿੰਦਾ ਵਾਪਸ ਨਾ ਆਵਾਂ। ਮੈਂ ਚਾਹੁੰਦਾ ਹਾਂ ਕਿ ਗਿਰਫ਼ਤਾਰੀ ਦੇ ਬਾਅਦ ਸ਼ਾਂਤਾ ਤੱਕ ਮੇਰਾ ਇੱਕ ਸੁਨੇਹਾ ਪਹੁੰਚਾ ਦਿੱਤਾ ਜਾਵੇ।”
ਕ੍ਰਿਸ਼ਨ ਨੇ ਹੈਰਤ-ਜ਼ਦਾ ਹੋ ਕੇ ਕਿਹਾ, “ਸ਼ਾਂਤਾ”
“ਹਾਂ ਸ਼ਾਂਤਾ। ਉਸ ਨੂੰ ਇਹ ਕਹਿ ਦੇਣਾ ਕਿ ਖਾਲਿਦ ਨੂੰ ਤੇਰੇ ਨਾਲ਼ ਮੁਹੱਬਤ ਸੀ।” ਇਹ ਕਹਿ ਕੇ ਖਾਲਿਦ ਖਾਮੋਸ਼ ਹੋ ਗਿਆ।
ਕੁਝ ਦੇਰ ਟਹਿਲਣ ਦੇ ਬਾਅਦ ਕ੍ਰਿਸ਼ਨ ਅਤੇ ਖਾਲਿਦ ਦੋਵੇਂ ਕੈਂਪ ਵਿੱਚ ਆਏ ਅਤੇ
213 / ਮੰਟੇ ਦੇ ਅਫ਼ਸਾਨੇ