ਹੋਈ ਹਿਣਕ ਨੇ ਰਾਤ ਦੀ ਚੁੱਪ ਵਿੱਚ ਕਾਂਬਾ ਪੈਦਾ ਕਰ ਦਿੱਤਾ ਅਤੇ ਇੱਕ ਤਾਂਗਾ ਲਾਲਟੈਣ ਦੇ ਖੰਭੇ ਦੀ ਬਗਲ ਵਿੱਚ ਆ ਖੜ੍ਹਾ ਹੋਇਆ। ਤਾਂਗੇ ਵਾਲ਼ਾ ਹੇਠਾਂ ਉਤਰਿਆ। ਘੋੜੇ ਦੀ ਪਿੱਠ ਉੱਤੇ ਥਪਕੀ ਦੇ ਕੇ ਉਸਨੇ ਖਿੜਕੀ ਵੱਲ ਵੇਖਿਆ ਜਿਸਦੀ ਚਿਕ ਉੱਠੀ ਹੋਈ ਸੀ ਅਤੇ ਤਖਤ ਉੱਤੇ ਇੱਕ ਧੁੰਦਲਾ ਸਾਇਆ ਵੀ ਫੈਲਿਆ ਹੋਇਆ ਸੀ।
ਆਪਣੇ ਖੁਰਦਰੇ ਕੰਬਲ ਨੂੰ ਜਿਸਮ ਦੇ ਗਿਰਦ ਚੰਗੀ ਤਰ੍ਹਾਂ ਲਪੇਟ ਕੇ ਤਾਂਗੇ ਵਾਲ਼ੇ ਨੇ ਆਪਣੀ ਜੇਬ ਵਿੱਚ ਹੱਥ ਪਾਇਆ। ਸਾਢੇ ਤਿੰਨ ਰੁਪਏ ਦਾ ਕਿਰਿਆਨਾ ਸੀ। ਉਸ ਵਿੱਚ ਉਸਨੇ ਇੱਕ ਰੁਪਿਆ ਚਾਰ ਆਨੇ ਆਪਣੇ ਕੋਲ਼ ਰੱਖ ਲਏ ਅਤੇ ਬਾਕੀ ਪੈਸੇ ਤਾਂਗੇ ਦੀ ਅਗਲੀ ਸੀਟ ਦਾ ਗਦੈਲਾ ਚੁੱਕ ਕੇ ਉਸਦੇ ਹੇਠਾਂ ਛੁਪਾ ਦਿੱਤੇ। ਇਹ ਕੰਮ ਕਰਨ ਦੇ ਬਾਅਦ ਉਹ ਕੋਠੇ ਦੀਆਂ ਪੌੜੀਆਂ ਵੱਲ ਵਧਿਆ।
ਲਾਜੋ ਦੀ ਮਾਂ ਚੰਦੂ ਸੁਨਿਆਰੀ ਉੱਠੀ ਅਤੇ ਦਰਵਾਜ਼ਾ ਖੋਲ੍ਹ ਦਿੱਤਾ। ਮਾਧੋ ਤਾਂਗੇ ਵਾਲ਼ਾ ਅੰਦਰ ਵੜਿਆ ਅਤੇ ਦਰਵਾਜ਼ੇ ਦੀ ਜ਼ੰਜੀਰ ਚੜ੍ਹਾ ਕੇ ਉਸਨੇ ਚੰਦੂ ਸੁਨਿਆਰੀ ਨੂੰ ਆਪਣੇ ਨਾਲ਼ ਲਿਪਟਾ ਲਿਆ।
“ਭਗਵਾਨ ਜਾਣਦਾ ਹੈ, ਮੈਨੂੰ ਤੇਰਾ ਨਾਲ਼ ਕਿੰਨਾ ਪ੍ਰੇਮ ਹੈ... ਜੇਕਰ ਜਵਾਨੀ ਵਿੱਚ ਤੇਰੇ ਨਾਲ਼ ਮੁਲਾਕਾਤ ਹੁੰਦੀ ਤਾਂ ਯਾਰਾਂ ਦਾ ਤਾਂਗਾ ਘੋੜਾ ਜ਼ਰੂਰ ਵਿਕਦਾ!” ਇਹ ਕਹਿ ਕੇ ਉਸਨੇ ਇੱਕ ਰੁਪਿਆ ਉਸਦੀ ਹਥੇਲੀ ਵਿੱਚ ਦਬਾ ਦਿੱਤਾ।
ਚੰਦੂ ਸੁਨਿਆਰੀ ਨੇ ਪੁੱਛਿਆ, “ਬਸ?”
“ਇਹ ਲੈ... ਹੋਰ।” ਮਾਧੋ ਨੇ ਚਾਂਦੀ ਦੀ ਚਵੰਨੀ ਉਸਦੀ ਦੂਜੀ ਹਥੇਲੀ ਉੱਤੇ ਜਮਾ ਦਿੱਤੀ, “ਤੇਰੀ ਜਾਨ ਦੀ ਕਸਮ! ਬਸ ਇਹੀ ਕੁਝ ਸੀ ਮੇਰੇ ਕੋਲ਼!”
ਰਾਤ ਦੀ ਸਰਦੀ ਵਿੱਚ ਘੋੜਾ ਬਾਜ਼ਾਰ ਵਿੱਚ ਖੜ੍ਹਾ ਹਿਣਕਦਾ ਰਿਹਾ। ਲਾਲਟੈਣ ਦਾ ਖੰਭਾ ਵੈਸੇ ਹੀ ਊਂਘਦਾ ਰਿਹਾ।
ਸਾਹਮਣੇ ਟੁੱਟੇ ਹੋਏ ਪਲੰਘ ਉੱਤੇ ਮਾਧੋ ਬੇਹੋਸ਼ ਲਿਟਿਆ ਸੀ। ਉਸਦੀ ਬਗਲ ਵਿੱਚ ਚੰਦੂ ਸੁਨਿਆਰੀ ਅੱਖਾਂ ਖੋਲ੍ਹੀ ਪਈ ਸੀ ਅਤੇ ਖੁਰਦੇ ਹੋਏ ਮੋਮ ਦੇ ਇਨ੍ਹਾਂ ਕਤਰਿਆਂ ਨੂੰ ਵੇਖ ਰਹੀ ਸੀ ਜੋ ਗਿੱਲੇ ਫ਼ਰਸ਼ ਉੱਤੇ ਡਿੱਗ ਕੇ ਛੋਟੇ ਛੋਟੇ ਦਾਣਿਆਂ ਦੀ ਸੂਰਤ ਵਿੱਚ ਜੰਮ ਰਹੇ ਸਨ। ਉਹ ਅਚਾਨਕ ਦੀਵਾਨਾਵਾਰ ਉੱਠੀ ਅਤੇ ਲਾਜੋ ਦੀ ਮੰਜੀ ਦੇ ਕੋਲ਼ ਬੈਠ ਗਈ। ਛੋਟੀ ਲਾਜੋ ਦੇ ਸੀਨੇ ਉੱਤੇ ਮੋਮ ਦੇ ਦਾਣੇ ਧੜਕ ਰਹੇ ਸਨ। ਚੰਦੂ ਸੁਨਿਆਰੀ ਦੀਆਂ ਧੁੰਦਲੀਆਂ ਅੱਖਾਂ ਨੂੰ ਅਜਿਹਾ ਲੱਗਿਆ ਕਿ ਮੋਮਬੱਤੀ ਦੇ ਇਨ੍ਹਾਂ ਜੰਮੇ ਹੋਏ ਕਤਰਿਆਂ ਵਿੱਚ ਉਸਦੀ ਛੋਟੀ ਲਾਜੋ ਦੀ ਜਵਾਨੀ ਦੇ ਅੱਥਰੂ ਛੁਪ ਕੇ ਬੈਠ ਗਏ ਹਨ। ਉਸਦਾ ਕੰਬਦਾ ਹੋਇਆ ਹੱਥ ਵਧਿਆ ਅਤੇ ਲਾਜੋ ਦੇ ਗਲ਼ੇ ਤੋਂ ਉਹ ਹਾਰ ਜੁਦਾ ਹੋ ਗਿਆ।
ਪਿਘਲੇ ਹੋਏ ਮੋਮ ਉੱਤੋਂ ਮੋਮਬੱਤੀ ਦਾ ਜਲਦਾ ਹੋਇਆ ਧਾਗਾ ਫਿਸਲ ਕੇ ਹੇਠਾਂ ਫ਼ਰਸ਼ ਉੱਤੇ ਡਿਗਿਆ ਅਤੇ ਉਸਦੀ ਆਗ਼ੋਸ਼ ਵਿੱਚ ਸੌਂ ਗਿਆ... ਕਮਰੇ ਵਿੱਚ ਖਾਮੋਸ਼ੀ ਦੇ ਇਲਾਵਾ ਅੰਧਕਾਰ ਵੀ ਛਾ ਗਿਆ।
216 / ਮੰਟੇ ਦੇ ਅਫ਼ਸਾਨੇ