ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/236

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ ਕਿ ਫੋਟੋ ਲਹਾਉਂਦੇ ਵਕਤ ਉਸਨੂੰ ਬਹੁਤ ਤਕਲੀਫ਼ ਹੋ ਰਹੀ ਸੀ।

ਸੌਗੰਧੀ ਖਿੜਖਿੜਾ ਕੇ ਹੱਸ ਪਈ... ਉਸਦਾ ਹਾਸਾ ਕੁਝ ਅਜਿਹਾ ਤਿੱਖਾ ਅਤੇ ਨੋਕੀਲਾ ਸੀ ਕਿ ਮਾਧਵ ਦੇ ਸੂਈਆਂ ਜਿਹੀਆਂ ਚੁਭੀਆਂ। ਪਲੰਗ ਤੋਂ ਉਠ ਕੇ ਉਹ ਸੌਗੰਧੀ ਦੇ ਕੋਲ ਗਿਆ, ਕਿਸਦੀ ਤਸਵੀਰ ਵੇਖ ਕੇ ਤੂੰ ਏਨੇ ਜ਼ੋਰ ਨਾਲ਼ ਹੱਸੀ ਹੈਂ?”

ਸੌਗੰਧੀ ਨੇ ਖੱਬੇ ਹੱਥ ਦੀ ਪਹਿਲੀ ਤਸਵੀਰ ਵੱਲ ਇਸ਼ਾਰਾ ਕੀਤਾ ਜੋ ਮਿਊਂਸਿਪਲ ਦੇ ਸਫ਼ਾਈ ਦਾਰੋਗ਼ਾ ਦੀ ਸੀ। ਉਸਦੀ... ਮੁਨਸ਼ੀ ਪਾਲਟੀ ਦੇ ਦਾਰੋਂਗਾ ਦੀ... ਜ਼ਰਾ ਵੇਖ ਤਾਂ ਇਸਦਾ ਥੋਬੜਾ... ਕਹਿੰਦਾ ਸੀ, ਇੱਕ ਰਾਣੀ ਮੇਰੇ 'ਤੇ ਆਸ਼ਿਕ ਹੋ ਗਈ ਸੀ... ਊਂਹ! ਇਹ ਮੂੰਹ ਅਤੇ ਮਸਰਾਂ ਦੀ ਦਾਲ। ਇਹ ਕਹਿ ਕੇ ਸੌਗੰਧੀ ਨੇ ਫ਼ਰੇਮ ਨੂੰ ਏਨੇ ਜ਼ੋਰ ਨਾਲ਼ ਖਿੱਚਿਆ ਕਿ ਦੀਵਾਰ ਵਿੱਚੋਂ ਕਿੱਲ ਵੀ ਪਲਸਤਰ ਸਮੇਤ ਉੱਖੜ ਆਇਆ!

ਮਾਧਵ ਦੀ ਹੈਰਤ ਅਜੇ ਦੂਰ ਨਹੀਂ ਹੋਈ ਸੀ ਕਿ ਸੌਗੰਧੀ ਨੇ ਫ਼ਰੇਮ ਨੂੰ ਖਿੜਕੀ ਤੋਂ ਬਾਹਰ ਸੁੱਟ ਦਿੱਤਾ। ਦੋ ਮੰਜ਼ਿਲਾਂ ਤੋਂ ਫ਼ਰੇਮ ਹੇਠਾਂ ਜ਼ਮੀਨ 'ਤੇ ਡਿਗੀ ਅਤੇ ਕੱਚ ਟੁੱਟਣ ਦੀ ਛਣਕਾਰ ਸੁਣਾਈ ਦਿੱਤੀ। ਸੌਗੰਧੀ ਨੇ ਇਸ ਛਣਕਾਰ ਦੇ ਨਾਲ਼ ਕਿਹਾ, “ਰਾਣੀ ਭੰਗਣ ਕੂੜਾ ਚੁੱਕਣ ਆਵੇਗੀ ਤਾਂ ਮੇਰੇ ਇਸ ਰਾਜਾ ਨੂੰ ਵੀ ਨਾਲ਼ ਲੈ ਜਾਵੇਗੀ।”

ਇੱਕ ਵਾਰ ਫਿਰ ਉਹੀ ਨੋਕੀਲੇ ਅਤੇ ਤਿੱਖੇ ਹਾਸੇ ਦੀ ਫ਼ੁਵਾਰ ਸੌਗੰਧੀ ਦੇ ਬੁੱਲ੍ਹਾਂ ਤੋਂ ਕਿਰਨੀ ਸ਼ੁਰੂ ਹੋਈ ਜਿਵੇਂ ਉਹ ਉਨ੍ਹਾਂ 'ਤੇ ਚਾਕੂ ਜਾਂ ਛੁਰੀ ਦੀ ਧਾਰ ਤੇਜ਼ ਕਰ ਰਹੀ ਹੋਵੇ।

ਮਾਧਵ ਬੜੀ ਮੁਸ਼ਕਲ ਨਾਲ਼ ਮੁਸਕਰਾਇਆ ਅਤੇ ਫਿਰ ਹੱਸਿਆ, “ਹੀ ਹੀ ਹੀ।”

ਸੌਗੰਧੀ ਨੇ ਦੂਜਾ ਫ਼ਰੇਮ ਵੀ ਨੋਚ ਲਿਆ ਅਤੇ ਖਿੜਕੀ ਤੋਂ ਬਾਹਰ ਸੁੱਟ ਦਿੱਤਾ, “ਇਸ ਸਾਲੇ ਦਾ ਇੱਕੇ ਕੀ ਮਤਲਬ ਹੈ? ... ਭੌਂਡੀ ਸ਼ਕਲ ਦਾ ਕੋਈ ਆਦਮੀ ਇੱਕੇ ਨਹੀਂ ਰਹੇਗਾ... ਕਿਉਂ ਮਾਧਵ?”

ਮਾਧਵ ਫਿਰ ਬੜੀ ਮੁਸ਼ਕਲ ਨਾਲ਼ ਮੁਸਕਰਾਇਆ ਅਤੇ ਫਿਰ ਹੱਸਿਆ, “ਹੀ ਹੀ ਹੀ।”

ਇੱਕ ਹੱਥ ਨਾਲ਼ ਸੌਗੰਧੀ ਨੇ ਪਗੜੀ ਵਾਲੇ ਦੀ ਤਸਵੀਰ ਉਤਾਰੀ ਅਤੇ ਦੂਜਾ ਹੱਥ ਉਸ ਫ਼ਰੇਮ ਵੱਲ ਵਧਾਇਆ ਜਿਸ ਵਿੱਚ ਮਾਧਵ ਦਾ ਫੋਟੋ ਜੁੜਿਆ ਸੀ। ਮਾਧਵ ਆਪਣੀ ਜਗ੍ਹਾ 'ਤੇ ਸਿਮਟ ਗਿਆ, ਜਿਵੇਂ ਹੱਥ ਉਸ ਵੱਲ ਵੱਧ ਰਿਹਾ ਹੋਵੇ। ਇੱਕ ਸੈਕੰਡ ਵਿੱਚ ਫ਼ਰੇਮ ਕਿੱਲ ਸਮੇਤ ਸੌਗੰਧੀ ਦੇ ਹੱਥ ਵਿੱਚ ਸੀ।

ਜ਼ੋਰ ਦਾ ਠਹਾਕਾ ਲਗਾ ਕੇ ਉਸਨੇ ਊਂਹ ਕੀਤੀ ਅਤੇ ਦੋਨੋਂ ਫ਼ਰੇਮ ਇਕੱਠੇ ਖਿੜਕੀ ਵਿੱਚੋਂ ਬਾਹਰ ਸੁੱਟ ਦਿੱਤੇ। ਦੋ ਮੰਜ਼ਿਲਾਂ ਤੋਂ ਜਦੋਂ ਫ਼ਰੇਮ ਜ਼ਮੀਨ 'ਤੇ ਡਿੱਗੇ ਤਾਂ ਕੱਚ ਦੇ ਟੁੱਟਣ ਦੀ ਅਵਾਜ਼ ਆਈ ਤਾਂ ਮਾਧਵ ਨੂੰ ਲੱਗਿਆ ਜਿਵੇਂ ਉਸਦੇ ਅੰਦਰ ਕੋਈ ਚੀਜ਼ ਟੁੱਟ ਗਈ ਹੈ। ਬੜੀ ਮੁਸ਼ਕਲ ਨਾਲ਼ ਉਸਨੇ ਹੱਸ ਕੇ ਕਿਹਾ, “ਚੰਗਾ ਕੀਤਾ? ਮੈਨੂੰ ਵੀ ਇਹ ਫੋਟੋ ਪਸੰਦ ਨਹੀਂ ਸੀ।”

ਆਹਿਸਤਾ ਆਹਿਸਤਾ ਸੌਗੰਧੀ ਮਾਧਵ ਦੇ ਕੋਲ ਆਈ ਅਤੇ ਕਹਿਣ ਲੱਗੀ, “ਤੈਨੂੰ

236 / ਮੰਟੇ ਦੇ ਅਫ਼ਸਾਨੇ