ਕਿ ਉਸਦੀ ਜ਼ਿੰਦਗੀ ਵਿੱਚ ਸਾਲਿਮ ਔਰਤ ਕਦੇ ਨਹੀਂ ਆਵੇਗੀ ਅਤੇ ਜੇਕਰ ਉਸ ਨੇ ਇਸ ਸਾਲਿਮ ਔਰਤ ਦੀ ਤਲਾਸ਼ ਜਾਰੀ ਰੱਖੀ ਤਾਂ ਕਿਸੇ ਰੋਜ਼ ਉਹ ਦੀਵਾਨੇ ਕੁੱਤੇ ਵਾਂਗ ਰਾਹ ਚੱਲਦੀ ਔਰਤ ਨੂੰ ਵੱਢ ਖਾਵੇਗਾ।
ਵੱਢ ਖਾਣ ਦੀ ਹੱਦ ਤੱਕ, ਆਪਣੇ ਇਰਾਦੇ ਵਿੱਚ ਨਾਕਾਮ ਰਹਿਣ ਦੇ ਬਾਅਦ ਹੁਣ ਅਚਾਨਕ ਉਸ ਦੇ ਦਿਲ ਵਿੱਚ ਇਸ ਖਾਹਿਸ਼ ਨੇ ਕਰਵਟ ਬਦਲੀ ਸੀ। ਹੁਣ ਕਿਸੇ ਔਰਤ ਦੇ ਵਾਲ਼ਾਂ ਵਿੱਚ ਆਪਣੀਆਂ ਉਂਗਲੀਆਂ ਨਾਲ਼ ਕੰਘੀ ਕਰਨ ਦਾ ਖਿਆਲ ਉਸ ਦੇ ਦਿਮਾਗ਼ ਵਿੱਚੋਂ ਨਿਕਲ ਚੁੱਕਿਆ ਸੀ। ਔਰਤ ਦਾ ਤਸੱਵਰ ਉਸ ਦੇ ਦਿਮਾਗ਼ ਵਿੱਚ ਮੌਜੂਦ ਸੀ। ਉਸ ਦੇ ਵਾਲ਼ ਵੀ ਸਨ ਪਰ ਹੁਣ ਉਸਦੀ ਇਹ ਖਾਹਿਸ਼ ਸੀ ਕਿ ਉਹ ਉਨ੍ਹਾਂ ਵਾਲ਼ਾਂ ਨੂੰ ਵਹਿਸ਼ੀਆਂ ਦੀ ਤਰ੍ਹਾਂ ਖਿੱਚੇ, ਨੋਚੇ, ਪੁੱਟੇ।
ਹੁਣ ਉਸ ਦੇ ਦਿਮਾਗ਼ ਵਿੱਚੋਂ ਉਹ ਔਰਤ ਨਿਕਲ ਚੁੱਕੀ ਸੀ ਜਿਸ ਦੇ ਹੋਠਾਂ ਉੱਤੇ ਉਹ ਆਪਣੇ ਹੋਠ ਇਸ ਤਰ੍ਹਾਂ ਰੱਖਣ ਦਾ ਆਰਜ਼ੂਮੰਦ ਸੀ ਜਿਵੇਂ ਤਿਤਲੀ ਫੁੱਲਾਂ ਉੱਤੇ ਬੈਠਦੀ ਹੈ, ਹੁਣ ਉਹ ਉਨ੍ਹਾਂ ਹੋਠਾਂ ਨੂੰ ਆਪਣੇ ਗਰਮ ਹੋਠਾਂ ਨਾਲ਼ ਦਾਗ਼ਣਾ ਚਾਹੁੰਦਾ ਸੀ,.. ਆਹਿਸਤਾ-ਆਹਿਸਤਾ ਸਰਗੋਸ਼ੀਆਂ ਵਿੱਚ ਗੱਲਾਂ ਕਰਨ ਦਾ ਖਿਆਲ ਵੀ ਉਸ ਦੇ ਦਿਮਾਗ਼ ਵਿੱਚ ਨਹੀਂ ਸੀ। ਹੁਣ ਉਹ ਬੁਲੰਦ ਆਵਾਜ਼ ਵਿੱਚ ਗੱਲਾਂ ਕਰਨਾ ਚਾਹੁੰਦਾ ਸੀ। ਅਜਿਹੀਆਂ ਗੱਲਾਂ ਜੋ ਉਸ ਦੇ ਮੌਜੂਦਾ ਇਰਾਦਿਆਂ ਵਾਂਗ ਨੰਗੀਆਂ ਹੋਣ।
ਹੁਣ ਸਾਲਿਮ ਔਰਤ ਉਸ ਦੇ ਪੇਸ਼-ਏ-ਨਜ਼ਰ ਨਹੀਂ ਸੀ ਉਹ ਅਜਿਹੀ ਔਰਤ ਚਾਹੁੰਦਾ ਸੀ ਜੋ ਘਸ-ਘਸ ਕੇ ਮੰਦੇ ਹਾਲ ਮਰਦ ਦੀ ਸ਼ਕਲ ਧਾਰਨ ਕਰ ਗਈ ਹੋਵੇ। ਅਜਿਹੀ ਔਰਤ ਜੋ ਅੱਧੀ ਔਰਤ ਹੋਵੇ ਅਤੇ ਅੱਧੀ ਕੁਝ ਵੀ ਨਾ ਹੋਵੇ।
ਇੱਕ ਜ਼ਮਾਨਾ ਸੀ ਜਦੋਂ ਜਾਵੇਦ ‘ਔਰਤ’ ਕਹਿੰਦੇ ਵਕਤ ਆਪਣੀਆਂ ਅੱਖਾਂ ਵਿੱਚ ਖ਼ਾਸ ਕਿਸਮ ਦੀ ਠੰਢਕ ਮਹਿਸੂਸ ਕਰਦਾ ਸੀ। ਜਦੋਂ ਔਰਤ ਦਾ ਤਸੱਵਰ ਉਸਨੂੰ ਚੰਨ ਦੀ ਠੰਢੀ ਦੁਨੀਆ ਵਿੱਚ ਲੈ ਜਾਂਦਾ ਸੀ। ਉਹ ‘ਔਰਤ’ ਕਹਿੰਦਾ ਸੀ, ਬੜੀ ਸਾਵਧਾਨੀ ਨਾਲ਼ ਜਿਵੇਂ ਉਹਨੂੰ ਇਸ ਬੇਜਾਨ ਸ਼ਬਦ ਦੇ ਟੁੱਟਣ ਦਾ ਡਰ ਹੋਵੇ... ਇੱਕ ਅਰਸੇ ਤੱਕ ਉਹ ਇਸ ਦੁਨੀਆ ਦੀ ਸੈਰ ਕਰਦਾ ਰਿਹਾ ਪਰ ਆਖਰਕਾਰ ਉਹਨੂੰ ਪਤਾ ਚੱਲਿਆ ਕਿ ਔਰਤ ਦੀ ਤਮੰਨਾ ਉਸ ਦੇ ਦਿਲ ਵਿੱਚ ਹੈ। ਉਸ ਦੀ ਜ਼ਿੰਦਗੀ ਦਾ ਅਜਿਹਾ ਸੁਪਨਾ ਹੈ ਜੋ ਖਰਾਬ ਮਿਹਦੇ ਦੇ ਨਾਲ਼ ਵੇਖਿਆ ਜਾਵੇ। ਜਾਵੇਦ ਹੁਣ ਸੁਪਨਿਆਂ ਦੀ ਦੁਨੀਆ ਤੋਂ ਬਾਹਰ ਨਿਕਲ ਆਇਆ ਸੀ। ਬਹੁਤ ਦੇਰ ਤੱਕ ਜ਼ਿਹਨੀ ਤੌਰ 'ਤੇ ਉਹ ਆਪਣੇ ਆਪ ਨੂੰ ਬਹਿਲਾਉਂਦਾ ਰਿਹਾ। ਪਰ ਹੁਣ ਉਸਦਾ ਜਿਸਮ ਖ਼ੌਫ਼ਨਾਕ ਹੱਦ ਤੱਕ ਬੇਦਾਰ ਹੋ ਚੁੱਕਿਆ ਸੀ। ਉਸ ਦੇ ਤਸੱਵਰ ਦੀ ਸ਼ਿੱਦਤ ਨੇ ਉਸਦੀਆਂ ਜਿਸਮਾਨੀ ਇੰਦਰੀਆਂ ਦੀ ਠੁੱਕ ਕੁਝ ਇਸ ਤਰ੍ਹਾਂ ਕੱਢੀ ਸੀ ਕਿ ਹੁਣ ਜ਼ਿੰਦਗੀ ਉਸ ਦੇ ਲਈ ਸੂਈਆਂ ਦਾ ਬਿਸਤਰ ਬਣ ਗਈ। ਹਰ ਖਿਆਲ ਇੱਕ ਨਸ਼ਤਰ ਬਣ ਗਿਆ ਅਤੇ ਔਰਤ ਉਸਦੀਆਂ ਨਜ਼ਰਾਂ ਵਿੱਚ ਅਜਿਹੀ ਸ਼ਕਲ ਇਖਤਿਆਰ ਕਰ ਗਈ ਜਿਸਨੂੰ ਉਹ ਬਿਆਨ ਵੀ ਕਰਨਾ ਚਾਹੁੰਦਾ ਤਾਂ ਨਾ ਕਰ ਸਕਦਾ।
ਜਾਵੇਦ ਕਦੇ ਇਨਸਾਨ ਸੀ ਪਰ ਹੁਣ ਇਨਸਾਨਾਂ ਨਾਲ਼ ਉਸਨੂੰ ਨਫ਼ਰਤ ਸੀ, ਏਨਾ
241 / ਮੰਟੇ ਦੇ ਅਫ਼ਸਾਨੇ