ਕਿ ਆਪਣੇ ਆਪ ਤੋਂ ਵੀ ਅੱਕ ਚੁੱਕਿਆ ਸੀ। ਇਹੀ ਵਜ੍ਹਾ ਸੀ ਕਿ ਉਹ ਖੁਦ ਨੂੰ ਜ਼ਲੀਲ ਕਰਨਾ ਚਾਹੁੰਦਾ ਸੀ। ਇਸ ਤੌਰ 'ਤੇ ਕਿ ਇੱਕ ਅਰਸੇ ਤੱਕ ਇਸ ਦੇ ਖ਼ੂਬਸੂਰਤ ਖ਼ਿਆਲ ਜਿਨ੍ਹਾਂ ਨੂੰ ਉਹ ਆਪਣੇ ਦਿਮਾਗ਼ ਵਿੱਚ ਫੁੱਲਾਂ ਦੀ ਤਰ੍ਹਾਂ ਸਜਾ ਕੇ ਰੱਖਦਾ ਰਿਹਾ ਸੀ, ਗ਼ਲਾਜ਼ਤ ਨਾਲ਼ ਲਿਬੜੇ ਰਹੇ।
“ਮੈਨੂੰ ਨਫ਼ਾਸਤ ਤਲਾਸ਼ ਕਰਨ ਵਿੱਚ ਨਾਕਾਮੀ ਮਿਲੀ ਹੈ ਪਰ ਗ਼ਲਾਜ਼ਤ ਤਾਂ ਮੇਰੇ ਚਾਰੇ ਪਾਸੇ ਫੈਲੀ ਹੋਈ ਹੈ। ਹੁਣ ਜੀਅ ਇਹ ਚਾਹੁੰਦਾ ਹੈ ਕਿ ਆਪਣੀ ਰੂਹ ਅਤੇ ਜਿਸਮ ਦੇ ਹਰ ਜ਼ੱਰੇ ਨੂੰ ਇਸ ਗ਼ਲਾਜ਼ਤ ਨਾਲ਼ ਲਬੇੜ ਦੇਵਾਂ। ਮੇਰੀ ਨੱਕ ਜੋ ਇਸ ਤੋਂ ਪਹਿਲਾਂ ਖੁਸ਼ਬੂਆਂ ਦੀ ਖੋਜੀ ਰਹੀ ਹੈ, ਹੁਣ ਬਦਬੂਦਾਰ ਅਤੇ ਗਲ਼ੀਆਂ ਸੜੀਆਂ ਚੀਜ਼ਾਂ ਸੁੰਘਣ ਲਈ ਬੇਤਾਬ ਹੈ। ਇਹੀ ਵਜ੍ਹਾ ਹੈ ਕਿ ਮੈਂ ਅੱਜ ਆਪਣੇ ਪੁਰਾਣੇ ਖਿਆਲਾਂ ਦਾ ਚੋਗਾ ਲਾਹ ਕੇ ਇਸ ਮੁਹੱਲੇ ਦਾ ਰੁਖ ਕੀਤਾ ਹੈ ਜਿੱਥੇ ਹਰ ਸ਼ੈਅ ਇੱਕ ਭੇਤਭਰੀ ਗੰਦਗੀ ਵਿੱਚ ਲਿਪਟੀ ਨਜ਼ਰ ਆਉਂਦੀ ਹੈ... ਇਹ ਦੁਨੀਆ ਕਿਸ ਕਦਰ ਭਿਆਨਕ ਤੌਰ ਉੱਤੇ ਹਸੀਨ ਹੈ!”
ਨਾਨਕਸ਼ਾਹੀ ਇੱਟਾਂ ਦਾ ਅਸਾਵਾਂ ਫ਼ਰਸ਼ ਉਸ ਦੇ ਸਾਹਮਣੇ ਸੀ। ਲਾਲਟੈਣ ਦੀ ਬੀਮਾਰ ਰੌਸ਼ਨੀ ਵਿੱਚ ਜਾਵੇਦ ਨੇ ਇਸ ਫ਼ਰਸ਼ ਵੱਲ ਆਪਣੀਆਂ ਬਦਲੀਆਂ ਹੋਈਆਂ ਨਜ਼ਰਾਂ ਨਾਲ਼ ਵੇਖਿਆ ਤਾਂ ਉਸਨੂੰ ਅਜਿਹਾ ਮਹਿਸੂਸ ਹੋਇਆ ਕਿ ਬਹੁਤ ਸਾਰੀਆਂ ਨੰਗੀਆਂ ਔਰਤਾਂ ਮੂਧੀਆਂ ਲੇਟੀਆਂ ਹਨ ਜਿਨ੍ਹਾਂ ਦੀਆਂ ਹੱਡੀਆਂ ਥਾਂ-ਥਾਂ ਉੱਭਰ ਰਹੀਆਂ ਹਨ। ਉਸ ਨੇ ਇਰਾਦਾ ਕੀਤਾ ਕਿ ਇਸ ਫ਼ਰਸ਼ ਨੂੰ ਤੈਅ ਕਰਕੇ ਨੁੱਕਰ ਵਾਲ਼ੇ ਮਕਾਨ ਦੀਆਂ ਪੌੜੀਆਂ ਤੱਕ ਪਹੁੰਚ ਜਾਵੇ ਅਤੇ ਕੋਠੇ ਉੱਪਰ ਚੜ੍ਹ ਜਾਵੇ ਪਰ ਮਿਊਂਸਿਪਲ ਕਮੇਟੀ ਦੀ ਲਾਲਟੈਣ ਨਿਰੰਤਰ ਟਿਕਟਿਕੀ ਬੰਨ੍ਹ ਉਸ ਵੱਲ ਘੂਰ ਰਹੀ ਸੀ। ਉਸ ਦੇ ਅੱਗੇ ਵਧਣ ਵਾਲ਼ੇ ਕਦਮ ਰੁਕ ਗਏ ਅਤੇ ਉਹ ਬੌਂਦਲ ਜਿਹਾ ਗਿਆ। “ਇਹ ਲਾਲਟੈਣ ਮੈਨੂੰ ਕਿਉਂ ਘੂਰ ਰਹੀ ਹੈ... ਇਹ ਮੇਰੇ ਰਸਤੇ ਵਿੱਚ ਕਿਉਂ ਰੋੜੇ ਅਟਕਾਉਂਦੀ ਹੈ।"
ਉਹ ਜਾਣਦਾ ਸੀ ਕਿ ਇਹ ਮਹਿਜ਼ ਵਹਿਮ ਹੈ ਅਤੇ ਅਸਲੀਅਤ ਨਾਲ਼ ਇਸਦਾ ਕੋਈ ਸੰਬੰਧ ਨਹੀਂ ਪਰ ਫਿਰ ਵੀ ਉਸ ਦੇ ਕਦਮ ਰੁਕ ਜਾਂਦੇ ਸਨ ਅਤੇ ਉਹ ਆਪਣੇ ਦਿਲ ਵਿੱਚ ਭਿਆਨਕ ਇਰਾਦੇ ਲਈ ਮੋਰੀ ਦੇ ਇਸ ਪਾਰ ਖੜ੍ਹਾ ਰਹਿ ਜਾਂਦਾ ਸੀ। ਉਹ ਇਹ ਸਮਝਦਾ ਸੀ ਕਿ ਉਸਦੀ ਜ਼ਿੰਦਗੀ ਦੇ ਸਤਾਈ ਸਾਲਾਂ ਦੀ ਝਿਜਕ ਜੋ ਉਸਨੂੰ ਵਿਰਸੇ ਵਿੱਚ ਮਿਲੀ ਸੀ, ਇਸ ਲਾਲਟੈਣ ਵਿੱਚ ਜਮ੍ਹਾ ਹੋ ਗਈ ਹੈ। ਇਹ ਝਿਜਕ ਜਿਸਨੂੰ ਪੁਰਾਣੀ ਸੱਪ ਦੀ ਕੁੰਜ ਦੀ ਤਰ੍ਹਾਂ ਲਾਹ ਕੇ ਉਹ ਆਪਣੇ ਘਰ ਛੱਡ ਆਇਆ ਸੀ, ਉਸ ਤੋਂ ਪਹਿਲਾਂ ਉੱਥੇ ਪਹੁੰਚ ਚੁੱਕੀ ਸੀ ਜਿੱਥੇ ਉਸ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਭੱਦੀ ਖੇਡ ਖੇਡਣੀ ਸੀ। ਅਜਿਹੀ ਖੇਡ ਜੋ ਉਸਨੂੰ ਚਿੱਕੜ ਵਿੱਚ ਲਥ-ਪਥ ਕਰ ਦੇਵੇ, ਉਸਦੀ ਰੂਹ ਨੂੰ ਲਬੇੜ ਦੇਵੇ।
ਇੱਕ ਮੈਲ਼ੀ ਕੁਚੈਲੀ ਔਰਤ ਇਸ ਮਕਾਨ ਵਿੱਚ ਰਹਿੰਦੀ ਸੀ। ਉਸ ਦੇ ਕੋਲ਼ ਚਾਰ-ਪੰਜ ਜਵਾਨ ਔਰਤਾਂ ਸਨ ਜੋ ਰਾਤ ਦੇ ਹਨੇਰੇ ਅਤੇ ਦਿਨ ਦੇ ਉਜਾਲੇ ਵਿੱਚ ਇੱਕੋ ਜਿਹੇ ਭੁੱਦੇਪਨ ਨਾਲ਼ ਪੇਸ਼ਾ ਕਰਿਆ ਕਰਦੀਆਂ ਸਨ। ਇਹ ਔਰਤਾਂ ਗੰਦੀ ਮੋਰੀ ਵਿੱਚੋਂ ਗ਼ਲਾਜ਼ਤ ਕੱਢਣ ਵਾਲ਼ੇ ਪੰਪ ਦੀ ਤਰ੍ਹਾਂ ਚੱਲਦੀਆਂ ਰਹਿੰਦੀਆਂ ਸਨ। ਜਾਵੇਦ ਨੂੰ ਇਸ ਵੇਸ਼ਵਾਵਾਂ ਦੇ ਕੋਠੇ
242 / ਮੰਟੇ ਦੇ ਅਫ਼ਸਾਨੇ