ਅਲੱਗ-ਥਲੱਗ ਸੀ ਜਿਸਦੀਆਂ ਸਰਹੱਦਾਂ ਪੱਥਰ ਤੋੜਨ ਜਾਂ ਉਨ੍ਹਾਂ ਨੂੰ ਹਟਾਉਣ, ਬਾਰ੍ਹਾਂ ਵਜੇ ਰੋਟੀ ਖਾਣ ਅਤੇ ਫਿਰ ਕੰਮ ਕਰਨ ਅਤੇ ਇਸਦੇ ਬਾਅਦ ਆਪਣੇ-ਆਪਣੇ ਡੇਰਿਆਂ ਵਿੱਚ ਸੌਂ ਜਾਣ ਤੱਕ ਖਤਮ ਹੋ ਜਾਂਦੀਆਂ ਸਨ।
ਸਾਨੂੰ ਇਨ੍ਹਾਂ ਹੱਦਾਂ ਦੇ ਬਾਹਰ ਕਿਸੇ ਸ਼ੈਅ ਨਾਲ਼ ਕੋਈ ਸਰੋਕਾਰ ਨਹੀਂ ਸੀ। ਦੂਜੇ ਸ਼ਬਦਾਂ ਵਿੱਚ ਆਪਣਾ ਅਤੇ ਆਪਣੇ ਸੰਬੰਧੀਆਂ ਦਾ ਢਿੱਡ ਪਾਲਣ ਦੇ ਧੰਦੇ ਵਿੱਚ ਅਸੀਂ ਕੁਝ ਇੰਜ ਬੁਰੀ ਤਰ੍ਹਾਂ ਫਸ ਕੇ ਰਹਿ ਗਏ ਸਾਂ ਕਿ ਇਸ ਤੋਂ ਬਾਹਰ ਨਿਕਲ ਕੇ ਅਸੀਂ ਕਿਸੇ ਹੋਰ ਸ਼ੈਅ ਦੀ ਖਾਹਸ਼ ਕਰਨਾ ਹੀ ਭੁੱਲ ਗਏ ਸਾਂ।
ਸਾਡੇ ਕੰਮ 'ਤੇ ਸੜਕਾਂ ਦੇ ਮਹਿਕਮੇ ਵੱਲੋਂ ਇੱਕ ਨਿਗਰਾਨ ਮੁਕੱਰਰ ਸੀ ਜੋ ਦਿਨ ਦਾ ਵਧੇਰੇ ਹਿੱਸਾ ਸੜਕ ਦੇ ਇੱਕ ਪਾਸੇ ਚਾਰਪਾਈ ਡਾਹ ਕੇ ਬੈਠੇ ਰਹਿਣ ਵਿੱਚ ਗੁਜ਼ਾਰ ਦਿੰਦਾ। ਇਹ ਜਾਤ ਦਾ ਪੰਡਤ ਸੀ। ਉੱਚੇ ਤਬਕੇ ਦਾ ਵਿਸ਼ੇਸ਼ ਨਿਸ਼ਾਨ, ਸੰਧੂਰ ਦੇ ਟਿੱਕੇ ਦੀ ਸੂਰਤ ਵਿੱਚ ਹਰ ਵਕਤ ਉਸਦੇ ਸਫ਼ੈਦ ਮੱਥੇ 'ਤੇ ਚਮਕਦਾ ਰਹਿੰਦਾ ਸੀ। ਅਸੀਂ ਆਪਣੇ ਨਿਗਰਾਨ ਨੂੰ ਆਦਰ ਅਤੇ ਇੱਜ਼ਤ ਦੀ ਨਜ਼ਰ ਨਾਲ਼ ਵੇਖਦੇ ਸਾਂ। ਅੱਵਲ ਇਸ ਲਈ ਕਿ ਉਹ ਬ੍ਰਾਹਮਣ ਸੀ ਅਤੇ ਦੂਜਾ ਇਸ ਲਈ ਕਿ ਅਸੀਂ ਉਸਦੇ ਮਾਤਹਿਤ ਸਾਂ। ਸੋ ਇੱਧਰ-ਉੱਧਰ ਦੇ ਦੂਜੇ ਕੰਮਾਂ ਤੋਂ ਇਲਾਵਾ ਅਸੀਂ ਵਾਰੀ-ਵਾਰੀ, ਦਿਨ ਵਿੱਚ ਕਈ ਵਾਰ, ਉਸਦੇ ਪੀਣ ਲਈ ਹੁੱਕਾ ਤਾਜ਼ਾ ਕਰਿਆ ਕਰਦੇ ਸਾਂ ਅਤੇ ਅੱਗ ਬਾਲ਼ ਕੇ ਉਸਦੀਆਂ ਚਿਲਮਾਂ ਭਰਿਆ ਕਰਦੇ ਸਾਂ।
ਪੰਡਤ ਦਾ ਕੰਮ ਸਿਰਫ਼ ਇਹ ਸੀ ਕਿ ਸਵੇਰੇ ਮੰਜੇ 'ਤੇ ਆਪਣੇ ਗੇਰੂਏ ਰੰਗ ਦੀ ਕਲਫ਼ ਲੱਗੀ ਪਗੜੀ ਅਤੇ ਰੇਸ਼ਮੀ ਕੋਟ ਲਾਹ ਕੇ, ਆਪਣੇ ਗੰਜੇ ਸਿਰ 'ਤੇ ਹੱਥ ਫੇਰਦੇ ਹੋਏ ਸਾਡੀ ਹਾਜ਼ਰੀ ਲਗਾਵੇ ਅਤੇ ਫਿਰ ਇੱਕ ਵੱਡੇ ਰਜਿਸਟਰ ਵਿੱਚ ਕੁਝ ਦਰਜ ਕਰਨ ਦੇ ਬਾਅਦ ਇੱਧਰ-ਉੱਧਰ ਟਹਿਲਦਾ ਰਹੇ ਜਾਂ ਹੁੱਕਾ ਪੀਂਦਾ ਰਵੇ। ਉਹ ਆਪਣੇ ਕੰਮ ਵਿੱਚ ਬਹੁਤ ਘੱਟ ਦਿਲਚਸਪੀ ਲੈਂਦਾ ਸੀ। ਅਲਬੱਤਾ ਜਦੋਂ ਕਦੇ ਮੁਆਇਨੇ ਲਈ ਕਿਸੇ ਅਫ਼ਸਰ ਦੀ ਮੋਟਰ ਉੱਧਰੋਂ ਲੰਘਦੀ ਤਾਂ ਉਹ ਆਪਣਾ ਮੰਜਾ ਚੁਕਵਾ ਕੇ ਸਾਡੇ ਕੋਲ ਆ ਕੇ ਖੜਾ ਹੋ ਜਾਇਆ ਕਰਦਾ ਸੀ। ਉਸਦੀ ਇਸ ਚਲਾਕੀ 'ਤੇ ਅਸੀਂ ਦਿਲ ਹੀ ਦਿਲ ਵਿੱਚ ਬਹੁਤ ਹੱਸਿਆ ਕਰਦੇ ਸਾਂ।
ਇੱਕ ਦਿਨ ਜਦੋਂ ਸਵੇਰੇ ਤੋਂ ਹਲਕੀ-ਹਲਕੀ ਫੁਹਾਰ ਪੈ ਰਹੀ ਸੀ ਅਤੇ ਅਸੀਂ ਬਾਰ੍ਹਾਂ ਵਜੇ ਰੋਟੀ ਤੋਂ ਵਿਹਲੇ ਹੋ ਕੇ ਆਮ ਦੀ ਤਰ੍ਹਾਂ ਆਪਣੇ ਕੰਮ ਵਿੱਚ ਮਸ਼ਗ਼ੂਲ ਸਾਂ, ਮੋਟਰ ਦੇ ਹਾਰਨ ਨੇ ਸਾਨੂੰ ਚੌਂਕਾ ਦਿੱਤਾ। ਲਾਰੀਆਂ ਦੀ ਨਿਸਬਤ ਅਸੀਂ ਮੋਟਰਾਂ ਦੇਖਣ ਦੇ ਬਹੁਤ ਸ਼ੌਕੀਨ ਸਾਂ। ਕਿਉਂਕਿ ਉਨ੍ਹਾਂ ਵਿੱਚ ਸਾਡੀਆਂ ਭੁੱਖੀਆਂ ਨਜ਼ਰਾਂ ਦੇ ਦੇਖਣ ਲਈ ਅਜੀਬ-ਓ-ਗ਼ਰੀਬ ਚੀਜ਼ਾਂ ਨਜ਼ਰ ਆਉਂਦੀਆਂ ਸਨ। ਅਸੀਂ ਲੱਕ ਸਿੱਧੇ ਕਰਕੇ ਖੜ੍ਹੇ ਹੋ ਗਏ। ਇੰਨੇ ਵਿੱਚ ਮੋਟਰ ਦੇ ਪਿੱਛੋਂ ਹਰੇ ਰੰਗ ਦੀ ਇੱਕ ਛੋਟੀ ਮੋਟਰ ਪ੍ਰਗਟ ਹੋਈ। ਜਦੋਂ ਇਹ ਸਾਡੇ ਕਰੀਬ ਪਹੁੰਚੀ ਤਾਂ ਅਸੀਂ ਵੇਖਿਆ ਕਿ ਉਸਦੀ ਬਾਡੀ ਮੀਂਹ ਦੇ ਨਿੱਕੇ-ਨਿੱਕੇ ਕਤਰਿਆਂ ਦੇ ਹੇਠਾਂ ਚਮਕ ਰਹੀ ਹੈ। ਬਹੁਤ ਆਹਿਸਤਾ-ਆਹਿਸਤਾ ਚੱਲ ਰਹੀ ਸੀ, ਸ਼ਾਇਦ ਇਸ ਲਈ ਕਿ ਪਿਛਲੀ ਸੀਟ
25 / ਮੰਟੋ ਦੇ ਅਫ਼ਸਾਨੇ