ਖੁਦ ਹਮਦਰਦੀ ਦੇ ਕਾਬਿਲ ਸਨ, ਕੋਈ ਕਿਸੇ ਦਾ ਦੋਸਤ ਨਹੀਂ ਸੀ। ਇਸ ਬਿਲਡਿੰਗ ਵਿੱਚ ਅਕਸਰ ਅਜਿਹੇ ਆਦਮੀ ਰਹਿੰਦੇ ਸਨ ਜੋ ਦਿਨ-ਭਰ ਸੋਂਦੇ ਸਨ ਅਤੇ ਰਾਤ ਨੂੰ ਜਾਗਦੇ ਸਨ। ਕਿਉਂਕਿ ਉਨ੍ਹਾਂ ਨੇ ਰਾਤ ਨੂੰ ਨੇੜੇ ਵਾਲ਼ੀ ਮਿਲ ਵਿੱਚ ਕੰਮ ਉੱਤੇ ਜਾਣਾ ਹੁੰਦਾ ਸੀ। ਇਸ ਬਿਲਡਿੰਗ ਵਿੱਚ ਸਭ ਆਦਮੀ ਬਿਲਕੁਲ ਕੋਲ-ਕੋਲ਼ ਰਹਿੰਦੇ ਸਨ। ਪਰ ਕਿਸੇ ਨੂੰ ਇੱਕ ਦੂਜੇ ਵਿੱਚ ਦਿਲਚਸਪੀ ਨਹੀਂ ਸੀ।
ਚਾਲੀ ਵਿੱਚ ਕਰੀਬ-ਕਰੀਬ ਸਭ ਲੋਕ ਜਾਣਦੇ ਸਨ ਕਿ ਸਰੀਤਾ ਦੀ ਮਾਂ ਆਪਣੀ ਜਵਾਨ ਧੀ ਤੋਂ ਪੇਸ਼ਾ ਕਰਵਾਉਂਦੀ ਹੈ ਪਰ ਕਿਉਂਕਿ ਉਹ ਕਿਸੇ ਦੇ ਨਾਲ਼ ਚੰਗਾ ਬੁਰਾ ਸਲੂਕ ਕਰਨ ਦੇ ਆਦੀ ਹੀ ਨਹੀਂ ਸਨ, ਇਸ ਲਈ ਸਰੀਤਾ ਦੀ ਮਾਂ ਨੂੰ ਕੋਈ ਝੁਠਲਾਉਣ ਦੀ ਕੋਸ਼ਿਸ਼ ਨਾ ਕਰਦਾ ਸੀ, ਜਦੋਂ ਉਹ ਕਿਹਾ ਕਰਦੀ ਸੀ ਮੇਰੀ ਧੀ ਨੂੰ ਤਾਂ ਦੁਨੀਆ ਦੀ ਕੁਝ ਖਬਰ ਹੀ ਨਹੀਂ। ਐਪਰ ਇੱਕ ਦਿਨ ਸੁਬਹ-ਸਵੇਰੇ ਨਲ਼ ਦੇ ਕੋਲ਼ ਜਦੋਂ ਤੁਕਾਰਾਮ ਨੇ ਸਰੀਤਾ ਨੂੰ ਛੇੜਿਆ ਸੀ ਤਾਂ ਸਰੀਤਾ ਦੀ ਮਾਂ ਬਹੁਤ ਚੀਖ਼ੀ ਚਿਲਾਈ ਸੀ। ਇਸ ਮੋਏ ਗੰਜੇ ਨੂੰ ਤੂੰ ਕਿਉਂ ਸੰਭਾਲ ਕੇ ਨਹੀਂ ਰੱਖਦੀ। “ਰੱਬ ਕਰੇ ਦੋਨਾਂ ਅੱਖਾਂ ਤੋਂ ਅੰਨ੍ਹਾ ਹੋ ਜਾਵੇ, ਜਿਨ੍ਹਾਂ ਨਾਲ਼ ਉਸ ਨੇ ਮੇਰੀ ਕੰਵਾਰੀ ਧੀ ਵੱਲ ਬੁਰੀਆਂ ਨਜ਼ਰਾਂ ਨਾਲ਼ ਵੇਖਿਆ। ਸੱਚ ਕਹਿੰਦੀ ਹਾਂ, ਇੱਕ ਦਿਨ ਅਜਿਹਾ ਫ਼ਸਾਦ ਹੋਵੇਗਾ ਕਿ ਇਸ ਤੁਹਾਡੀ ਸੌਗਾਤ ਦੇ ਮਾਰੇ ਜੁੱਤੀਆਂ ਦੇ ਸਿਰ ਪਿਲਪਿਲਾ ਕਰ ਦੇਵੇਗੀ। ਬਾਹਰ ਜੋ ਚਾਹੇ ਕਰਦਾ ਫਿਰੇ ਇੱਥੇ ਉਸਨੂੰ ਭਲੇਮਾਣਸਾਂ ਦੀ ਤਰ੍ਹਾਂ ਰਹਿਣਾ ਹੋਵੇਗਾ। ਸੁਣਿਆ!”
ਅਤੇ ਇਹ ਸੁਣਕੇ ਤੁਕਾਰਾਮ ਦੀ ਭੈਂਗੀ ਪਤਨੀ ਧੋਤੀ ਬੰਨ੍ਹਦੇ-ਬੰਨ੍ਹਦੇ ਬਾਹਰ ਨਿਕਲ ਆਈ, “ਖ਼ਬਰਦਾਰ ਮੋਈ ਚੁੜੇਲ ਜੋ ਤੂੰ ਇੱਕ ਸ਼ਬਦ ਵੀ ਹੋਰ ਜ਼ਬਾਨੋਂ ਕੱਢਿਆ। ਇਹ ਤੇਰੀ ਦੇਵੀ ਤਾਂ ਹੋਟਲ ਦੇ ਛੋਕਰਿਆਂ ਨਾਲ਼ ਵੀ ਅੱਖ-ਮਿਚੋਲੀ ਖੇਡਦੀ ਹੈ ਤੇ ਤੂੰ ਕੀ ਸਾਨੂੰ ਸਾਰਿਆਂ ਨੂੰ ਅੰਨ੍ਹਾ ਸਮਝਦੀ ਹੈ? ਕੀ ਅਸੀਂ ਸਭ ਜਾਣਦੇ ਨਹੀਂ ਕਿ ਤੁਹਾਡੇ ਘਰ ਵਿੱਚ ਨਿਤ-ਨਵੇਂ ਬਾਬੂ ਕਿਸ ਲਈ ਆਉਂਦੇ ਹਨ ਅਤੇ ਇਹ ਤੁਹਾਡੀ ਸਰੀਤਾ ਆਏ ਦਿਨ ਬਣ-ਸੰਵਰ ਕੇ ਬਾਹਰ ਕਿਉਂ ਜਾਂਦੀ ਹੈ... ਵੱਡੀ ਆਈ ਇੱਜ਼ਤ ਆਬਰੂ ਵਾਲ਼ੀ... ਜਾ-ਜਾ ਦੂਰ ਦਫ਼ਾ ਹੋ ਇੱਥੋਂ।”
ਤੁਕਾਰਾਮ ਦੀ ਭੈਂਗੀ ਪਤਨੀ ਦੇ ਮੁਤੱਲਿਕ ਬਹੁਤ ਸਾਰੀਆਂ ਗੱਲਾਂ ਮਸ਼ਹੂਰ ਸਨ। ਪਰ ਇਹ ਗੱਲ ਖਾਸ ਤੌਰ 'ਤੇ ਸਭ ਲੋਕਾਂ ਨੂੰ ਪਤਾ ਸੀ ਕਿ ਘਾਂਸਲੇਟ ਵਾਲ਼ਾ (ਮਿੱਟੀ ਦਾ ਤੇਲ ਵੇਚਣ ਵਾਲ਼ਾ) ਤੇਲ ਦੇਣ ਲਈ ਆਉਂਦਾ ਹੈ ਤਾਂ ਉਹ ਉਸਨੂੰ ਅੰਦਰ ਸੱਦ ਕੇ ਦਰਵਾਜ਼ਾ ਬੰਦ ਕਰ ਲਿਆ ਕਰਦੀ ਹੈ। ਸੋ ਸਰੀਤਾ ਦੀ ਮਾਂ ਨੇ ਇਸ ਖਾਸ ਗੱਲ ਉੱਤੇ ਬਹੁਤ ਜ਼ੋਰ ਦਿੱਤਾ। ਉਹ ਵਾਰ-ਵਾਰ ਨਫ਼ਰਤ ਭਰੇ ਲਹਿਜੇ ਵਿੱਚ ਉਸ ਨੂੰ ਕਹਿੰਦੀ, “ਉਹ ਤੇਰਾ ਯਾਰ ਘਾਂਸਲੇਟ| ਦੋ-ਦੋ ਘੰਟੇ ਉਸਨੂੰ ਖੋਲ਼ੀ ਵਿੱਚ ਬਿਠਾ ਕੇ ਕੀ ਤੂੰ ਉਸ ਦਾ ਘਾਂਸਲੇਟ ਸੁੰਘਦੀ ਰਹਿੰਦੀ ਹੈ?"
ਤੁਕਾਰਾਮ ਦੀ ਪਤਨੀ ਨਾਲ਼ ਸਰੀਤਾ ਦੀ ਮਾਂ ਦੀ ਬੋਲ-ਚਾਲ ਜ਼ਿਆਦਾ ਦੇਰ ਤੱਕ ਬੰਦ ਨਹੀਂ ਰਹਿੰਦੀ ਸੀ ਕਿਉਂਕਿ ਇੱਕ ਦਿਨ ਸਰੀਤਾ ਦੀ ਮਾਂ ਨੇ ਰਾਤ ਨੂੰ ਆਪਣੀ ਇਸ ਗੁਆਂਢਣ ਨੂੰ ਘੁੱਪ-ਹਨੇਰੇ ਵਿੱਚ ਕਿਸੇ ਨਾਲ਼ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਫੜ ਲਿਆ ਸੀ ਅਤੇ ਦੂਜੇ ਹੀ ਦਿਨ ਤੁਕਾਰਾਮ ਦੀ ਪਤਨੀ ਨੇ ਜਦੋਂ ਉਹ ਰਾਤ ਨੂੰ ਪਾਏਧੋਨੀ ਵੱਲੋਂ ਆ
250 / ਮੰਟੇ ਦੇ ਅਫ਼ਸਾਨੇ