ਲਈ ਵੀ ਇੱਕ ਰਹੇ ਤਾਂ ਕੀ ਹਰਜ ਹੈ। ਪਰ ਇਸ ਵਿੱਚ ਕਿਉਂਕਿ ਅਖਲਾਕੀ ਕੁੱਵਤ ਘੱਟ ਸੀ। ਇਸ ਲਈ ਮਿਹਨਤ ਦੇ ਮਾਰੇ ਉਹ ਇਹ ਨਾ ਕਹਿ ਸਕਿਆ ਕਿ ਹਾਂ ਭਈ ਮੇਰੇ ਲਈ ਵੀ ਇੱਕ ਰਹੇ।
ਕਿਫ਼ਾਇਤ ਨੇ ਸਰੀਤਾ ਨੂੰ ਪਹਿਲਾਂ ਕਦੇ ਨਹੀਂ ਵੇਖਿਆ ਸੀ। ਕਿਉਂਕਿ ਕਿਸ਼ੋਰੀ ਬਹੁਤ ਦੇਰ ਦੇ ਬਾਅਦ ਇਹ ਨਵੀਂ ਛੋਕਰੀ ਕੱਢ ਕੇ ਲਿਆਇਆ ਸੀ। ਪਰ ਇਸ ਨਵੇਂਪਣ ਦੇ ਬਾਵਜੂਦ ਉਸ ਨੇ ਅਜੇ ਤੱਕ ਉਸ ਵਿੱਚ ਦਿਲਚਸਪੀ ਨਹੀਂ ਲਈ ਸੀ। ਸ਼ਾਇਦ ਇਸ ਲਈ ਕਿ ਉਹ ਇੱਕ ਵਕਤ ਵਿੱਚ ਸਿਰਫ਼ ਇੱਕ ਕੰਮ ਕਰ ਸਕਦਾ ਸੀ। ਮੋਟਰ ਚਲਾਉਣ ਦੇ ਨਾਲ਼-ਨਾਲ਼ ਉਹ ਸਰੀਤਾ ਵੱਲ ਧਿਆਨ ਨਹੀਂ ਦੇ ਸਕਦਾ ਸੀ।
ਜਦੋਂ ਸ਼ਹਿਰ ਖ਼ਤਮ ਹੋ ਗਿਆ ਅਤੇ ਮੋਟਰ ਐਕਸਟੈਨਸ਼ਨ ਦੀ ਸੜਕ ਉੱਤੇ ਚੱਲਣ ਲੱਗੀ ਤਾਂ ਸਰੀਤਾ ਉੱਛਲ ਪਈ। ਉਹ ਦਬਾਓ ਜੋ ਹੁਣ ਤੱਕ ਉਸ ਨੇ ਆਪਣੇ ਉੱਤੇ ਪਾ ਰੱਖਿਆ ਸੀ, ਠੰਢੀ ਹਵਾ ਦੇ ਝੋਕਿਆਂ ਅਤੇ ਉੱਡਦੀ ਹੋਈ ਮੋਟਰ ਨੇ ਇੱਕਦਮ ਚੁੱਕ ਦਿੱਤਾ ਅਤੇ ਸਰੀਤਾ ਦੇ ਅੰਦਰ ਬਿਜਲੀਆਂ ਜਿਹੀਆਂ ਦੌੜ ਗਈਆਂ। ਉਹ ਸਾਰੀ ਦੀ ਸਾਰੀ ਹਰਕਤ ਬਣ ਗਈ। ਉਸ ਦੀਆਂ ਟੰਗਾਂ ਥਿਰਕਣ ਲੱਗੀਆਂ। ਬਾਹਾਂ ਨੱਚਣ ਲੱਗੀਆਂ, ਉਂਗਲਾਂ ਕਪਕਪਾਉਣ ਲੱਗੀਆਂ ਅਤੇ ਉਹ ਆਪਣੇ ਦੋਵੇਂ ਤਰਫ਼ ਭੱਜਦੇ ਹੋਏ ਦਰਖਤਾਂ ਨੂੰ ਦੌੜਦੀਆਂ ਹੋਈਆਂ ਨਿਗਾਹਾਂ ਨਾਲ਼ ਦੇਖਣ ਲੱਗੀ।
ਹੁਣ ਅਨਵਰ ਅਤੇ ਸ਼ਹਾਬ ਆਰਾਮ ਮਹਿਸੂਸ ਕਰ ਰਹੇ ਸਨ। ਸ਼ਹਾਬ ਨੇ ਜੋ ਸਰੀਤਾ ਉੱਤੇ ਆਪਣਾ ਹੱਕ ਸਮਝਦਾ ਸੀ, ਹੌਲੇ ਜਿਹੇ ਆਪਣੀ ਬਾਂਹ ਉਸ ਦੀ ਕਮਰ ਵਿੱਚ ਵਲ਼ਾਉਣੀ ਚਾਹੀ। ਇੱਕਦਮ ਸਰੀਤਾ ਦੇ ਗੁਦਗੁਦੀ ਉੱਠੀ। ਤੜਫ਼ ਕੇ ਉਹ ਅਨਵਰ ਉੱਪਰ ਜਾ ਡਿੱਗੀ ਅਤੇ ਪੀਲੀ ਮੋਟਰ ਦੀਆਂ ਬਾਰੀਆਂ ਵਿੱਚੋਂ ਦੂਰ ਤੱਕ ਸਰੀਤਾ ਦੀ ਹਾਸੀ ਵਹਿੰਦੀ ਗਈ। ਸ਼ਹਾਬ ਨੇ ਜਦੋਂ ਇੱਕ-ਵਾਰ ਫਿਰ ਉਸ ਦੀ ਕਮਰ ਵੱਲ ਹੱਥ ਵਧਾਇਆ ਤਾਂ ਸਰੀਤਾ ਦੋਹਰੀ ਹੋ ਗਈ ਅਤੇ ਹੱਸਦੇ-ਹੱਸਦੇ ਉਸ ਦਾ ਬੁਰਾ ਹਾਲ ਹੋ ਗਿਆ। ਅਨਵਰ ਇੱਕ ਕੋਨੇ ਵਿੱਚ ਦੁਬਕਿਆ ਰਿਹਾ ਅਤੇ ਮੂੰਹ ਵਿੱਚ ਥੁੱਕ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਰਿਹਾ।
ਸ਼ਹਾਬ ਦੇ ਦਿਲ-ਦਿਮਾਗ਼ ਵਿੱਚ ਸ਼ੋਖ ਰੰਗ ਭਰ ਗਏ। ਉਸ ਨੇ ਕਿਫ਼ਾਇਤ ਨੂੰ ਕਿਹਾ, “ਸੱਚਮੁੱਚ ਬੜੀ ਕਰਾਰੀ ਲੌਂਡੀ ਹੈ।” ਇਹ ਕਹਿ ਕੇ ਉਸ ਨੇ ਜ਼ੋਰ ਨਾਲ਼ ਸਰੀਤਾ ਦੇ ਪੱਟ 'ਤੇ ਚੁਟਕੀ ਭਰੀ। ਸਰੀਤਾ ਨੇ ਇਸ ਦੇ ਜਵਾਬ ਵਿੱਚ ਅਨਵਰ ਦਾ ਹੌਲ਼ੀ ਜਿਹੇ ਕੰਨ ਮਰੋੜ ਦਿੱਤਾ। ਇਸ ਲਈ ਕਿ ਉਹ ਉਸ ਦੇ ਬਿਲਕੁਲ ਕੋਲ਼ ਸੀ। ਮੋਟਰ ਵਿੱਚ ਕਹਿਕਹੇ ਉਬਲ਼ਣ ਲੱਗੇ।
ਕਿਫ਼ਾਇਤ ਵਾਰ-ਵਾਰ ਮੁੜ-ਮੁੜ ਕੇ ਵੇਖਦਾ ਸੀ। ਕਿਉਂਕਿ ਉਸਨੂੰ ਆਪਣੇ ਸਾਹਮਣੇ ਛੋਟੇ ਜਿਹੇ ਸ਼ੀਸ਼ੇ ਵਿੱਚ ਸਭ ਕੁਝ ਵਿਖਾਈ ਦੇ ਰਿਹਾ ਸੀ। ਕਹਿਕਹਿਆਂ ਦੇ ਜ਼ੋਰ ਦਾ ਸਾਥ ਦੇਣ ਦੀ ਖਾਤਰ ਉਸ ਨੇ ਮੋਟਰ ਦੀ ਰਫ਼ਤਾਰ ਵੀ ਤੇਜ਼ ਕਰ ਦਿੱਤੀ।
ਸਰੀਤਾ ਦਾ ਜੀਅ ਚਾਹਿਆ ਕਿ ਬਾਹਰ ਨਿਕਲ ਕੇ ਮੋਟਰ ਦੇ ਮੂੰਹ ਉੱਤੇ ਬੈਠ ਜਾਵੇ, ਜਿੱਥੇ ਲੋਹੇ ਦੀ ਉੱਡਦੀ ਹੋਈ ਪਰੀ ਲੱਗੀ ਸੀ। ਉਹ ਅੱਗੇ ਵਧੀ। ਸ਼ਹਾਬ ਨੇ ਉਸਨੂੰ
256 / ਮੰਟੇ ਦੇ ਅਫ਼ਸਾਨੇ