ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/261

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰੀਤਾ ਮੋਟਰ ਤੋਂ ਬਾਹਰ ਸੀ। ਉਸ ਨੇ ਇਸ਼ਾਰੇ ਨਾਲ਼ ਸਲਾਮ ਕੀਤਾ ਅਤੇ ਚੱਲ ਪਈ। ਕਿਫ਼ਾਇਤ ਹੈਂਡਲ ਉੱਤੇ ਹੱਥ ਰੱਖੀਂ ਸ਼ਾਇਦ ਸਾਰੇ ਘਟਨਾਕ੍ਰਮ ਨੂੰ ਜ਼ਿਹਨ ਵਿੱਚ ਤਾਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸਰੀਤਾ ਦੇ ਕਦਮ ਰੁਕੇ। ਮੁੜੀ ਅਤੇ ਚੋਲੀ ਵਿੱਚੋਂ ਦਸ ਰੁਪਏ ਦਾ ਨੋਟ ਕੱਢ ਕੇ ਕਿਫ਼ਾਇਤ ਦੇ ਕੋਲ਼ ਸੀਟ ਉੱਤੇ ਰੱਖ ਦਿੱਤਾ।

ਕਿਫ਼ਾਇਤ ਨੇ ਹੈਰਾਨੀ ਨਾਲ਼ ਨੋਟ ਵੱਲ ਵੇਖਿਆ ਅਤੇ ਪੁੱਛਿਆ, “ਸਰੀਤਾ ਇਹ ਕੀ?”

“ਇਹ। ਇਹ ਰੁਪਏ ਮੈਂ ਕਿਸ ਗੱਲ ਦੇ ਲਵਾਂ?” ਕਹਿ ਕੇ ਸਰੀਤਾ ਫੁਰਤੀ ਨਾਲ਼ ਦੌੜ ਗਈ ਅਤੇ ਕਿਫ਼ਾਇਤ ਸੀਟ ਦੀ ਗੱਦੀ ਉੱਤੇ ਪਏ ਹੋਏ ਨੋਟ ਵੱਲ ਵੇਖਦਾ ਰਹਿ ਗਿਆ।

ਉਸ ਨੇ ਮੁੜ ਕੇ ਪਿਛਲੀ ਸੀਟ ਵੱਲ ਵੇਖਿਆ। ਸ਼ਹਾਬ ਅਤੇ ਅਨਵਰ ਵੀ ਨੋਟ ਦੀ ਤਰ੍ਹਾਂ ਸੌਂ ਰਹੇ ਸਨ।

261 / ਮੰਟੇ ਦੇ ਅਫ਼ਸਾਨੇ