ਮਿਸੇਜ਼ ਡੀ ਕੋਸਟਾ
ਨੌਂ ਮਹੀਨੇ ਪੂਰੇ ਹੋ ਚੁੱਕੇ ਸਨ।
ਮੇਰੇ ਪੇਟ ਵਿੱਚ ਹੁਣ ਪਹਿਲਾਂ ਵਰਗੀ ਗੜਬੜ ਨਹੀਂ ਸੀ। ਪਰ ਮਿਸੇਜ਼ ਡੀ ਕੋਸਟਾ ਦੇ ਪੇਟ ਵਿੱਚ ਚੂਹੇ ਦੌੜ ਰਹੇ ਸਨ। ਉਹ ਬਹੁਤ ਪਰੇਸ਼ਾਨ ਸੀ। ਸੋ ਮੈਂ ਆਉਣ ਵਾਲ਼ੇ ਹਾਦਸੇ ਦੀਆਂ ਸਾਰੀਆਂ ਅਣਜਾਣੀਆਂ ਤਕਲੀਫ਼ਾਂ ਭੁੱਲ ਗਈ ਸੀ ਅਤੇ ਮਿਸੇਜ਼ ਡੀ ਕੋਸਟਾ ਦੀ ਹਾਲਤ ਉੱਤੇ ਤਰਸ ਖਾਣ ਲੱਗੀ ਸੀ।
ਮਿਸੇਜ਼ ਡੀ ਕੋਸਟਾ ਮੇਰੀ ਗੁਆਂਢਣ ਸੀ। ਸਾਡੇ ਫ਼ਲੈਟ ਦੀ ਬਾਲਕੋਨੀ ਅਤੇ ਉਸਦੇ ਫ਼ਲੈਟ ਦੀ ਬਾਲਕੋਨੀ ਵਿੱਚ ਰੋਕ ਸਿਰਫ਼ ਇੱਕ ਲੱਕੜ ਦੇ ਤਖ਼ਤੇ ਦੀ ਸੀ ਜਿਸ ਵਿੱਚ ਬੇਸ਼ੁਮਾਰ ਨਿੱਕੇ ਨਿੱਕੇ ਸੁਰਾਖ ਸਨ। ਇਨ੍ਹਾਂ ਸੁਰਾਖਾਂ ਵਿੱਚੋਂ ਮੈਂ ਅਤੇ ਅੱਲ੍ਹਾ ਬਖ਼ਸ਼ੇ ਮੇਰੀ ਸੱਸ ਡੀ ਕੋਸਟਾ ਦੇ ਸਾਰੇ ਖਾਨਦਾਨ ਨੂੰ ਖਾਣਾ ਖਾਂਦੇ ਵੇਖਿਆ ਕਰਦੇ ਸਾਂ। ਪਰ ਜਦੋਂ ਉਨ੍ਹਾਂ ਦੇ ਸੁਕਾਈ ਹੋਈ ਝੀਂਗਾ ਮੱਛੀ ਪੱਕਦੀ ਅਤੇ ਉਸਦੀ ਬਰਦਾਸ਼ਤ ਤੋਂ ਬਾਹਰ ਬਦਬੂ ਇਨ੍ਹਾਂ ਸੁਰਾਖਾਂ ਵਿੱਚੋਂ ਛਣਛਣ ਕੇ ਸਾਡੇ ਤੱਕ ਪਹੁੰਚ ਜਾਂਦੀ ਤਾਂ ਮੈਂ ਅਤੇ ਮੇਰੀ ਸੱਸ ਬਾਲਕੋਨੀ ਦਾ ਰੁਖ਼ ਨਹੀਂ ਕਰਦੀਆਂ ਸਾਂ। ਮੈਂ ਹੁਣ ਵੀ ਕਦੇ ਕਦੇ ਸੋਚਦੀ ਹਾਂ ਕਿ ਇੰਨੀ ਬਦਬੂਦਾਰ ਚੀਜ਼ ਕਿਵੇਂ ਖਾਧੀ ਜਾ ਸਕਦੀ ਹੈ, ਪਰ ਬਾਬਾ ਕੀ ਕਿਹਾ ਜਾਵੇ! ਇਨਸਾਨ ਬੁਰੀਆਂ ਤੋਂ ਬੁਰੀਆਂ ਚੀਜ਼ਾਂ ਖਾ ਜਾਂਦਾ ਹੈ। ਕੌਣ ਜਾਣੇ, ਇਨ੍ਹਾਂ ਨੂੰ ਇਸ ਬਰਦਾਸ਼ਤ ਤੋਂ ਬਾਹਰ ਬਦਬੂ ਵਿੱਚ ਹੀ ਲੁਤਫ਼ ਆਉਂਦਾ ਹੋਵੇ |
ਮਿਸੇਜ਼ ਡੀ ਕੋਸਟਾ ਦੀ ਉਮਰ ਚਾਲ਼ੀ ਬਿਆਲੀ ਦੇ ਲਗਭਗ ਹੋਵੇਗੀ। ਉਸਦੇ ਕੱਟੇ ਹੋਏ ਵਾਲ਼ ਜੋ ਆਪਣੀ ਰੰਗਤ ਬਿਲਕੁਲ ਗੁਆ ਚੁੱਕੇ ਸਨ ਅਤੇ ਜਿਨ੍ਹਾਂ ਵਿੱਚ ਬੇਸ਼ੁਮਾਰ ਸਫ਼ੈਦ ਧਾਰੀਆਂ ਪੈ ਚੁੱਕੀਆਂ ਸਨ, ਉਸਦੇ ਛੋਟੇ ਸਿਰ ਉੱਤੇ ਘਸੇ ਹੋਏ ਨਮਦੇ ਦੀ ਟੋਪੀ ਦੀ ਸੂਰਤ ਵਿੱਚ ਪਰੇਸ਼ਾਨ ਰਹਿੰਦੇ ਸਨ। ਕਦੇ ਕਦੇ ਜਦੋਂ ਉਹ ਨਵਾਂ ਭੜਕੀਲੇ ਰੰਗ ਦਾ ਬਹੁਤ ਭੱਦੇ ਤਰੀਕੇ ਦਾ ਸਿਲਿਆ ਹੋਇਆ ਫ਼ਰਾਕ ਪਹਿਨਦੀ ਸੀ ਤਾਂ ਸਿਰ ਉੱਤੇ ਲਾਲ ਲਾਲ ਬੁੰਦਕੀਆਂ ਵਾਲ਼ਾ ਜਾਲ ਵੀ ਲੱਗਾ ਲੈਂਦੀ ਸੀ। ਜਿਸਦੇ ਨਾਲ਼ ਉਸਦੇ ਛਿਦਰੇ ਵਾਲ਼ ਉਸਦੇ ਸਿਰ ਦੇ ਨਾਲ਼ ਚਿਪਕ ਜਾਂਦੇ ਸਨ। ਇਸ ਹਾਲਤ ਵਿੱਚ ਉਹ ਦਰਜ਼ੀਆਂ ਦਾ ਅਜਿਹਾ ਮਾਡਲ ਵਿਖਾਈ ਦਿੰਦੀ ਸੀ ਜੋ ਨਿਲਾਮ ਘਰ ਵਿੱਚ ਪਿਆ ਹੋਵੇ।
ਮੈਂ ਕਈ ਵਾਰ ਉਸਨੂੰ ਆਪਣੇ ਇਨ੍ਹਾਂ ਹੀ ਵਾਲ਼ਾਂ ਵਿੱਚ ਲਹਿਰਾਂ ਪੈਦਾ ਕਰਨ ਦੀ ਕੋਸ਼ਿਸ਼ ਵਿੱਚ ਮਸਰੂਫ਼ ਵੇਖਿਆ ਹੈ। ਆਪਣੇ ਚਾਰ ਬੇਟਿਆਂ ਨੂੰ ਜਿਨ੍ਹਾਂ ਵਿੱਚੋਂ ਇੱਕ ਤਾਜ਼ਾ ਤਾਜ਼ਾ ਫ਼ੌਜ ਵਿੱਚ ਭਰਤੀ ਹੋਇਆ ਸੀ ਅਤੇ ਆਪਣੇ ਆਪ ਨੂੰ ਹਿੰਦੁਸਤਾਨ ਦੇ ਹੁਕਮਰਾਨਾਂ ਦੀ ਸੂਚੀ ਵਿੱਚ ਸ਼ਾਮਿਲ ਸਮਝਦਾ ਸੀ ਅਤੇ ਦੂਜਾ ਜੋ ਹਰ ਰੋਜ਼ ਆਪਣੀ ਕਲਫ਼ ਲੱਗੀ ਸਫ਼ੈਦ
262 / ਮੰਟੇ ਦੇ ਅਫ਼ਸਾਨੇ