ਵਰਗੀ ਸਖ਼ਤਾਈ ਸੀ।
ਅਸੀਂ ਬਾਕੀ ਚਾਰ ਹੈਰਾਨ ਸਾਂ ਕਿ ਇਸ ਗੁਫ਼ਤਗੂ ਦਾ ਮਤਲਬ ਕੀ ਹੈ? ਜੇਕਰ ਉਹ ਕੁੜੀ ਜੋ ਮੁੰਡੇਰ ’ਤੇ ਬੈਠੀ ਹੈ, ਸੰਤੂ ਚਮਾਰ ਦੀ ਕੁੜੀ ਹੈ, ਤਾਂ ਕਿਹੜੀ ਅਹਿਮ ਗੱਲ ਹੈ, ਕਿ ਸਾਡਾ ਸਾਥੀ ਇਸ ਕਦਰ ਤੇਜ਼ ਬੋਲ ਰਿਹਾ ਹੈ। ਅਸੀਂ ਗ਼ੌਰ ਕਰ ਰਹੇ ਸਾਂ ਕਿ ਫ਼ਜ਼ਲ ਨੇ, ਜੋ ਉਮਰ ਵਿਚ ਸਾਥੋਂ ਸਭ ਤੋਂ ਵੱਡਾ ਸੀ ਅਤੇ ਨਮਾਜ਼-ਰੋਜ਼ੇ ਦਾ ਬਹੁਤ ਪਾਬੰਦ ਸੀ, ਆਪਣੀ ਦਾੜ੍ਹੀ ਖੁਰਕਦੇ ਹੋਏ ਨਿਹਾਇਤ ਹੀ ਗੰਭੀਰ ਲਹਿਜੇ ਵਿੱਚ ਕਿਹਾ, “ਦੁਨੀਆ ਵਿੱਚ ਇੱਕ ਹਨੇਰ ਮੱਚਿਆ ਹੈ... ਖ਼ੁਦਾ ਜਾਣੇ ਲੋਕਾਂ ਨੂੰ ਕੀ ਹੋ ਗਿਆ ਹੈ?” ਇਹ ਸੁਣ ਕੇ ਅਸੀਂ ਬਾਕੀ ਤਿੰਨ ਅਸਲ ਮਾਮਲੇ ਤੋਂ ਜਾਣੂ ਹੋ ਕੇ, ਸਭ ਕੁਝ ਸਮਝ ਗਏ ਅਤੇ ਇਸ ਅਹਿਸਾਸ ਨੇ ਸਾਡੇ ਦਿਲਾਂ ਵਿੱਚ ਗ਼ਮ ਅਤੇ ਗ਼ੁੱਸੇ ਦੀ ਇੱਕ ਅਜੀਬ ਕੈਫ਼ੀਅਤ ਤਾਰੀ ਕਰ ਦਿੱਤੀ।
ਤਾੜੀ ਦੀ ਆਵਾਜ਼ ਸੁਣ ਕੇ ਮੋਟਰ ਦੀ ਪਿਛਲੀ ਸੀਟ ਤੋਂ ਪਤਲੂਨ ਵਾਲੇ ਦੇ ਸਾਥੀ ਨੇ ਆਪਣਾ ਸਿਰ ਬਾਹਰ ਕੱਢਿਆ ਅਤੇ ਇਹ ਵੇਖ ਕੇ ਕਿ ਉਸਦਾ ਦੋਸਤ ਉਸਨੂੰ ਸੱਦ ਰਿਹਾ ਹੈ, ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਿਆ ਅਤੇ ਸਾਡੇ ਨੇੜਿਓਂ ਲੰਘਦਾ ਹੋਇਆ ਪੁਲ਼ ਵੱਲ ਚਲਿਆ ਗਿਆ... ਅਸੀਂ ਬੇਵਕੂਫ਼ ਬੱਕਰੀਆਂ ਵਾਂਗ ਉਸਨੂੰ ਆਪਣੇ ਦੋਸਤ ਦੇ ਕੋਲ਼ ਜਾਂਦਾ ਵੇਖਦੇ ਰਹੇ। ਜਦੋਂ ਪਤਲੂਨ ਵਾਲੇ ਨੌਜਵਾਨ ਦਾ ਦੋਸਤ ਉਸਦੇ ਕੋਲ਼ ਪਹੁੰਚ ਗਿਆ ਤਾਂ ਉਹ ਦੋਵੇਂ ਕੁੜੀ ਵੱਲ ਵਧੇ ਅਤੇ ਉਸ ਨਾਲ਼ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਵੇਖ ਕੇ ਕਾਲੂ ਲਾਲ-ਪੀਲ਼ਾ ਹੋ ਕੇ ਰਹਿ ਗਿਆ ਅਤੇ ਗ਼ਜ਼ਬਨਾਕ ਲਹਿਜੇ ਵਿੱਚ ਬੋਲਿਆ, “ਬਦਮਾਸ਼!"
ਫ਼ਜ਼ਲ ਨੇ ਠੰਢਾ ਹਉਕਾ ਭਰਿਆ ਅਤੇ ਗ਼ਮਨਾਕ ਲਹਿਜੇ ਵਿੱਚ ਕਹਿਣ ਲੱਗਾ, “ਜਦੋਂ ਤੋਂ ਇਹ ਸੜਕ ਬਣੀ ਹੈ ਉਦੋਂ ਤੋਂ ਹੀ ਅਜਿਹੇ ਬਾਬੂਆਂ ਦਾ ਆਉਣਾ ਜਾਣਾ ਵੱਧ ਗਿਆ ਹੈ। ਇੱਥੇ ਦੇ ਤਮਾਮ ਇਲਾਕਿਆਂ ਵਿੱਚ ਗੰਦਗੀ ਫੈਲ ਗਈ ਹੈ। ਲੋਕ ਕਹਿੰਦੇ ਹਨ ਕਿ ਇਹ ਸੜਕ ਬਣਨ ਨਾਲ਼ ਬਹੁਤ ਆਰਾਮ ਹੋ ਗਿਆ ਹੈ। ਹੋਵੇਗਾ, ਪਰ ਇਸ ਕਿਸਮ ਦੀ ਬੇਸ਼ਰਮੀ ਦੇ ਨਜ਼ਾਰੇ ਪਹਿਲਾਂ ਕਦੇ ਦੇਖਣ ਵਿੱਚ ਨਹੀਂ ਆਉਂਦੇ ਸਨ, ਖ਼ੁਦਾ ਬਚਾਏ!"
ਇਸ ਦੌਰਾਨ ਪਤਲੂਨ ਵਾਲੇ ਦੇ ਸਾਥੀ ਨੇ ਕੁੜੀ ਨੂੰ ਬਾਹੋਂ ਫੜ ਲਿਆ ਅਤੇ ਸ਼ਾਇਦ ਉਹਨੂੰ ਉੱਠ ਕੇ ਚੱਲਣ ਲਈ ਕਿਹਾ ਪਰ ਉਹ ਆਪਣੀ ਜਗ੍ਹਾ 'ਤੇ ਬੈਠੀ ਰਹੀ। ਇਹ ਵੇਖ ਕੇ ਕਾਲੂ ਤੋਂ ਨਾ ਰਿਹਾ ਗਿਆ ਅਤੇ ਉਸ ਨੇ ਰਾਮ ਪ੍ਰਸ਼ਾਦ ਨੂੰ ਕਿਹਾ, “ਆਓ, ਇਹ ਲੋਕ ਤਾਂ ਹੁਣ ਧੱਕਾ ਕਰ ਰਹੇ ਹਨ।”
ਕਾਲੂ ਇਹ ਕਹਿ ਕੇ ਇਕੱਲਾ ਹੀ ਉਸ ਪਾਸੇ ਵਧਣ ਵਾਲ਼ਾ ਸੀ ਕਿ ਅਸੀਂ ਉਸਨੂੰ ਰੋਕ ਦਿੱਤਾ ਅਤੇ ਇਹ ਮਸ਼ਵਰਾ ਦਿੱਤਾ ਕਿ ਸਾਰਾ ਮਾਮਲਾ ਪੰਡਤ ਦੇ ਕੰਨੀਂ ਕੱਢ ਦਿੱਤਾ ਜਾਵੇ ਜੋ ਮੰਜੇ 'ਤੇ ਸੌਂ ਰਿਹਾ ਹੈ ਅਤੇ ਫਿਰ ਜੋ ਉਹ ਕਹੇ ਉਸ 'ਤੇ ਅਮਲ ਕੀਤਾ ਜਾਵੇ। ਇਸ ਤਜਵੀਜ਼ ਨੂੰ ਸਹੀ ਖ਼ਿਆਲ ਕਰਕੇ ਅਸੀਂ ਸਭ ਪੰਡਤ ਦੇ ਕੋਲ਼ ਗਏ ਅਤੇ ਉਸਨੂੰ ਜਗਾ ਕੇ ਸਾਰਾ ਕਿੱਸਾ ਸੁਣਾ ਦਿੱਤਾ। ਉਸਨੇ ਸਾਡੀ ਗੱਲ ਨੂੰ ਬੜੀ ਲਾਪਰਵਾਹੀ ਨਾਲ਼ ਸੁਣਿਆ, ਜਿਵੇਂ ਕੋਈ ਗੱਲ ਹੀ ਨਹੀਂ ਅਤੇ ਉਨ੍ਹਾਂ ਦੋ ਨੌਜਵਾਨਾਂ ਵੱਲ ਵੇਖ ਕੇ, ਜੋ ਹੁਣ ਰਾਮ ਦੇਈ ਨੂੰ ਖ਼ੁਦਾ ਜਾਣੇ ਕਿਸ ਤਰੀਕੇ ਨਾਲ਼ ਮਨਾ ਕੇ ਆਪਣੇ ਨਾਲ਼ ਲਿਆ ਰਹੇ ਸਨ ਕਿਹਾ, “ਜਾਓ ਤੁਸੀਂ
27 / ਮੰਟੋ ਦੇ ਅਫ਼ਸਾਨੇ