ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/270

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੁਸ਼ ਹੋ ਗਈ। ਮੈਂ ਜਦੋਂ ਕੱਪੜੇ ਪਹਿਨ ਲਏ ਤਾਂ ਉਸਨੇ ਮੁਤਮਈਨ ਲਹਿਜੇ ਵਿੱਚ ਕਿਹਾ, “ਆਜ ਕਯਾ ਡੇਟ ਹੈ? ਇਗਿਆਰਹ (ਗਿਆਰਾਂ), ਬਸ ਪੰਦ੍ਰਹ ਕੋ ਬੱਚਾ ਹੋ ਜਾਏਗਾ ਔਰ ਲੜਕਾ ਹੋਗਾ।”

ਬੱਚਾ 25 ਤਾਰੀਖ ਨੂੰ ਹੋਇਆ ਪਰ ਸੀ ਲੜਕਾ। ਹੁਣ ਜਦੋਂ ਕਦੇ ਉਹ ਮੇਰੇ ਪੇਟ ਉੱਤੇ ਆਪਣੇ ਨੰਨ੍ਹੇ ਨੰਨ੍ਹੇ ਹੱਥ ਰੱਖਦਾ ਹੈ ਤਾਂ ਮੈਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਮਿਸੇਜ਼ ਡੀ ਕੋਸਟਾ ਨੇ ਖੋਪੇ ਦੇ ਤੇਲ ਦੀ ਸਾਰੀ ਬੋਤਲ ਡੋਲ੍ਹ ਦਿੱਤੀ ਹੈ।

270 / ਮੰਟੇ ਦੇ ਅਫ਼ਸਾਨੇ