ਮੂੰਹ ਉੱਤੋਂ ਚਮੜੀ ਦੀ ਝਿੱਲੀ ਫਟਣੀ ਸ਼ੁਰੂ ਹੋ ਗਈ ਸੀ। ਕਈ ਵਾਰ ਗੋਪਾਲ ਨੂੰ ਇਹ ਲਗਦਾ ਕਿ ਫੋੜੇ ਦੇ ਅੰਦਰ ਕੋਈ ਤੌੜੀ ਉਬਲ ਰਹੀ ਹੈ ਅਤੇ ਉਸਦੇ ਅੰਦਰ ਸਭ ਕੁਝ ਇੱਕ ਹੀ ਉਬਾਲ ਵਿੱਚ ਨਿਕਲਣਾ ਚਾਹੁੰਦਾ ਹੈ। ਇਹ ਚੀਜ਼ ਉਸਨੂੰ ਬਹੁਤ ਪਰੇਸ਼ਾਨ ਕਰ ਰਹੀ ਸੀ ਅਤੇ ਫੋੜੇ ਦਾ ਚਿਹਰਾ-ਮੋਹਰਾ ਵੇਖ ਕੇ ਇੱਕ ਵਾਰ ਤਾਂ ਉਸਨੂੰ ਅਜਿਹਾ ਲੱਗਿਆ ਸੀ ਕਿ ਉਸਦੀ ਜੇਬ ਵਿੱਚੋਂ ਕੱਚ ਦੀ ਗੋਲੀ ਨਿਕਲ ਕੇ ਉਸ ਦੇ ਪੱਟ ਵਿੱਚ ਵੜ ਗਈ ਹੈ।
ਗੋਪਾਲ ਨੇ ਘਰ ਵਿੱਚ ਫੋੜੇ ਦੇ ਸੰਬੰਧ ਵਿੱਚ ਕਿਸੇ ਨਾਲ਼ ਜ਼ਿਕਰ ਨਹੀਂ ਕੀਤਾ। ਉਹ ਜਾਣਦਾ ਸੀ ਕਿ ਜੇਕਰ ਪਿਤਾ ਜੀ ਨੂੰ ਇਸ ਦਾ ਪਤਾ ਚੱਲ ਗਿਆ ਤਾਂ ਉਹ ਆਪਣੇ ਥਾਣੇ ਦੀਆਂ ਮੱਖੀਆਂ ਦਾ ਸਾਰਾ ਗੁੱਸਾ ਉਸੇ 'ਤੇ ਕੱਢਣਗੇ ਅਤੇ ਬਹੁਤ ਸੰਭਵ ਹੈ ਕਿ ਉਹ ਉਸਨੂੰ ਉਸ ਸੋਟੀ ਨਾਲ਼ ਕੁੱਟਣਾ ਸ਼ੁਰੂ ਕਰ ਦੇਣ, ਜੋ ਥੋੜ੍ਹੇ ਦਿਨ ਹੋਏ ਗਿਰਧਾਰੀ ਵਕੀਲ ਦੇ ਮੁਨਸ਼ੀ ਨੇ ਵਜ਼ੀਰਾਬਾਦ ਤੋਂ ਉਨ੍ਹਾਂ ਨੂੰ ਤੋਹਫ਼ੇ ਦੇ ਤੌਰ 'ਤੇ ਲਿਆ ਕੇ ਦਿੱਤੀ ਸੀ। ਮਾਂ ਦਾ ਸੁਭਾਅ ਵੀ ਘੱਟ ਗਰਮ ਨਹੀਂ ਸੀ। ਉਹ ਜੇਕਰ ਉਸਨੂੰ ਅੰਬ ਖਾਣ ਦੇ ਜੁਰਮ ਦੀ ਸਜ਼ਾ ਨਾ ਦਿੰਦੀ ਤਾਂ ਇਸ ਗ਼ਲਤੀ ਉੱਤੇ ਉਸ ਦੇ ਕੰਨ ਖਿੱਚ-ਖਿੱਚ ਕੇ ਜ਼ਰੂਰ ਲਾਲ ਕਰ ਦਿੰਦੀ ਕਿ ਉਸਨੇ ਘਰ ਦੇ ਬਾਹਰ ਇਕੱਲੇ-ਇਕੱਲੇ ਅੰਬ ਕਿਉਂ ਉੜਾਏ। ਉਸਦੀ ਮਾਂ ਦਾ ਅਸੂਲ ਸੀ ਕਿ ਗੋਪਾਲ ਜੇਕਰ ਤੂੰ ਜ਼ਹਿਰ ਵੀ ਖਾਣਾ ਹੋਵੇ ਤਾਂ ਘਰ ਵਿੱਚ ਖਾਵੀਂ। ਗੋਪਾਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਸ ਅਸੂਲ ਪਿੱਛੇ ਉਸਦੀ ਮਾਂ ਦੀ ਸਿਰਫ਼ ਇਹ ਖਾਹਿਸ਼ ਸੀ ਕਿ ਗੋਪਾਲ ਦੇ ਮੂੰਹ ਦੇ ਨਾਲ਼ ਉਸ ਦਾ ਮੂੰਹ ਵੀ ਚੱਲਦਾ ਰਹੇ।
ਕੁਝ ਵੀ ਹੋਵੇ ਗੋਪਾਲ ਦੇ ਪੱਟ ਉੱਤੇ ਫੋੜਾ ਨਿਕਲਣਾ ਸੀ, ਨਿਕਲ ਆਇਆ। ਇਸਦਾ ਕਾਰਨ ਜਿੱਥੇ ਤੱਕ ਗੋਪਾਲ ਸਮਝ ਸਕਿਆ ਸੀ, ਉਹੀ ਅੰਬ ਸਨ। ਉਸਨੇ ਫੋੜੇ ਦੇ ਸੰਬੰਧ ਵਿੱਚ ਘਰ ਵਿੱਚ ਕਿਸੇ ਨਾਲ਼ ਜ਼ਿਕਰ ਨਹੀਂ ਕੀਤਾ ਸੀ। ਉਹਨੂੰ ਆਪਣੇ ਪਿਤਾ ਜੀ ਦੀ ਉਹ ਡਾਂਟ ਚੰਗੀ ਤਰ੍ਹਾਂ ਯਾਦ ਸੀ ਜੋ ਗ਼ੁਸਲਖਾਨੇ ਦੇ ਅੰਦਰ ਪਈ ਸੀ। ਉਸਦੇ ਪਿਤਾ ਜੀ ਲਾਲਾ ਪੁਰਸ਼ੋਤਮ ਦਾਸ ਥਾਣੇਦਾਰ ਲੰਗੋਟ ਬੰਨ੍ਹੀ ਟੂਟੀ ਦੀ ਧਾਰ ਦੇ ਹੇਠਾਂ ਆਪਣੀ ਗੰਜੀ ਟੋਟਣ ਰੱਖੀ ਅਤੇ ਵੱਡਾ ਢਿੱਡ ਵਧਾਈ ਮੁੱਛਾਂ ਵਿੱਚੋਂ ਅੰਬ ਦਾ ਰਸ ਚੂਸ ਰਹੇ ਸਨ। ਸਾਹਮਣੇ ਬਾਲਟੀ ਵਿੱਚ ਇੱਕ ਦਰਜਨ ਦੇ ਕਰੀਬ ਅੰਬ ਪਏ ਸਨ ਜੋ ਉਨ੍ਹਾਂ ਨੇ ਸਵੇਰੇ-ਸਵੇਰੇ ਇੱਕ ਠੇਲੇ ਵਾਲ਼ੇ ਤੋਂ ਉਸਦਾ ਚਲਾਣ ਕੱਟ ਕੇ ਲਏ ਸਨ। ਗੋਪਾਲ ਬਾਪ ਦੀ ਪਿੱਠ ਮਲ਼ ਰਿਹਾ ਸੀ ਅਤੇ ਮੈਲ਼ ਦੀਆਂ ਮਰੋੜੀਆਂ ਬਣਾ ਰਿਹਾ ਸੀ। ਜਦੋਂ ਉਸਨੇ ਹੱਥ ਸਾਫ਼ ਕਰਨ ਲਈ ਬਾਲਟੀ ਵਿੱਚ ਪਾਏ ਸਨ ਅਤੇ ਹੌਲੀ ਜਿਹੇ ਇੱਕ ਅੰਬ ਉੜਾਉਣਾ ਚਾਹਿਆ ਸੀ ਤਾਂ ਲਾਲਾ ਜੀ ਨੇ ਬੜੇ ਜ਼ੋਰ ਨਾਲ਼ ਉਸਦਾ ਹੱਥ ਝਟਕ ਕੇ ਛੋਟੇ ਜਿਹੇ ਅੰਬ ਨੂੰ ਮੁੱਛਾਂ ਸਮੇਤ ਮੂੰਹ ਵਿੱਚ ਪਾਉਂਦੇ ਹੋਏ ਕਿਹਾ ਸੀ, “ਬੇਸ਼ਰਮ... ਤੈਨੂੰ ਵੱਡਿਆਂ ਦਾ ਲਿਹਾਜ਼ ਕਰਨਾ ਪਤਾ ਨਹੀਂ ਕਦੋਂ ਆਵੇਗਾ।"
ਅਤੇ ਜਦੋਂ ਗੋਪਾਲ ਨੇ ਰੋਣੀ ਸੂਰਤ ਬਣਾ ਕੇ ਕਿਹਾ ਸੀ, “ਪਿਤਾ ਜੀ... ਅੰਬ ਖਾਣ ਨੂੰ ਮੇਰਾ ਵੀ ਤਾਂ ਜੀ ਚਾਹੁੰਦਾ ਹੈ।” ਤਾਂ ਥਾਣੇਦਾਰ ਸਾਹਿਬ ਨੇ ਅੰਬ ਦੀ ਗੁਠਲੀ ਚੂਸ ਕੇ ਮੋਰੀ ਵਿੱਚ ਸੁੱਟਦੇ ਹੋਏ ਕਿਹਾ ਸੀ, “ਗੋਪੂ, ਤੇਰੇ ਲਈ ਇਹ ਅੰਬ ਬਹੁਤ ਗਰਮ ਸੀ। ਫੋੜੇ ਫੁਣਸੀਆਂ ਚਾਹੁੰਦਾ ਹੈ ਤਾਂ ਬੇਸ਼ੱਕ ਖਾ ਲੈ... ਦੋ ਤਿੰਨ ਮੀਂਹ ਹੋਰ ਪੈ ਲੈਣ ਦੇ, ਫਿਰ ਖ਼ੂਬ ਠਾਠ
30 / ਮੰਟੋ ਦੇ ਅਫ਼ਸਾਨੇ