ਦੇ ਸੀਨੇ ਉੱਤੇ ਸੁੱਤਾ ਪਿਆ ਜਾਪਦਾ ਸੀ। ਆਸ ਪਾਸ ਦੀਆਂ ਦੁਕਾਨਾਂ ਦੀਆਂ ਅੰਨ੍ਹੀਆਂ ਲਾਲਟਨਾਂ ਅਤੇ ਬਿਜਲੀ ਦੇ ਕਮਜ਼ੋਰ ਬਲਬਾਂ ਦਾ ਅਕਸ ਪੈ ਰਿਹਾ ਸੀ। ਉਸ ਅਕਸ ਨੂੰ ਦੇਖ ਕੇ ਜੋ ਸੜਕ 'ਤੇ ਧੱਬਿਆਂ ਦੀ ਸੂਰਤ ਵਿੱਚ ਬਿਖਰਿਆ ਹੋਇਆ ਸੀ, ਇੰਝ ਲਗਦਾ ਸੀ ਜਿਵੇਂ ਮਟਮੈਲੇ ਰੰਗ ਦੀ ਲੰਮੀ ਦਰੀ ਥਾਂ ਥਾਂ ਤੋਂ ਸੁਲਘ ਰਹੀ ਹੋਵੇ। ਬਿਜਲੀ ਦੀਆਂ ਤਾਰਾਂ 'ਤੇ ਜੋ ਬਾਜ਼ਾਰ ਦੇ ਬੀਚੋ ਬੀਚ ਤਣੀਆਂ ਹੋਈਆਂ ਸਨ ਬਹੁਤ ਸਾਰੇ ਕਬੂਤਰ ਬੈਠੇ ਸਨ। ਸੜਕ ਦੇ ਅੰਤ 'ਤੇ ਇੱਕ ਉੱਚੀ ਇਮਾਰਤ ਦੀ ਉਪਰਲੀ ਮੰਜ਼ਲ ਵਿੱਚ ਰੌਸ਼ਨੀ ਟਿਮਟਮਾ ਰਹੀ ਸੀ। ਅਜੀਬ ਗੱਲ ਹੈ ਕਿ ਉਸ ਨੂੰ ਦੇਖ ਕੇ ਮੈਨੂੰ ਉਹ ਕਾਣਾ ਸੰਤਰੀ ਯਾਦ ਆ ਗਿਆ ਜੋ ਜੇਲ੍ਹ ਵਿੱਚ ਸਾਡੀ ਕੋਠੜੀ ਦੇ ਬਾਹਰ ਪਹਿਰਾ ਦਿੰਦਾ ਹੁੰਦਾ ਸੀ। ਸ਼ਾਇਦ ਇਸ ਲਈ ਕਿ ਇਸ ਇਮਾਰਤ ਦੀ ਰੌਸ਼ਨ ਖਿੜਕੀ ਵੀ ਉਸ ਕਾਣੇ ਸੰਤਰੀ ਦੀ ਅੱਖ ਦੀ ਤਰ੍ਹਾਂ ਚਮਕ ਰਹੀ ਸੀ ਅਤੇ ਰਹਿਮ ਦੇ ਜਜ਼ਬੇ ਤੋਂ ਆਰੀ ਜਾਪਦੀ ਸੀ। ਬਾਜ਼ਾਰ ਵਿੱਚ ਰੌਣਕ ਘੱਟ ਸੀ।
ਮੈਂ ਸੜਕ ਦੇ ਚਿੱਕੜ ਭਰੇ ਟੋਇਆਂ ਤੋਂ ਬਚਦਾ, ਤਰ੍ਹਾਂ-ਤਰ੍ਹਾਂ ਦੇ ਖ਼ਿਆਲਾਂ ਵਿੱਚ ਡੁੱਬਿਆ ਜਾ ਰਿਹਾ ਸੀ ਕਿ ਹਲੀਮ ਸਾਹਿਬ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ। ਉਹ ਇੱਕ ਦੁਕਾਨ ਦੇ ਛੱਪਰ ਦੇ ਹੇਠਾਂ ਖੜ੍ਹੇ ਆਪਣੇ ਹੱਥ ਨਾਲ਼ ਮੈਨੂੰ ਬੁਲਾ ਰਹੇ ਸਨ। ਮੈਂ ਵਾਪਸ ਮੁੜਿਆ ਅਤੇ ਤੇਜ਼ ਤੇਜ਼ ਕਦਮ ਪੁੱਟਦਾ ਉਨ੍ਹਾਂ ਦੇ ਕੋਲ ਪਹੁੰਚ ਗਿਆ। ਜਿਸ ਦੁਕਾਨ ਦੇ ਕੋਲ ਉਹ ਖੜ੍ਹੇ ਸਨ, ਉਸਦੇ ਬਾਹਰ ਮਿੱਟੀ ਨਾਲ਼ ਲਿੱਪੇ ਚੌਂਤਰੇ ਤੇ ਇੱਕ ਆਦਮੀ ਲੋਹੇ ਦੀ ਮੈਲੀ ਕੜਾਹੀ ਵਿੱਚ ਮੱਛੀ ਦੇ ਟੁਕੜੇ ਤਲ਼ ਰਿਹਾ ਸੀ। ਉਸਦੇ ਸੱਜੇ ਹੱਥ ਦੀ ਦੁਕਾਨ ਵਿੱਚ ਦਾਖ਼ਲ ਹੋਣ ਦਾ ਰਸਤਾ ਛੱਡ ਕੇ ਪਾਨ ਵਾਲ਼ੇ ਦੀ ਛੋਟੀ ਜਿਹੀ ਦੁਕਾਨ ਸੀ। ਇੰਜ ਕਹਿ ਲਓ ਕਿ ਚੀੜ ਦੇ ਕੁਝ ਫੱਟਿਆਂ ਦਾ ਇੱਕ ਸੰਦੂਕ ਸੀ ਜਿਸ ਵਿੱਚ ਪਨਵਾੜੀ ਨੇ ਆਪਣੀ ਦੁਕਾਨ ਦਾ ਸਾਮਾਨ ਭਰ ਰੱਖਿਆ ਸੀ।
ਹਲੀਮ ਸਾਹਿਬ ਨੇ ਦੁਕਾਨ ਦੇ ਖੁੱਲ੍ਹੇ ਹੋਏ ਦਰਵਾਜ਼ੇ ਵੱਲ ਇਸ਼ਾਰਾ ਕਰਦੇ ਹੋਏ ਮਾਅਨੀਖੇਜ਼ ਲਹਿਜੇ ਵਿੱਚ ਕਿਹਾ, “ਇਹ ਚੀਨੀਆਂ ਦਾ ਗ਼ਾਰ ਹੈ।”
ਮੈਂ ਉਨ੍ਹਾਂ ਦਾ ਮਤਲਬ ਸਮਝ ਗਿਆ ਅਤੇ ਮੁਸਕਰਾ ਕੇ ਕਿਹਾ, “ਕੁਛ ਪੀਣ ਦਾ ਇਰਾਦਾ ਹੈ।”
ਅਸੀਂ ਦੋਵੇਂ ਦੁਕਾਨ ਦੇ ਅੰਦਰ ਵੜ ਗਏ। ਹਲੀਮ ਸਾਹਿਬ ਮੇਰੇ ਅੱਗੇ ਸਨ। ਮੈਂ ਜਿਓਂ ਹੀ ਦੇਹਲੀ 'ਤੇ ਪੈਰ ਰੱਖਿਆ, ਭਾਫ਼ ਦਾ ਇੱਕ ਝੋਕਾ ਮੇਰੀਆਂ ਸਿੱਲ੍ਹੀਆਂ ਗੱਲ੍ਹਾਂ ਨੂੰ ਛੂਹ ਗਿਆ। ਉਸਦੇ ਨਾਲ਼ ਹੀ ਦੇਸੀ ਸ਼ਰਾਬ ਦੀ ਤੇਜ਼ ਬੂ ਮੇਰੇ ਨੱਕ ਵਿੱਚ ਘੁਸ ਗਈ। ਕਮਰੇ ਦੇ ਅੰਦਰ ਦਸ ਪੰਦਰਾਂ ਆਦਮੀ ਸ਼ਰਾਬਨੋਸ਼ੀ ਦੇ ਸ਼ੂਗਲ ਵਿੱਚ ਮਸਰੂਫ਼ ਸਨ। ਹਲੀਮ ਸਾਹਿਬ ਅਤੇ ਮੈਂ ਸਰਕੰਡਿਆਂ ਦੇ ਬਣੇ ਹੋਏ ਮੂੜ੍ਹਿਆਂ ਉੱਤੇ ਬੈਠ ਗਏ। ਉਨ੍ਹਾਂ ਉੱਤੇ ਟਾਟ ਦੇ ਮੈਲ਼ੇ ਟੋਟੇ ਮੁੜ੍ਹੇ ਹੋਏ ਸਨ ਜਿਸ ਕਰਕੇ ਉਹ ਬਹੁਤ ਗ਼ਲੀਜ਼ ਲੱਗਦੇ ਸਨ। ਲੱਕੜ ਦਾ ਤਖ਼ਤਾ ਵੀ ਬੇਹੱਦ ਮੈਲ਼ਾ ਸੀ। ਉਨ੍ਹਾਂ ਉੱਤੇ ਥਾਂ-ਥਾਂ ਮੈਲ਼ ਉਭਰ ਰਹੀ ਸੀ। ਮੇਰੇ ਸਾਹਮਣੇ ਹਰੇ ਪੱਤਿਆਂ 'ਤੇ ਪਿਆਜ਼ ਦੇ ਟੁਕੜੇ ਅਤੇ ਚਟਨੀ ਬਿਖਰੀ ਹੋਈ ਸੀ। ਕੋਲ ਹੀ ਬੋਤਲਾਂ ਵਿੱਚੋਂ ਉਛਲੇ ਹੋਏ ਸੋਢੇ ਦੇ ਛਿੱਟੇ ਛੱਤ ਵਾਲ਼ੇ ਲੈਂਪ ਦੀ ਧੁੰਦਲੀ ਰੌਸ਼ਨੀ ਵਿੱਚ ਚਮਕ ਰਹੇ ਸਨ ਅਤੇ ਕਿਸੇ ਮਜ਼ਦੂਰ
53 / ਮੰਟੋ ਦੇ ਅਫ਼ਸਾਨੇ