ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/59

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਪਹੁੰਚਦਾ। ਮੈਂ ਵੇਖਦਾ ਹਾਂ ਕਿ ਤੁਸੀਂ ਬਹੁਤ ਬੇਚੈਨ ਹੋ। ਤੁਹਾਡੀ ਹਰ ਗੱਲ ਵਿੱਚ ਮੈਨੂੰ ਇੱਕ ਤਲਖ਼ੀ ਜਿਹੀ ਮਹਿਸੂਸ ਹੁੰਦੀ ਹੈ। ਬੁਰਾ ਨਾ ਮੰਨਿਓ ਮੇਰਾ ਖ਼ਿਆਲ ਹੈ ਕਿ ਤੁਹਾਡੇ ਜਜ਼ਬਾਤ ਦੀ ਤੇਜ਼ ਧਾਰਾ ਤੁਹਨੂੰ ਇੱਕ ਗ਼ਲਤ ਮੁਕਾਮ 'ਤੇ ਲੈ ਗਈ ਹੈ। ਮਜ਼ਲੂਮ ਅਤੇ ਜ਼ਾਲਮ ਦੇ ਦਰਮਿਆਨ ਕੀ ਚੀਜ਼ ਹੈ, ਤੁਸੀਂ ਦੱਸ ਸਕਦੇ ਹੋ?”

ਲਾਠੀਆਂ ਅਤੇ ਕੁਹਾੜੀਆਂ ਦੀਆਂ ਸੱਟਾਂ, ਬੰਦੂਕਾਂ ਦੀਆਂ ਗੋਲੀਆਂ, ਕਾਨੂੰਨ ਦਾ ਲੋਹੇ ਦਾ ਪੰਜਾ, ਸ਼ਰਾਰਤ... ਕਸਾਈ...” ਮੈਂ ਅਚੇਤ ਤੌਰ ਤੇ ਕਿਹਾ।

ਗ਼ੁਲ ਜ਼ਮਾਨ ਨੇ ਬੜੀ ਗੰਭੀਰਤਾ ਨਾਲ਼ ਕਿਹਾ, “ਠਹਿਰੋ ਠਹਿਰੋ ਇੰਨੇ ਜੋਸ਼ ਦੀ ਜ਼ਰੂਰਤ ਨਹੀਂ, ਤੁਸੀਂ ਫਿਰ ਗ਼ਲਤ ਕਹਿ ਰਹੇ ਹੋ... ਸਾਨੂੰ ਗ਼ੌਰ ਨਾਲ਼ ਸੋਚਣਾ ਚਾਹੀਦਾ ਹੈ।”

ਮੈਂ ਹਲੀਮ ਸਾਹਿਬ ਵੱਲ ਮਾਯੂਸ ਨਿਗਾਹਾਂ ਨਾਲ਼ ਵੇਖਦੇ ਹੋਏ ਕਿਹਾ, “ਆਪ ਹੀ ਫ਼ਰਮਾਓ।” ਇਸ ਵਕਤ ਉਹ ਆਪਣੀ ਸ਼ਰਾਬ ਖ਼ਤਮ ਕਰ ਕੇ ਚੁੱਪ ਚਾਪ ਸਾਡੀਆਂ ਗੱਲਾਂ ਸੁਣ ਰਹੇ ਸਨ।

ਗੁਲ ਜ਼ਮਾਨ ਬੁੱਲ੍ਹਾਂ ਵਿਚ ਗੁਣਗਣਾਇਆ। ਮਜ਼ਲੂਮ ਅਤੇ ਜ਼ਾਲਮ" ਅਤੇ ਫਿਰ ਉੱਚੀ ਅਵਾਜ਼ ਵਿੱਚ ਬੋਲਿਆ: “ਉਨ੍ਹਾਂ ਦੇ ਦਰਮਿਆਨ ਕੀ ਚੀਜ਼ ਹੈ।... ਇੱਕ ਗਲਾਸ ਪਾਣੀ ਨਾਲ਼ ਭਰਿਆ ਹੋਇਆ ਹੈ ਅਤੇ ਦੂਜਾ ਸ਼ਰਾਬ ਨਾਲ਼। ਹੁਣ ਗੌਰ ਇਹ ਕਰਨਾ ਹੈ ਕਿ ਸ਼ਰਾਬ ਵਾਲ਼ੇ ਗਲਾਸ ਵਿੱਚੋਂ ਕਿਹੜੀ ਚੀਜ਼ ਕੱਢ ਲਈ ਜਾਵੇ ਕਿ ਉਹ ਵੀ ਸਾਦਾ ਪਾਣੀ ਹੋ ਜਾਏ। ਮਜ਼ਲੂਮ ਅਤੇ ਜ਼ਾਲਮ ਦੋਨੋਂ ਮਨੁੱਖ ਹਨ। ਇਹ ਤਾਂ ਤੁਸੀਂ ਮੰਨਦੇ ਹੋ"

“ਜੀ ਹਾਂ”

ਇੱਕ ਜ਼ੁਲਮ ਕਰਦਾ ਹੈ ਅਤੇ ਦੂਜਾ ਉਸ ਨੂੰ ਇਜਾਜ਼ਤ ਦਿੰਦਾ ਹੈ ਕਿ ਉਹ ਉਸ 'ਤੇ ਜ਼ੁਲਮ ਕਰੇ। ਇੱਕ ਕੋਲ਼ ਤਾਕਤ ਹੈ ਅਤੇ ਦੂਜੇ ਕੋਲ਼ ਰਜ਼ਾ ਯਾਨੀ ਕਮਜ਼ੋਰੀ। ਜੇਕਰ ਇਹ ਰਜ਼ਾ ਅਤੇ ਕਮਜ਼ੋਰੀ ਨਾ ਹੋਵੇ ਤਾਂ ਜ਼ੁਲਮ ਦਾ ਵਜੂਦ ਅਸੰਭਵ ਹੈ। ਫਿਰ ਨਾ ਜ਼ਾਲਮ ਹੋਵੇਗਾ ਅਤੇ ਨਾ ਮਜਲੂਮ। ਠੀਕ ਹੈ ਨਾ?" ਮੈਂ ਸ਼ਰਾਬੀ ਦੇ ਨਜ਼ਰੀਏ ਵਿੱਚ ਦਿਲਚਸਪੀ ਲੈਂਦੇ ਹੋਏ ਕਿਹਾ, “ਤੁਸੀਂ ਗੱਲਬਾਤ ਜਾਰੀ ਰੱਖੋ।”

ਜ਼ਾਹਰ ਹੈ ਕਿ ਮਜ਼ਲੂਮ ਅਤੇ ਜ਼ਾਲਮ ਦੇ ਦਰਮਿਆਨ ਕਮਜ਼ੋਰੀ ਅਤੇ ਸ਼ਕਤੀ ਬਰ-ਸਰ-ਏ-ਕਾਰ ਹੈ। ਹਾਕਮ ਉਨ੍ਹਾਂ ਜਲਸਿਆਂ ਤੇ ਗੋਲੀਆਂ ਬਰਸਾਉਂਦੇ ਹਨ ਜੋ ਉਨ੍ਹਾਂ ਦੇ ਰਸਤੇ ਵਿੱਚ ਰੁਕਾਵਟਾਂ ਪੈਦਾ ਕਰਦੇ ਹਨ। ਉਹ ਉਸ ਅਵਾਜ਼ ਨੂੰ ਯਕੀਨਨ ਦਬਾਉਣਗੇ, ਜੋ ਉਨ੍ਹਾਂ ਦੇ ਹਿਤ ਦੇ ਉਲਟ ਹੋਵੇ। ਇਸ ਵਿੱਚ ਉਹ ਹੱਕ-ਬਜਾਨਬ ਹਨ, ਉਹ ਲੋਕ ਜੋ ਹਕੂਮਤ ਕਰਦੇ ਹਨ ਜਾਂ ਕਰਨਾ ਚਾਹੁੰਦੇ ਹਨ, ਉਨ੍ਹਾਂ ਦੇ ਦਿਮਾਗ਼ਾਂ ਦੀ ਸਿਰਜਣਾ ਕਿਸੇ ਹੋਰ ਹੀ ਪਾਣੀ ਮਿੱਟੀ ਨਾਲ਼ ਹੋਈ ਹੁੰਦੀ ਹੈ। ਉਹ ਆਪਣੇ ਮਹਿਕੂਮ ਜਿਸਮ ਦੀ ਬਾਗ਼ੀ ਰਗ ਦਾ ਇਲਾਜ ਕੇਵਲ ਦੌਲਤ ਨਾਲ਼ ਕਰਨਾ ਜਾਣਦੇ ਹਨ। ਐਸ਼, ਆਰਾਮ ਅਤੇ ਸਕੂਨ ਉਨ੍ਹਾਂ ਦੀਆਂ ਬਾਂਹਵਾਂ ਤੋਂ ਉਹ ਸਭ ਸ਼ਕਤੀ ਖੋਹ ਲੈਂਦਾ ਹੈ ਜੋ ਸਾਡੀਆਂ ਬਾਹਾਂ ਵਿੱਚ ਜ਼ਿੰਦਾ ਹੈ। ਉਹ ਮੁਰਦਾ ਹਨ ਅਤੇ ਅਸੀਂ ਜ਼ਿੰਦਾ। ਇਹ ਕਿੰਨਾ ਤਾਜੁੱਬ ਹੈ ਕਿ ਉਹ ਆਪਣੇ ਪੀਲੇ ਚਿਹਰਿਆਂ ਨਾਲ਼ ਸਾਨੂੰ ਡਰਾਉਂਦੇ ਹਨ ਅਤੇ ਅਸੀਂ ਡਰ ਜਾਂਦੇ ਹਾਂ, ਉਹ ਆਪਣੀਆਂ ਹੱਡਲ਼ ਬਾਂਹਾਂ ਕੱਢ ਕੇ

59 / ਮੰਟੋ ਦੇ ਅਫ਼ਸਾਨੇ