ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/71

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਅੱਬਾਸ ਮੇਰੀ ਗੱਲ ਫ਼ੌਰਨ ਸਮਝ ਗਿਆ, ਉਹ ਇੰਨਾ ਬੇਵਕੂਫ਼ ਨਹੀਂ ਸੀ। ਸੋ ਅਸੀਂ ਦੋਨੋਂ ਆਹਿਸਤਾ ਆਹਿਸਤਾ ਕਦਮ ਚੁੱਕਦੇ ਗਲ਼ੀ ਤੋਂ ਨਿਕਲ ਕੇ ਬਾਜ਼ਾਰ ਵਿੱਚ ਚਲੇ ਗਏ। ਮੋੜ 'ਤੇ ਰਾਮ ਭਰੋਸੇ ਪਾਨਵਾੜੀ ਦੀ ਦੁਕਾਨ ਖੁੱਲ੍ਹੀ ਸੀ, ਜੋ ਬਿਜਲੀ ਦੇ ਲਾਟੂ ਦੇ ਹੇਠਾਂ ਸਿਰ ਸੁੱਟੀ ਊਂਘ ਰਿਹਾ ਸੀ। ਅਸੀਂ ਉਸ ਤੋਂ ਦੋ ਪਾਨ ਬਣਵਾਏ ਅਤੇ ਉਥੇ ਹੀ ਬਾਜ਼ਾਰ ਵਿੱਚ ਕੁਰਸੀਆਂ 'ਤੇ ਬੈਠ ਕੇ ਗੱਲਾਂ ਕਰਨ ਵਿੱਚ ਮਸ਼ਗ਼ੂਲ ਹੋ ਗਏ।

ਦੇਰ ਤੱਕ ਅਸੀਂ ਹਿੰਦੁਸਤਾਨ ਵਿੱਚ ਮਰਦ-ਔਰਤ ਦੇ ਦਰਮਿਆਨ ਜੋ ਅਜਨਬੀਅਤ ਚਲੀ ਆ ਰਹੀ ਹੈ, ਉਸਦੇ ਬਾਰੇ ਗੱਲਾਂ ਕਰਦੇ ਰਹੇ। ਜਦੋਂ ਇੱਕ ਵੱਜ ਗਿਆ ਤਾਂ ਅੱਬਾਸ ਅੰਗੜਾਈ ਲੈ ਕੇ ਉੱਠਿਆ ਅਤੇ ਕਹਿਣ ਲੱਗਾ, “ਭਈ ਹੁਣ ਨੀਂਦ ਆ ਰਹੀ ਹੈ... ਇਸ ਹਸਰਤ ਨੂੰ ਨਾਲ਼ ਲਈ ਜਾ ਰਿਹਾ ਹਾਂ ਕਿ ਸ਼ੂ ਸ਼ੂ ਨੂੰ ਨਹੀਂ ਵੇਖ ਸਕਿਆ। ਸੱਚ ਕਹਿੰਦਾ ਹਾਂ ਅਮੀਨ, ਉਹ ਕੁੜੀ... ਮੈਂ ਹੁਣ ਤੈਨੂੰ ਕੀ ਦੱਸਾਂ ਕਿ ਉਹ ਕੀ ਸ਼ੈਅ ਹੈ?”

ਅੱਬਾਸ ਨੇ ਆਪਣੇ ਘਰ ਦਾ ਰੁਖ਼ ਕੀਤਾ ਅਤੇ ਮੈਂ ਆਪਣੇ ਘਰ ਦਾ। ਰਸਤੇ ਵਿੱਚ ਸੋਚਦਾ ਰਿਹਾ ਕਿ ਅੱਬਾਸ ਨੇ ਸ਼ੂ ਸ਼ੂ ਵਰਗੀ ਮਾਮੂਲੀ ਕੁੜੀ ਵਿੱਚ ਅਜਿਹੀ ਕਿਹੜੀ ਗ਼ੈਰ-ਮਾਮੂਲੀ ਚੀਜ਼ ਵੇਖੀ ਹੈ ਜੋ ਹਰ ਵਕਤ ਉਸੇ ਦਾ ਜ਼ਿਕਰ ਕਰਦਾ ਰਹਿੰਦਾ ਹੈ। ਅੱਬਾਸ ਦੇ ਮਜ਼ਾਕ ਬਾਰੇ ਮੈਂ ਭਰੋਸੇ ਦੇ ਨਾਲ਼ ਕਹਿ ਸਕਦਾ ਹਾਂ ਕਿ ਬਹੁਤ ਉੱਚਾ ਹੈ, ਪਰ ਇੱਥੇ ਉਸਨੂੰ ਕੀ ਹੋ ਗਿਆ ਸੀ? ਸ਼ੂ ਸ਼ੂ... ਸ਼ੂ ਸ਼ੂ... ਓਏ ਇਹ ਕੀ? ਦੋ ਤਿੰਨ ਵਾਰ ਉਸਦਾ ਨਾਮ ਮੇਰੀ ਜ਼ਬਾਨ 'ਤੇ ਆਇਆ ਤਾਂ ਮੈਂ ਇਵੇਂ ਮਹਿਸੂਸ ਕੀਤਾ ਕਿ ਪੈਪਰਮਿੰਟ ਦੀਆਂ ਗੋਲੀਆਂ ਚੂਸ ਰਿਹਾ ਹਾਂ। ਸ਼ੂ ਸ਼ੂ... ਇੱਕ ਦੋ ਵਾਰ ਤੁਸੀਂ ਵੀ ਉਸਨੂੰ ਦੋਹਰਾਓ। ਜ਼ਰਾ ਜਲਦੀ ਜਲਦੀ... ਕੀ ਤੁਹਾਨੂੰ ਲੱਜ਼ਤ ਮਹਿਸੂਸ ਹੋਈ? ਜ਼ਰੂਰ ਹੋਈ ਹੋਵੋਗੇ ਪਰ ਕਿਉਂ? ਸਮਝ ਵਿੱਚ ਨਹੀਂ ਆਉਂਦਾ ਸੀ ਕਿ ਮੈਂ ਅੱਬਾਸ ਦੀ ਮਹਿਬੂਬਾ ਸ਼ੂ ਸ਼ੂ ਦੇ ਬਾਰੇ ਖ਼ਾਹ ਮਖ਼ਾਹ ਕਿਉਂ ਗ਼ੌਰ ਕਰਨ ਲੱਗਾ ਹਾਂ? ਇਸ ਵਿੱਚ ਅਜਿਹੀ ਕੋਈ ਚੀਜ਼ ਹੈ ਹੀ ਨਹੀਂ ਜੋ ਵਧੇਰੇ ਗੌਰ ਅਫ਼ਰੋਜ਼ ਹੋਵੇ ਪਰ... ਪਰ... ਇਹ ਸ਼ੂ ਸ਼ੂ ਨਾਮ ਵਿੱਚ ਦਿਲਚਸਪੀ ਜ਼ਰੂਰ ਸੀ। ਅਤੇ ਕੀ ਕਿਹਾ ਸੀ ਮੈਂ, ਲੱਜ਼ਤ ਵੀ!

ਸ਼ੂ ਸ਼ੂ ਵਿੱਚ ਬਾਂਜੋ ਦੇ ਥਿਰਕਦੇ ਹੋਏ ਤਾਰਾਂ ਦੀ ਝਨਕਾਰ ਜਿਹੀ ਪਾਈ ਜਾਂਦੀ ਹੈ। ਤੁਸੀਂ ਇਹ ਨਾਮ ਲਵੋ ਤਾਂ ਅਜਿਹਾ ਲੱਗੇਗਾ ਕਿ ਤੁਸੀਂ ਕਿਸੇ ਸਾਜ਼ ਦੀਆਂ ਤਣੀਆਂ ਹੋਈਆਂ ਤਾਰਾਂ 'ਤੇ ਜ਼ੋਰ ਨਾਲ਼ ਗਜ਼ ਫੇਰ ਦਿੱਤਾ ਹੈ। ਸ਼ੂ ਸ਼ੂ... ਸੁਸ਼ੀਲਾ ਦਾ ਦੂਜਾ ਨਾਮ ਹੈ। ਯਾਨੀ ਉਸਦੀ ਵਿਗੜੀ ਹੋਈ ਸ਼ਕਲ ਪਰ ਇਸਦੇ ਬਾਵਜੂਦ ਉਸ ਵਿੱਚ ਕਿੰਨਾ ਸੰਗੀਤ ਹੈ? ਸੁਸ਼ੀਲਾ... ਸ਼ੂ ਸ਼ੂ... ਸ਼ੂ ਸ਼ੂ, ਸੁਸ਼ੀਲਾ... ਗ਼ਲਤ,.. ਸੁਸ਼ੀਲਾ ਵਿੱਚ ਸ਼ੂ ਸ਼ੂ ਦੀ ਸੰਗੀਤਕਤਾ ਹਰਗਿਜ ਨਹੀਂ ਹੋ ਸਕਦੀ!

ਫ਼ਿਰੰਗੀ ਸ਼ਾਇਰ ਬਾਇਰਨ, ਸ਼ਕੀਲ ਸੀ, ਪਰ ਉਸ ਵਿੱਚ ਉਹ ਕਿਹੜੀ ਸ਼ੈਅ ਸੀ ਜੋ ਔਰਤਾਂ ਦੇ ਸੀਨੇ ਵਿੱਚ ਤੂਫ਼ਾਨ ਖੜ੍ਹਾ ਕਰ ਦਿੰਦੀ ਸੀ? ਉਸਦਾ ਲੰਗੜਾ ਕੇ ਚੱਲਣਾ। ਗਰੇਟਾ ਗਾਰਬੋ, ਉੱਕਾ ਖੁਸ਼ ਸ਼ਕਲ ਨਹੀਂ ਹੈ ਪਰ ਉਸ ਵਿੱਚ ਕਿਹੜੀ ਚੀਜ਼ ਹੈ ਜੋ ਫ਼ਿਲਮੀ ਤਮਾਸ਼ਾਈਆਂ 'ਤੇ ਜਾਦੂ ਦਾ ਕੰਮ ਕਰਦੀ ਹੈ? ਉਸਦਾ ਜ਼ਰਾ ਵਿਗੜੇ ਹੋਏ ਅੰਗਰੇਜ਼ੀ ਲਹਿਜੇ

71 / ਮੰਟੋ ਦੇ ਅਫ਼ਸਾਨੇ