ਵਿੱਚ ਗੱਲਾਂ ਕਰਨਾ... ਇਹ ਕੀ ਗੱਲ ਹੈ ਕਿ ਕਈ ਵਾਰ ਚੰਗੀ ਭਲੀ ਸ਼ੈਅ ਨੂੰ ਵਿਗਾੜਨ ਨਾਲ਼ ਉਸ ਵਿੱਚ ਹੁਸਨ ਪੈਦਾ ਹੋ ਜਾਂਦਾ ਹੈ?
ਸੁਸ਼ੀਲਾ ਪੰਦਰਾਂ ਵਰ੍ਹਿਆਂ ਦੀ ਇੱਕ ਆਮ ਕੁੜੀ ਹੈ, ਜੋ ਸਾਡੇ ਗੁਆਂਢ ਵਿੱਚ ਰਹਿੰਦੀ ਹੈ। ਇਸ ਉਮਰ ਵਿੱਚ ਉਹ ਉਨ੍ਹਾਂ ਸਭਨਾਂ ਚੀਜ਼ਾਂ ਦੀ ਮਾਲਿਕ ਹੈ, ਜੋ ਆਮ ਨੌਜਵਾਨਾਂ ਦੇ ਸੀਨੇ ਵਿੱਚ ਹਲਚਲ ਪੈਦਾ ਕਰਨ ਲਈ ਕਾਫ਼ੀ ਹੁੰਦੀਆਂ ਹਨ। ਪਰ ਅੱਬਾਸ ਦੀਆਂ ਨਜ਼ਰਾਂ ਵਿੱਚ ਇਹ ਕੋਈ ਖ਼ੂਬੀ ਨਹੀਂ ਸੀ। ਆਮ ਨੌਜਵਾਨਾਂ ਦੀ ਤਰ੍ਹਾਂ ਅੱਬਾਸ ਦਾ ਦਿਲ ਘਾਹ ਦੀ ਪੱਤੀ ਦੇ ਵਾਂਗ ਨਹੀਂ ਸੀ, ਜੋ ਹਵਾ ਦੇ ਹਲਕੇ ਜਿਹੇ ਬੁੱਲੇ ਦੇ ਨਾਲ਼ ਹੀ ਕੰਬਣਾ ਸ਼ੁਰੂ ਕਰ ਦਿੰਦੀ ਹੈ... ਖ਼ੁਦਾ ਜਾਣੇ ਉਹ ਉਸਦੀ ਕਿਸ ਅਦਾ 'ਤੇ ਮਰਦਾ ਸੀ ਜੋ ਮੇਰੇ ਦਿਮਾਗ਼ ਨਾਲ਼ੋਂ ਉੱਪਰ ਸੀ।
ਮੈਂ ਸੁਸ਼ੀਲਾ ਦੀ ਸ਼ਕਲ-ਸੂਰਤ ਅਤੇ ਉਸਦੀ ਕਲਾਤਮਕ ਕਦਰ-ਕੀਮਤ ਦੇ ਬਾਰੇ ਕਦੇ ਗ਼ੌਰ ਨਹੀਂ ਕੀਤਾ ਸੀ। ਪਰ ਨਾ ਜਾਣੇ ਮੈਂ ਉਸ ਦਿਨ ਉਸਦੇ ਬਾਰੇ ਕਿਉਂ ਸੋਚਦਾ ਰਿਹਾ। ਵਾਰ ਵਾਰ ਉਹ ਮੇਰੇ ਦਿਮਾਗ਼ ਵਿੱਚ ਆ ਰਹੀ ਸੀ ਅਤੇ ਹਰ ਵਾਰ ਮੈਂ ਸੁਸ਼ੀਲਾ ਨੂੰ ਛੱਡਕੇ ਉਸਦੇ ਛੋਟੇ ਨਾਮ ਸ਼ੂ ਸ਼ੂ ਦੀ ਸੰਗੀਤਕਤਾ ਵਿੱਚ ਗੁੰਮ ਹੋ ਜਾਂਦਾ ਸੀ। ਇਨ੍ਹਾਂ ਖ਼ਿਆਲਾਂ ਵਿੱਚ ਗ਼ਰਕ ਮੈਂ ਗਲ਼ੀ ਦੇ ਮੋੜ 'ਤੇ ਪਹੁੰਚ ਗਿਆ ਅਤੇ ਮੈਨੂੰ ਇਸ ਚੀਜ਼ ਦਾ ਅਹਿਸਾਸ ਉਸ ਵਕਤ ਹੋਇਆ ਜਦੋਂ ਮੈਂ ਅਚਾਨਕ ਉੱਥੋਂ ਦੀ ਫ਼ਿਜ਼ਾ ਨੂੰ ਗ਼ੈਰ-ਮਾਮੂਲੀ ਤੌਰ ’ਤੇ ਖ਼ਾਮੋਸ਼ ਮਹਿਸੂਸ ਕੀਤਾ। ਮਕਾਨ ਮੇਰੀ ਨਜ਼ਰਾਂ ਦੇ ਸਾਹਮਣੇ ਸੀ। ਉਸਦੇ ਬਾਹਰ ਗਲ਼ੀ ਦੀ ਦੀਵਾਰ ਦੇ ਨਾਲ਼ ਇੱਕ ਬਿਜਲੀ ਦਾ ਲਾਟੂ ਲਟਕ ਰਿਹਾ ਸੀ, ਜਿਸਦੀ ਚੁੰਧਿਆ ਦੇਣ ਵਾਲ਼ੀ ਰੌਸ਼ਨੀ ਸਾਰੀ ਗਲ਼ੀ ਵਿੱਚ ਖਿੱਲਰੀ ਹੋਈ ਸੀ। ਮੈਨੂੰ ਇਸ ਲਾਟੂ ਦੀ ‘ਇਕੱਲਤਾ 'ਤੇ ਬਹੁਤ ਤਰਸ ਆਇਆ। ਗਲ਼ੀ ਬਿਲਕੁਲ ਸੁੰਨਸਾਨ ਸੀ ਅਤੇ ਉਹ ਲਾਟੂ ਅਜੀਬ ਜਿਹਾ ਲੱਗਦਾ ਸੀ।
ਘਰ ਵਿੱਚ ਦਾਖ਼ਲ ਹੋਇਆ ਤਾਂ ਉੱਥੇ ਵੀ ਖ਼ਾਮੋਸ਼ੀ ਸੀ। ਐਪਰ ਕਦੇ-ਕਦੇ ਕਿਸੇ ਬੱਚੇ ਦੇ ਰੋਣ ਦੀਆਂ ਕੰਬਦੀਆਂ ਅਵਾਜ਼ਾਂ ਅਤੇ ਫਿਰ ਨਾਲ਼ ਹੀ ਉਸਦੀ ਮਾਂ ਦੀ ਨੀਂਦ ਭਰੀ ਆਵਾਜ਼ ਸੁਣਾਈ ਦਿੰਦੀ ਸੀ। ਡਿਉੜੀ ਦੇ ਨਾਲ਼ ਵਾਲ਼ਾ ਕਮਰਾ ਖੋਲ੍ਹ ਕੇ ਮੈਂ ਸੋਫ਼ੇ 'ਤੇ ਬੈਠ ਗਿਆ। ਕੋਲ਼ ਹੀ ਤਿਪਾਈ ’ਤੇ ‘ਰੁਮਾਨ’ ਪਿਆ ਸੀ। ਉਸ ਨੂੰ ਚੁੱਕ ਕੇ ਮੈਂ ਵਰਕੇ ਪਲਟਣੇ ਸ਼ੁਰੂ ਕੀਤੇ। ਵਰਕ ਉਲਟਦੇ ਉਲਟਦੇ ਅਖ਼ਤਰ ਦੀ ਗ਼ਜ਼ਲ 'ਤੇ ਨਜ਼ਰਾਂ ਜੰਮ ਗਈਆਂ। ਮਤਲਾ ਕਿੰਨਾ ਹੁਸੀਨ ਸੀ:
ਨ ਭੂਲੇਗਾ ਤਿਰਾ ਰਾਤੋਂ ਕੋ ਸ਼ਰਮਾਤੇ ਹੂਏ ਆਨਾ
ਰਸੀਲੀ ਅੰਖੜੀਓਂ ਸੇ ਨੀਂਦ ਬਰਸਾਤੇ ਹੂਏ ਆਨਾ
ਮੈਨੂੰ ਨੀਂਦ ਆ ਗਈ। ਕਲਾਕ ਵੱਲ ਵੇਖਿਆ ਤਾਂ ਛੋਟੀ ਸੂਈ ਦੋ ਦੇ ਹਿੰਦਸੇ ਦੇ ਕੋਲ਼ ਪਹੁੰਚ ਚੁੱਕੀ ਸੀ ਅਤੇ ਇਸ ਦਾ ਐਲਾਨ ਕਰਨ ਲਈ ਅਲਾਰਮ ਵਿੱਚ ਹਰਕਤ ਪੈਦਾ ਹੋ ਰਿਹਾ ਸੀ... ਟਨ ਨਨ ਨਨ... ਟਨ ਨਨ ਨਨ... ਨ! ਦੋ ਵੱਜ ਗਏ... ਮੈਂ ਉਠਿਆ ਅਤੇ ਸੌਣ ਦੇ ਇਰਾਦੇ ਨਾਲ਼ ਪੌੜੀਆਂ ਤੈਅ ਕਰਕੇ ਆਪਣੇ ਬੈੱਡਰੂਮ ਵਿੱਚ ਪਹੁੰਚਿਆ। ਬਹਾਰ ਦੇ ਦਿਨ ਸਨ ਅਤੇ ਮੌਸਮ ਵਿੱਚ ਹਲਕੀ ਠੰਢਕ। ਮੇਰੇ ਬੈੱਡਰੂਮ ਦੀ ਇੱਕ ਖਿੜਕੀ ਬਾਹਰ ਗਲ਼ੀ
72 / ਮੰਟੋ ਦੇ ਅਫ਼ਸਾਨੇ