“ਛੱਡੋ ਜੀ, ਸ਼ਰਮ ਤਾਂ ਨਹੀਂ ਆਉਂਦੀ ਤੈਨੂੰ," ਇੱਫ਼ਤ ਨੇ ਮੁਸਕਰਾ ਕੇ ਕਰਵਟ ਬਦਲੀ।
“ਦਿਲ ਆਪਣਾ ਚਾਹੁੰਦਾ ਹੈ ਤੇਰਾ ਅਤੇ ਖ਼ਾਹ ਮਖ਼ਾਹ ਇਹ ਸਭ ਕੁਝ ਮੇਰੇ ਸਿਰ ਮੜ੍ਹ ਰਹੀ ਏਂ।” ਫਿਰ ਅਚਾਨਕ ਉਠ ਖੜ੍ਹੀ ਹੋਈ ਅਤੇ ਸੁਸ਼ੀਲਾ ਨੂੰ ਪੁੱਛਣ ਲੱਗੀ, “ਹਾਂ, ਇਹ ਤਾਂ ਦੱਸ ਸ਼ੂ ਸ਼ੂ, ਤੂੰ ਭਲਾ ਕਿਹੋ ਜਿਹੇ ਆਦਮੀ ਨਾਲ਼ ਵਿਆਹ ਕਰਨਾ ਪਸੰਦ ਕਰੇਂਗੀ? ਮੇਰੇ ਸਿਰ ਦੀ ਸਹੁੰ, ਸੱਚ ਸੱਚ ਦੱਸ, ਮੈਨੂੰ ਹਾਏ ਹਾਏ ਕਰੇਂ, ਜੇਕਰ ਝੂਠ ਬੋਲੇਂ!”
“ਮੈਂ ਕਿਉਂ ਦੱਸਾਂ।” ਇਹ ਕਹਿ ਕੇ ਸੁਸ਼ੀਲਾ ਨੇ ਤੇਜ਼ੀ ਨਾਲ਼ ਆਪਣੇ ਸਿਰ ਨੂੰ ਹਰਕਤ ਦਿੱਤੀ ਅਤੇ ਉਸਦਾ ਚਿਹਰਾ (ਜੋ ਮੇਰੀਆਂ) ਨਿਗਾਹਾਂ ਤੋਂ ਓਹਲੇ ਸੀ, ਸਾਹਮਣੇ ਆ ਗਿਆ। ਮੈਂ ਗ਼ੌਰ ਨਾਲ਼ ਵੇਖਿਆ ਉਹ ਮੈਨੂੰ ਬੇਹੱਦ ਹੁਸੀਨ ਲੱਗੀ। ਅੱਖਾਂ ਮਸਤ ਸਨ ਅਤੇ ਹੋਠ ਤਲਵਾਰ ਦੇ ਤਾਜ਼ੇ ਫੱਟ ਵਾਂਗ ਖੁੱਲ੍ਹੇ ਹੋਏ ਸਨ। ਸਿਰ ਦੇ ਕੁਝ ਪਰੇਸ਼ਾਨ ਵਾਲ਼ ਬਿਜਲੀ ਦੀ ਰੌਸ਼ਨੀ ਨਾਲ਼ ਜਗਮਗ ਫ਼ਿਜ਼ਾ ਵਿੱਚ ਨੱਚ ਰਹੇ ਸਨ। ਚਿਹਰੇ ਦਾ ਗੰਦਮੀ ਰੰਗ ਨਿੱਖਰਿਆ ਹੋਇਆ ਸੀ ਅਤੇ ਸੀਨੇ ਤੋਂ ਸਾੜ੍ਹੀ ਦਾ ਪੱਲੂ ਹੇਠਾਂ ਢਿਲਕ ਗਿਆ ਸੀ, ਹੌਲੀ-ਹੌਲੀ ਧੜਕ ਰਿਹਾ ਸੀ। ਚੌੜੇ ਮੱਥੇ 'ਤੇ ਸੁਰਖ਼ ਬਿੰਦੀ ਬੜੀ ਪਿਆਰੀ ਲੱਗਦੀ ਸੀ।
ਇੱਫ਼ਤ ਨੇ ਅੜੀ ਕੀਤੀ, “ਤੈਨੂੰ ਮੇਰੇ ਸਿਰ ਦੀ ਸਹੁੰ, ਦੱਸ?”
ਸ਼ੂ ਸ਼ੂ ਨੇ ਕਿਹਾ, “ਪਹਿਲਾਂ ਤੂੰ ਦੱਸ।”
“ਤਾਂ ਸੁਣ, ਪਰ ਕਿਸੇ ਨੂੰ ਦੱਸੇਂਗੀ ਤਾਂ ਨਹੀਂ।” ਇਹ ਕਹਿ ਕੇ ਇੱਫ਼ਤ ਕੁਝ ਸ਼ਰਮਾ ਜੇਹੀ ਗਈ। “ਮੈਂ ਚਾਹੁੰਦੀ ਹਾਂ... ਮੈਂ ਚਾਹੁੰਦੀ ਹਾਂ ਕਿ ਮੇਰਾ ਵਿਆਹ ਇੱਕ ਅਜਿਹੇ ਨੌਜਵਾਨ ਨਾਲ਼ ਹੋਵੇ ... ਅਜਿਹੇ...”
ਸ਼ੂ ਸ਼ੂ ਬੋਲੀ, “ਤੌਬਾ ਹੁਣ ਕਹਿ ਵੀ ਦੇ।”
ਇੱਫ਼ਤ ਨੇ ਮੱਥੇ ਉੱਪਰੋਂ ਵਾਲ਼ ਹਟਾਏ ਅਤੇ ਕਿਹਾ, “ਅਜਿਹੇ ਨੌਜਵਾਨ ਨਾਲ਼ ਹੋਵੇ ਜਿਸਦਾ ਕੱਦ ਲੰਮਾ ਹੋਵੇ, ਜਿਸਮ ਵੱਡੇ ਭਰਾ ਦੀ ਤਰ੍ਹਾਂ ਸੁਡੌਲ ਹੋਵੇ। ਇੰਗਲੈਂਡ ਰੀਟਰਨਡ ਹੋਵੇ, ਅੰਗਰੇਜ਼ੀ ਫ਼ਰਰ ਫ਼ਰਰ ਬੋਲਦਾ ਹੋਵੇ... ਰੰਗ ਗੋਰਾ ਅਤੇ ਨਕਸ਼ ਤਿੱਖੇ ਹੋਣ। ਮੋਟਰ ਚਲਾਉਣਾ ਜਾਣਦਾ ਹੋਵੇ ਅਤੇ ਬੈਡਮਿੰਟਨ ਵੀ ਖੇਡਦਾ ਹੋਵੇ।”
ਸ਼ੂ ਸ਼ੂ ਨੇ ਪੁੱਛਿਆ, “ਬਸ ਕਹਿ ਚੁੱਕੀ ਹੈਂ?”
“ਹਾਂ।” ਇੱਫ਼ਤ ਨੇ ਅੱਧਮੀਟੇ ਹੋਠਾਂ ਨਾਲ਼ ਸੁਸ਼ੀਲਾ ਵੱਲ ਗ਼ੌਰ ਨਾਲ਼ ਵੇਖਣਾ ਸ਼ੁਰੂ ਕੀਤਾ।
“ਮੇਰੀ ਦੁਆ ਹੈ ਕਿ ਪ੍ਰਮਾਤਮਾ ਤੈਨੂੰ ਅਜਿਹਾ ਹੀ ਪਤੀ ਦੇਵੇ।” ਸੁਸ਼ੀਲਾ ਦਾ ਚਿਹਰਾ ਬਹੁਤ ਗੰਭੀਰ ਸੀ ਅਤੇ ਲਹਿਜਾ ਅਜਿਹਾ ਸੀ ਜਿਵੇਂ ਮੰਦਰ ਵਿੱਚ ਕੋਈ ਮੁਕੱਦਸ ਮੰਤਰ ਪੜ੍ਹ ਰਹੀ ਹੋਵੇ।
ਉਹ ਕੁੜੀ ਜੋ ਗੱਲਬਾਤ ਵਿੱਚ ਬਹੁਤ ਘੱਟ ਹਿੱਸਾ ਲੈਂਦੀ ਸੀ, ਬੋਲੀ, “ਇੱਫ਼ਤ! ਹੁਣ ਸ਼ੂ ਸ਼ੂ ਦੀ ਵਾਰੀ ਹੈ।”
ਇੱਫ਼ਤ ਜੋ ਸ਼ੂ ਸ਼ੂ ਦੀ ਸਾੜ੍ਹੀ ਦਾ ਇੱਕ ਕਿਨਾਰਾ ਫੜ ਕੇ ਆਪਣੀ ਉਂਗਲ ਦੇ
75 / ਮੰਟੋ ਦੇ ਅਫ਼ਸਾਨੇ