“ਕਹੋ ਖ਼ੁਸ਼ੀਆ, ਕਿਵੇਂ ਆਏ? ਮੈਂ ਬਸ ਹੁਣ ਨਹਾਉਣ ਵਾਲ਼ੀ ਹੀ ਸੀ। ਬੈਠੋ ਬੈਠੋ... ਬਾਹਰ ਵਾਲ਼ੇ ਨੂੰ ਆਪਣੇ ਲਈ ਚਾਹ ਦਾ ਤਾਂ ਕਹਿ ਆਏ ਹੁੰਦੇ.. ਜਾਣਦੇ ਤਾਂ ਹੋ ਉਹ ਮੋਇਆ ਰਾਮਾ ਇੱਥੋਂ ਭੱਜ ਗਿਆ ਹੈ।"
ਖ਼ੁਸ਼ੀਆ, ਜਿਸਦੀਆਂ ਅੱਖਾਂ ਨੇ ਕਦੇ ਔਰਤ ਨੂੰ ਇੰਝ ਅਚਾਨਕ ਤੌਰ 'ਤੇ ਨੰਗਾ ਨਹੀਂ ਵੇਖਿਆ ਸੀ, ਬਹੁਤ ਘਬਰਾ ਗਿਆ। ਉਸਦੀ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਕੀ ਕਰੇ? ਉਸਦੀਆਂ ਨਜ਼ਰਾਂ, ਜੋ ਇੱਕਦਮ ਨਗਨਤਾ ਨਾਲ਼ ਦੋ ਚਾਰ ਹੋ ਗਈਆਂ ਸਨ, ਆਪਣੇ ਆਪ ਨੂੰ ਕਿਤੇ ਲੁਕਾਉਣਾ ਚਾਹੁੰਦੀਆਂ ਸਨ।
ਉਸ ਨੇ ਜਲਦੀ-ਜਲਦੀ ਸਿਰਫ਼ ਇੰਨਾ ਕਿਹਾ, “ਜਾਓ... ਜਾਓ ਤੁਸੀਂ ਨਹਾ ਲਓ", ਫਿਰ ਇੱਕਦਮ ਉਸਦੀ ਜ਼ਬਾਨ ਖੁੱਲ੍ਹ ਗਈ, "ਪਰ ਜਦ ਆਪ ਨੰਗੀ ਸੀ ਤਾਂ ਦਰਵਾਜ਼ਾ ਖੋਲ੍ਹਣ ਦੀ ਕੀ ਜ਼ਰੂਰਤ ਸੀ? ਅੰਦਰੋਂ ਕਹਿ ਦਿੱਤਾ ਹੁੰਦਾ, ਮੈਂ ਫਿਰ ਆ ਜਾਂਦਾ... ਪਰ ਜਾਓ...ਤੁਸੀਂ ਨਹਾ ਲਓ।”
ਕਾਂਤਾ ਮੁਸਕਰਾਈ, “ਜਦੋਂ ਤੂੰ ਕਿਹਾ ਖ਼ੁਸ਼ੀਆ ਹਾਂ, ਤਾਂ ਮੈਂ ਸੋਚਿਆ, ਕੀ ਹਰਜ ਹੈ। ਆਪਣਾ ਖ਼ੁਸ਼ੀਆ ਹੀ ਤਾਂ ਹੈ ਆਉਣ ਦਿਓ!”
ਕਾਂਤਾ ਦੀ ਇਹ ਮੁਸਕਰਾਹਟ, ਅਜੇ ਤੱਕ ਖ਼ੁਸ਼ੀਆ ਦੇ ਦਿਲ-ਦਿਮਾਗ਼ ਵਿੱਚ ਤੈਰ ਰਹੀ ਸੀ। ਉਸ ਵਕਤ ਵੀ ਕਾਂਤਾ ਦਾ ਨੰਗਾ ਜਿਸਮ ਮੋਮ ਦੇ ਪੁਤਲੇ ਵਾਂਗ ਉਸਦੀਆਂ ਅੱਖਾਂ ਦੇ ਸਾਹਮਣੇ ਖੜ੍ਹਾ ਸੀ ਅਤੇ ਪਿਘਲ ਪਿਘਲ ਕੇ ਉਸ ਦੇ ਅੰਦਰ ਜਾ ਰਿਹਾ ਸੀ।
ਉਸਦਾ ਜਿਸਮ ਖ਼ੂਬਸੂਰਤ ਸੀ। ਪਹਿਲੀ ਵਾਰ ਖ਼ੁਸ਼ੀਏ ਨੂੰ ਪਤਾ ਚੱਲਿਆ ਕਿ ਜਿਸਮ ਵੇਚਣ ਵਾਲ਼ੀਆਂ ਔਰਤਾਂ ਵੀ ਅਜਿਹਾ ਸੁਡੌਲ ਬਦਨ ਰੱਖਦੀਆਂ ਹਨ। ਉਹਨੂੰ ਇਸ ਗੱਲ ਉੱਤੇ ਹੈਰਾਨੀ ਹੋਈ ਸੀ। ਪਰ ਸਭ ਤੋਂ ਜ਼ਿਆਦਾ ਤਅੱਜੁਬ ਉਸਨੂੰ ਇਸ ਗੱਲ ਉੱਤੇ ਹੋਇਆ ਸੀ ਕਿ ਨੰਗ-ਧੜੰਗ ਉਹ ਉਸ ਦੇ ਸਾਹਮਣੇ ਖੜ੍ਹੀ ਹੋ ਗਈ ਅਤੇ ਉਹਨੂੰ ਲਾਜ ਤੱਕ ਨਹੀਂ ਆਈ। ਕਿਉਂ?
ਇਸਦਾ ਜਵਾਬ ਕਾਂਤਾ ਨੇ ਇਹ ਦਿੱਤਾ ਸੀ, “ਜਦੋਂ ਤੂੰ ਕਿਹਾ ਖ਼ੁਸ਼ੀਆ ਹੈ, ਤਾਂ ਮੈਂ ਸੋਚਿਆ ਕੀ ਹਰਜ ਹੈ, ਆਪਣਾ ਖ਼ੁਸ਼ੀਆ ਹੀ ਤਾਂ ਹੈ... ਆਉਣ ਦਿਓ।”
ਕਾਂਤਾ ਅਤੇ ਖ਼ੁਸ਼ੀਆ ਇੱਕ ਹੀ ਪੇਸ਼ੇ ਵਿੱਚ ਸ਼ਰੀਕ ਸਨ। ਉਹ ਉਸਦਾ ਦਲਾਲ ਸੀ। ਇਸ ਲਿਹਾਜ਼ ਨਾਲ਼ ਉਹ ਉਸੇ ਦਾ ਸੀ... ਪਰ ਇਹ ਕੋਈ ਵਜ੍ਹਾ ਨਹੀਂ ਸੀ ਕਿ ਉਹ ਉਸ ਦੇ ਸਾਹਮਣੇ ਨੰਗੀ ਹੋ ਜਾਂਦੀ। ਕੋਈ ਖ਼ਾਸ ਗੱਲ ਸੀ। ਕਾਂਤਾ ਦੇ ਸ਼ਬਦਾਂ ਵਿੱਚ ਖ਼ੁਸ਼ੀਆ ਕੋਈ ਹੋਰ ਹੀ ਮਤਲਬ ਕੱਢ ਰਿਹਾ ਸੀ।
ਇਹ ਮਤਲਬ ਇੱਕੋ ਵਕਤ ਏਨਾ ਸਾਫ਼ ਅਤੇ ਏਨਾ ਧੁੰਦਲਾ ਸੀ ਕਿ ਖ਼ੁਸ਼ੀਆ ਕਿਸੇ ਖ਼ਾਸ ਨਤੀਜੇ ਉੱਤੇ ਨਹੀਂ ਪਹੁੰਚ ਸਕਿਆ ਸੀ।
ਉਸ ਵਕਤ ਵੀ ਉਹ ਕਾਂਤਾ ਦੇ ਨੰਗੇ ਜਿਸਮ ਨੂੰ ਵੇਖ ਰਿਹਾ ਸੀ, ਜੋ ਢੋਲਕੀ ਉੱਤੇ ਮੜ੍ਹੇ ਹੋਏ ਚਮੜੇ ਦੀ ਤਰ੍ਹਾਂ ਤਣਿਆ ਹੋਇਆ ਸੀ। ਉਸਦੀਆਂ ਲੁੜ੍ਹਕਦੀਆਂ ਹੋਈਆਂ ਨਿਗਾਹਾਂ ਤੋਂ ਬਿਲਕੁਲ ਬੇਪਰਵਾਹ! ਕਈ ਵਾਰ ਹੈਰਤ ਦੇ ਆਲਮ ਵਿੱਚ ਵੀ ਉਸ ਨੇ ਉਸ ਦੇ
79 / ਮੰਟੋ ਦੇ ਅਫ਼ਸਾਨੇ