ਨੇ ਕਿਤੇ ਜਾਣਾ ਹੈ। ਤੁਸੀਂ ਕਹੋਗੇ ਕਿ ਲਹਿਜੇ ਤੋਂ ਅਜਿਹੀਆਂ ਗੱਲਾਂ ਦਾ ਕਿਸ ਤਰ੍ਹਾਂ ਪਤਾ ਚੱਲ ਸਕਦਾ ਹੈ। ਪਰੰਤੂ ਹਕੀਕਤ ਇਹ ਹੈ ਕਿ ਮੈਨੂੰ ਉਸ ਵਕਤ ਅਜਿਹਾ ਮਹਿਸੂਸ ਹੋਇਆ, ਇਸ ਲਈ ਮੈਂ ਇੱਕ ਵਾਰ ਫਿਰ ਕਿਹਾ, “ਐਸੀ ਜਲਦੀ ਕੀ ਹੈ... ਤਸ਼ਰੀਫ ਰੱਖੋ” ਅਤੇ ਇਹ ਕਹਿ ਕੇ ਮੈਂ ਸਿਗਰਟ ਦੀ ਡੱਬੀ ਉਸ ਵੱਲ ਵਧਾ ਦਿੱਤੀ, “ਸ਼ੌਕ ਫ਼ਰਮਾਓ।”
ਉਸਨੇ ਸਿਗਰਟ ਦੀ ਛਾਪ ਵੱਲ ਵੇਖਿਆ ਅਤੇ ਜਵਾਬ ਦਿੱਤਾ, “ਧੰਨਵਾਦ, ਮੈਂ ਸਿਰਫ਼ ਆਪਣਾ ਬ੍ਰਾਂਡ ਪੀਆ ਕਰਦਾ ਹਾਂ।”
ਤੁਸੀਂ ਮੰਨੋ ਨਾ ਮੰਨੋ ਪਰ ਮੈਂ ਕਸਮ ਖਾ ਕੇ ਕਹਿੰਦਾ ਹਾਂ ਕਿ ਇਸ ਵਾਰ ਫਿਰ ਉਸ ਨੇ ਝੂਠ ਬੋਲਿਆ। ਇਸ ਵਾਰ ਫਿਰ ਉਸਦੇ ਲਹਿਜੇ ਨੇ ਚੁਗਲੀ ਕੀਤੀ ਅਤੇ ਮੈਨੂੰ ਉਸ ਵਿੱਚ ਦਿਲਚਸਪੀ ਪੈਦਾ ਹੋ ਗਈ। ਇਸ ਲਈ ਕਿ ਮੈਂ ਆਪਣੇ ਦਿਲ ਵਿੱਚ ਧਾਰ ਲਿਆ ਸੀ ਕਿ ਉਸਨੂੰ ਜ਼ਰੂਰ ਆਪਣੇ ਕੋਲ਼ ਬਿਠਾਵਾਂਗਾ ਅਤੇ ਆਪਣੀ ਸਿਗਰਟ ਪਿਲਾਵਾਂਗਾ। ਮੇਰੇ ਖ਼ਿਆਲ ਮੁਤਾਬਕ ਇਸ ਵਿੱਚ ਮੁਸ਼ਕਲ ਦੀ ਕੋਈ ਗੱਲ ਹੀ ਨਹੀਂ ਸੀ ਕਿਉਂਕਿ ਉਸਦੇ ਦੋ ਜੁਮਲਿਆਂ ਹੀ ਨੇ ਮੈਨੂੰ ਦੱਸ ਦਿੱਤਾ ਸੀ ਕਿ ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ।
ਉਸ ਦਾ ਦਿਲ ਚਾਹੁੰਦਾ ਹੈ ਕਿ ਮੇਰੇ ਕੋਲ਼ ਬੈਠੇ ਅਤੇ ਸਿਗਰਟ ਪੀਵੇ। ਪਰੰਤੂ ਇੱਕ ਵਕਤ ਉਸਦੇ ਦਿਲ ਵਿੱਚ ਇਹ ਖ਼ਿਆਲ ਵੀ ਪੈਦਾ ਹੋਇਆ ਸੀ ਕਿ ਮੇਰੇ ਕੋਲ਼ ਨਾ ਬੈਠੇ ਅਤੇ ਮੇਰਾ ਸਿਗਰਟ ਨਾ ਪੀਵੇ, ਇਸ ਲਈ ਹਾਂ ਅਤੇ ਨਾਂਹ ਦਾ ਇਹ ਘੋਲ ਉਸਦੇ ਲਹਿਜੇ ਵਿੱਚ ਸਾਫ਼ ਤੌਰ ਉੱਤੇ ਮੈਨੂੰ ਨਜ਼ਰ ਆਇਆ ਸੀ। ਤੁਸੀਂ ਯਕੀਨ ਜਾਣੋ ਕਿ ਉਸਦਾ ਵਜੂਦ ਵੀ ਹੋਣ ਅਤੇ ਨਾ ਹੋਣ ਦੇ ਵਿੱਚ ਲਟਕਿਆ ਹੋਇਆ ਸੀ।
ਉਸਦਾ ਚਿਹਰਾ ਜਿਵੇਂ ਕਿ ਮੈਂ ਬਿਆਨ ਕਰ ਚੁੱਕਾ ਹਾਂ, ਬੇਹੱਦ ਪੀਲਾ ਸੀ। ਉਸ ਉੱਤੇ ਉਸ ਦੇ ਨੱਕ, ਅੱਖਾਂ ਅਤੇ ਮੂੰਹ ਦੇ ਨਕਸ਼ ਇਸ ਕਦਰ ਮੱਧਮ ਸਨ ਜਿਵੇਂ ਕਿਸੇ ਨੇ ਤਸਵੀਰ ਬਣਾਈ ਹੈ ਅਤੇ ਉਸ ਨੂੰ ਪਾਣੀ ਨਾਲ਼ ਧੋ ਸੁੱਟਿਆ ਹੈ। ਕਦੇ ਕਦੇ ਉਸ ਵੱਲ ਵੇਖਦੇ ਵੇਖਦੇ ਉਸਦੇ ਹੋਠ ਉੱਭਰ ਜਿਹੇ ਆਉਂਦੇ ਪਰੰਤੂ ਫਿਰ ਰਾਖ ਵਿੱਚ ਲਿਪਟੀ ਹੋਈ ਚੰਗਿਆੜੀ ਵਾਂਗ ਸੌਂ ਜਾਂਦੇ। ਉਸਦੇ ਚਿਹਰੇ ਦੇ ਦੂਜੇ ਨਕਸ਼ਾਂ ਦਾ ਵੀ ਇਹੀ ਹਾਲ ਸੀ।
ਅੱਖਾਂ ਗੰਧਲੇ ਪਾਣੀ ਦੀਆਂ ਦੋ ਵੱਡੀਆਂ-ਵੱਡੀਆਂ ਬੂੰਦਾਂ ਸਨ ਜਿਨ੍ਹਾਂ ਉੱਤੇ ਉਸਦੀਆਂ ਫਟੀਆਂ ਪਲਕਾਂ ਝੁਕੀਆਂ ਹੋਈਆਂ ਸਨ। ਵਾਲ਼ ਕਾਲ਼ੇ ਸਨ ਪਰ ਉਨ੍ਹਾਂ ਦੀ ਸਿਆਹੀ ਸੜੇ ਹੋਏ ਕਾਗ਼ਜ਼ ਜਿੰਨੀ ਸੀ ਜਿਨ੍ਹਾਂ ਵਿੱਚ ਭੂਸਲਾਪਣ ਹੁੰਦਾ ਹੈ। ਨੇੜਿਓਂ ਦੇਖਣ ਉੱਤੇ ਉਸਦੀ ਨੱਕ ਦਾ ਠੀਕ ਨਕਸ਼ਾ ਪਤਾ ਲੱਗ ਸਕਦਾ ਸੀ। ਪਰ ਦੂਰੋਂ ਦੇਖਣ ਉੱਤੇ ਉਹ ਬਿਲਕੁਲ ਚਪਟਾ ਲੱਗਦਾ ਸੀ ਕਿਉਂਕਿ ਜਿਵੇਂ ਕਿ ਮੈਂ ਇਸ ਤੋਂ ਪਹਿਲਾਂ ਬਿਆਨ ਕਰ ਚੁੱਕਾ ਹਾਂ, ਉਸਦੇ ਚਿਹਰੇ ਦੇ ਨਕਸ਼ ਬਿਲਕੁਲ ਹੀ ਮੱਧਮ ਸਨ।
ਉਸਦਾ ਕੱਦ ਆਮ ਲੋਕਾਂ ਜਿੰਨਾ ਸੀ। ਯਾਨੀ ਨਾ ਛੋਟਾ ਨਾ ਵੱਡਾ। ਪਰ ਜਦੋਂ ਉਹ ਇੱਕ ਖ਼ਾਸ ਅੰਦਾਜ਼ ਨਾਲ਼ ਯਾਨੀ ਆਪਣੀ ਕਮਰ ਦੀ ਹੱਡੀ ਨੂੰ ਢਿੱਲਾ ਛੱਡ ਕੇ ਖੜ੍ਹਾ ਹੁੰਦਾ ਤਾਂ ਉਸਦੇ ਕੱਦ ਵਿੱਚ ਤਕੜਾ ਫ਼ਰਕ ਪੈ ਜਾਂਦਾ। ਇਸ ਤਰ੍ਹਾਂ ਜਦੋਂਕਿ ਉਹ ਇੱਕਦਮ ਖੜ੍ਹਾ ਹੁੰਦਾ ਤਾਂ ਉਸਦਾ ਕੱਦ ਜਿਸਮ ਦੇ ਮੁਕਾਬਲੇ ਵੱਡਾ ਵਿਖਾਈ ਦਿੰਦਾ।
87 / ਮੰਟੋ ਦੇ ਅਫ਼ਸਾਨੇ