ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਪੈਦਾ ਹੋਵੇ ਜਾਂ ਗ਼ਰੀਬ ਦੇ ਦਿਲ ਵਿੱਚ... ਮੁਹੱਬਤ ਖੂਬਸੂਰਤ ਕਰੇ ਜਾਂ ਬਦਸੂਰਤ, ਬਦਚਲਣ ਕਰੇ ਜਾਂ ਨੇਕਚਲਣ... ਮੁਹੱਬਤ ਮੁਹੱਬਤ ਹੀ ਰਹਿੰਦੀ ਹੈ।

“ਇਸ ਵਿੱਚ ਕੋਈ ਫ਼ਰਕ ਨਹੀਂ ਪੈਂਦਾ। ਜਿਸ ਤਰ੍ਹਾਂ ਬੱਚੇ ਪੈਦਾ ਹੋਣ ਦੀ ਸੂਰਤ ਹਮੇਸ਼ਾ ਹੀ ਇੱਕ ਸਾਰ ਚੱਲੀ ਆ ਰਹੀ ਹੈ। ਇਸੇ ਤਰ੍ਹਾਂ ਮੁਹੱਬਤ ਦਾ ਜਨਮ ਵੀ ਇੱਕ ਹੀ ਤਰ੍ਹਾਂ ਹੁੰਦਾ ਹੈ। ਇਹ ਜੁਦਾ ਗੱਲ ਹੈ ਕਿ ਸਈਦਾ ਬੇਗਮ ਹਸਪਤਾਲ ਵਿੱਚ ਬੱਚਾ ਜਣੇ ਅਤੇ ਰਾਜਕੁਮਾਰੀ ਜੰਗਲ ਵਿੱਚ। ਗ਼ੁਲਾਮ ਮੁਹੰਮਦ ਦੇ ਦਿਲ ਵਿੱਚ ਭੰਗਣ ਮੁਹੱਬਤ ਪੈਦਾ ਕਰ ਦੇਵੇ ਅਤੇ ਨਟਵਰਲਾਲ ਦੇ ਦਿਲ ਵਿੱਚ ਕੋਈ ਰਾਣੀ, ਜਿਸ ਤਰ੍ਹਾਂ ਕਈ ਬੱਚੇ ਵਕਤ ਤੋਂ ਪਹਿਲਾਂ ਪੈਦਾ ਹੁੰਦੇ ਹਨ ਅਤੇ ਕਮਜ਼ੋਰ ਰਹਿੰਦੇ ਹਨ। ਉਸੇ ਤਰ੍ਹਾਂ ਉਹ ਮੁਹੱਬਤ ਵੀ ਕਮਜ਼ੋਰ ਰਹਿੰਦੀ ਹੈ ਜੋ ਵਕਤ ਤੋਂ ਪਹਿਲਾਂ ਜਨਮ ਲਵੇ, ਕਈ ਵਾਰ ਬੱਚੇ ਬੜੀ ਤਕਲੀਫ਼ ਨਾਲ਼ ਪੈਦਾ ਹੁੰਦੇ ਹਨ।

“ਕਈ ਵਾਰ ਮੁਹੱਬਤ ਵੀ ਵੱਡੀ ਤਕਲੀਫ਼ ਦੇ ਕੇ ਪੈਦਾ ਹੁੰਦੀ ਹੈ। ਜਿਸ ਤਰ੍ਹਾਂ ਔਰਤਾਂ ਦਾ ਹਮਲ ਡਿੱਗ ਜਾਂਦਾ ਹੈ ਉਸੇ ਤਰ੍ਹਾਂ ਮੁਹੱਬਤ ਵੀ ਡਿੱਗ ਜਾਂਦੀ ਹੈ। ਬਾਜ਼ ਦਫ਼ਾ ਬਾਂਝਪਨ ਪੈਦਾ ਹੋ ਜਾਂਦਾ ਹੈ। ਇੱਧਰ ਵੀ ਤੁਹਾਨੂੰ ਅਜਿਹੇ ਆਦਮੀ ਨਜ਼ਰ ਆਉਣਗੇ ਜੋ ਮੁਹੱਬਤ ਕਰਨ ਦੇ ਮਾਮਲੇ ਵਿੱਚ ਬਾਂਝ ਹਨ... ਇਸਦਾ ਮਤਲਬ ਇਹ ਨਹੀਂ ਕਿ ਮੁਹੱਬਤ ਕਰਨ ਦੀ ਖਾਹਿਸ਼ ਉਨ੍ਹਾਂ ਦੇ ਦਿਲੋਂ ਹਮੇਸ਼ਾ ਲਈ ਮਿਟ ਜਾਂਦੀ ਹੈ, ਜਾਂ ਉਨ੍ਹਾਂ ਦੇ ਅੰਦਰ ਉਹ ਜਜ਼ਬਾ ਹੀ ਨਹੀਂ ਰਹਿੰਦਾ, ਨਹੀਂ, ਇਹ ਖਾਹਿਸ਼ ਉਨ੍ਹਾਂ ਦੇ ਦਿਲ ਵਿੱਚ ਮੌਜੂਦ ਹੁੰਦੀ ਹੈ।

“ਪਰ ਉਹ ਇਸ ਕਾਬਿਲ ਨਹੀਂ ਰਹਿੰਦੇ ਕਿ ਮੁਹੱਬਤ ਕਰ ਸਕਣ। ਜਿਸ ਤਰ੍ਹਾਂ ਔਰਤ ਆਪਣੇ ਜਿਸਮਾਨੀ ਨੁਕਸਾਂ ਦੇ ਕਾਰਨ ਬੱਚੇ ਪੈਦਾ ਕਰਨ ਦੇ ਕਾਬਿਲ ਨਹੀਂ ਰਹਿੰਦੀ, ਉਸੇ ਤਰ੍ਹਾਂ ਇਹ ਲੋਕ ਕੁਝ ਰੂਹਾਨੀ ਨੁਕਸਾਂ ਦੀ ਵਜ੍ਹਾ ਨਾਲ਼ ਕਿਸੇ ਦੇ ਦਿਲ ਵਿੱਚ ਮੁਹੱਬਤ ਪੈਦਾ ਕਰਨ ਦੀ ਤਾਕਤ ਨਹੀਂ ਰੱਖਦੇ... ਮੁਹੱਬਤ ਦਾ ਖਾਤਮਾ ਵੀ ਹੋ ਸਕਦਾ ਹੈ...।”

ਮੈਨੂੰ ਆਪਣੀਆਂ ਗੱਲਾਂ ਦਿਲਚਸਪ ਲੱਗ ਰਹੀਆਂ ਸਨ। ਇਸ ਲਈ ਮੈਂ ਉਸ ਵੱਲ ਵੇਖੇ ਬਿਨਾਂ ਲੈਕਚਰ ਦਿੰਦਾ ਜਾ ਰਿਹਾ ਸੀ। ਪਰੰਤੂ ਜਦੋਂ ਮੈਂ ਉਸ ਵੱਲ ਧਿਆਨ ਦਿੱਤਾ ਤਾਂ ਉਹ ਸਮੁੰਦਰ ਦੇ ਉਸ ਪਾਰ ਖਲਾਅ ਵੱਲ ਵੇਖ ਰਿਹਾ ਸੀ ਅਤੇ ਆਪਣੇ ਖਿਆਲਾਂ ਵਿੱਚ ਗੁੰਮ ਸੀ, ਮੈਂ ਚੁੱਪ ਹੋ ਗਿਆ।

ਜਦੋਂ ਦੂਰੋਂ ਕਿਸੇ ਮੋਟਰ ਦਾ ਹਾਰਨ ਵੱਜਿਆ ਤਾਂ ਉਹ ਚੌਂਕਿਆ ਅਤੇ ਮੁਕਤ-ਮਨ ਹੋ ਕੇ ਕਹਿਣ ਲੱਗਾ, “ਜੀ... ਤੁਸੀਂ ਬਿਲਕੁਲ ਠੀਕ ਫ਼ਰਮਾਇਆ ਹੈ!”

ਮੇਰੇ ਦਿਲ ਵਿੱਚ ਆਈ ਕਿ ਉਸ ਨੂੰ ਪੁੱਛਾਂ... “ਠੀਕ ਫ਼ਰਮਾਇਆ ਹੈ? ਇਸਨੂੰ ਛੱਡੋ, ਤੁਸੀਂ ਇਹ ਦੱਸੋ ਕਿ ਮੈਂ ਕੀ ਕਿਹਾ ਹੈ?” ਪਰੰਤੂ ਮੈਂ ਖਾਮੋਸ਼ ਰਿਹਾ ਅਤੇ ਉਸ ਨੂੰ ਮੌਕਾ ਦਿੱਤਾ ਕਿ ਆਪਣੇ ਵਜ਼ਨੀ ਖ਼ਿਆਲ ਦਿਮਾਗ਼ ਵਿੱਚੋਂ ਝਟਕ ਦੇਵੇ।

ਉਹ ਕੁਝ ਦੇਰ ਸੋਚਦਾ ਰਿਹਾ। ਉਸਦੇ ਬਾਅਦ ਉਸਨੇ ਫਿਰ ਕਿਹਾ, "ਤੁਸੀਂ ਬਿਲਕੁਲ ਠੀਕ ਫ਼ਰਮਾਇਆ ਹੈ। ਪ੍ਰੰਤੂ... ਖੈਰ ਛੱਡੋ ਇਸ ਕਿੱਸੇ ਨੂੰ।”

ਮੈਨੂੰ ਆਪਣੀਆਂ ਗੱਲਾਂ ਬਹੁਤ ਚੰਗੀਆਂ ਲੱਗ ਰਹੀਆਂ ਸਨ। ਮੈਂ ਚਾਹੁੰਦਾ ਸੀ ਕਿ ਕੋਈ ਮੇਰੀਆਂ ਗੱਲਾਂ ਸੁਣਦਾ ਚਲਾ ਜਾਵੇ। ਇਸ ਲਈ ਮੈਂ ਮੁੜ ਕਹਿਣਾ ਸ਼ੁਰੂ ਕੀਤਾ, “ਤਾਂ

91 / ਮੰਟੇ ਦੇ ਅਫ਼ਸਾਨੇ