ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸਚ (Truth)

ਕਿਉਂਕਿ ਸਤਿਆਗ੍ਰਹਿ ਆਸ਼੍ਰਮ ਕਾਇਮ ਹੀ ਇਸ ਖ਼ਾਤਰ ਕੀਤਾ ਗਿਆ ਸੀ ਕਿ ਇਥੇ ਸੱਚ ਦੀ ਖੋਜ ਭਾਲ ਅਤੇ ਸੱਚ ਪਰ ਤੁਰਨ ਦੀ ਕੋਸ਼ਿਸ਼ ਕੀਤੀ ਜਾਵੇ, ਇਸ ਲਈ ਮੈਂ ਸਭ ਤੋਂ ਪਹਿਲਾਂ ਸਚਾਈ ਨੂੰ ਹੀ ਨਿਰਣਯ ਕਰਦਾ ਹਾਂ।

'ਸਤਯ' ਪਦ (ਲਫਜ਼) ਸੱਤ ਵਿਚੋਂ ਨਿਕਲਿਆ ਹੈ। ਸੱਤ ਦੇ ਅਰਥ ਹਨ 'ਹੋਂਦ'। ਅਤੇ ਵਾਸਤਵ ਵਿਚ 'ਸਤ' ਬਿਨਾਂ ਹੋਰ ਹੈ ਹੀ ਕੁਝ ਨਹੀਂ। ਸ਼ਾਇਦ ਇਸੇ ਕਾਰਨ ਹੀ 'ਸਤਯ’ ਰੱਬ ਦੇ ਸਾਰਿਆਂ ਨਾਵਾਂ ਵਿਚੋਂ ਵਿਸ਼ੇਸ਼ ਹੈ। ਹਕੀਕਤ ਵਿਚ ਇਹ ਕਹਿਣ ਨਾਲੋਂ ਕਿ 'ਰੱਬ ਹੀ ਸਚਾਈ' ਹੈ ਇਹ ਕਹਿਣਾ ਕਿ 'ਸਚਾਈ ਰੱਬ ਹੈ' ਬਹੁਤਾ ਦਰੁਸਤ ਹੈ। ਪਰੰਤੂ ਜਿਵੇਂ ਅਸੀ ਹੁਕਮਰਾਨ ਤਥਾ ਜਰਨੈਲ ਤੋਂ ਬਿਨਾਂ ਨਹੀਂ ਨਿਭਾ ਸਕਦੇ, ਇਵੇਂ ਹੀ ਰੱਬ ਦੇ ਇਹੋ ਜਿਹੇ ਨਾਵਾਂ 'ਸ਼ਾਹਾਨ-ਸ਼ਾਹ' ਤਥਾ 'ਸਰਬ-ਸ਼ਕਤੀ ਮਾਨ' ਦਾ ਵਧੇਰੇ ਪ੍ਰਚੱਲਤ ਰਹਿਣਾ ਸਾਧਾਰਨ ਹੈ। ਡੂੰਘੀ ਵਿਚਾਰ ਤੋਂ ਇਹ ਪਤਾ ਲਗਦਾ ਹੈ ਕਿ 'ਸਤਯ' ਜਾਂ 'ਸਚਾਈ' ਹੀ ਪ੍ਰਭੂ ਦਾ ਸਾਰਿਆਂ ਨਾਲੋਂ ਵਿਸ਼ੇਸ਼ ਅਤੇ ਭਾਵ ਭਰਪੂਰ ਨਾਉਂ ਹੈ।

ਜਿਥੇ ਸਤਯ ਹੈ, ਉਥੇ ਹੀ ਸੱਚਾ ਗਿਆਨ ਹੈ, ਜਿਥੇ ਸਚਾਈ ਨਹੀਂ