ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਦੇ ਸਾਹਮਣੇ ਆਇਆ, ਇਹ ਸੀ, "ਕੀ ਮੈਂ ਉਨ੍ਹਾਂ ਨੂੰ ਜੋ ਮੇਰੇ ਲਈ ਔਕੜਾਂ ਪੈਦਾ ਕਰਦੇ ਹਨ ਤਬਾਹ ਕਰ ਦਿਆਂਗਾ ਜਾਂ ਉਨ੍ਹਾਂ ਨਾਲ ਗੁਜ਼ਾਰਾ ਕਰਾਂਗਾ?" ਤੇ ਖੋਜੀ ਨੇ ਨਿਸਹਯ ਕੀਤਾ ਕਿ ਜੋ ਤਬਾਹੀ ਮਚਾਂਦਾ ਹੈ, ਉਹ ਤਰੱਕੀ ਨਹੀਂ ਕਰਦਾ। ਸਗੋਂ ਜਿੱਥੇ ਹੁੰਦਾ ਹੈ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਹੈ। ਅਤੇ ਉਹ, ਜਿਹੜਾ ਆਪਣੇ ਮੁਖ਼ਾਲਿਫ਼ਾਂ ਤੋਂ ਵੀ ਵਾਰਨੇ ਜਾਂਦਾ ਹੈ, ਅੱਗੇ ਲੰਘ ਜਾਂਦਾ ਹੈ। ਅਤੇ ਕਈ ਵਾਰ ਅਜਿਹਾ ਕਰਦਿਆਂ ਹੋਰਨਾਂ ਨੂੰ ਵੀ ਨਾਲ ਲੈ ਜਾਂਦਾ ਹੈ। ਉਸ ਨੂੰ ਪਹਿਲੀ ਬਰਬਾਦੀ ਦੇ ਕਰਮ ਨੇ ਹੀ ਸਿਖਲਾ ਦਿੱਤਾ ਹੈ ਸੀ ਕਿ ਉਸ ਦੀ ਖੋਜ ਦਾ ਆਦਰਸ਼, ਸਤਯ, ਉਸ ਦੇ ਅੰਦਰ ਸੀ, ਬਾਹਰ ਨਹੀਂ। ਇਸ ਲਈ ਜਿਤਨਾ ਵਧੇਰੇ ਉਸ ਨੇ ਜਬਰ(violence) ਕੀਤਾ, ਉਤਨਾ ਹੀ ਉਹ ਸਤਯ ਤੋਂ ਦੂਰ ਹੁੰਦਾ ਗਿਆ, ਕਿਉਂਕਿ ਅਜਿਹਾ ਕਰਨ ਵਿਚ ਉਹ ਆਪਣੇ ਕਿਆਸੀ ਬਾਹਰਲੇ ਦੁਸ਼ਮਨ ਨਾਲ ਜੱਦੋ ਜਹਿਦ ਕਰਨ ਵਿਚ ਆਪਣੇ ਅੰਦਰਲੇ ਦੁਸ਼ਮਣ ਨੂੰ ਖੁੰਝ ਗਿਆ।

ਅਸੀ ਚੋਰਾਂ ਨੂੰ ਸਜ਼ਾ ਦਿੰਦੇ ਹਾਂ, ਕਿਉਂਕਿ ਸਾਡੇ ਵਿਚਾਰ ਅਨੁਸਾਰ ਉਹ ਸਾਨੂੰ ਤੰਗ ਕਰਦੇ ਹਨ। ਜੇ ਉਹ ਸਾਨੂੰ ਛਡ ਦੇਣ ਤਾਂ ਕੋਈ ਹੋਰ ਸ਼ਿਕਾਰ ਲਭ ਲੈਣਗੇ। ਪਰ ਇਹ ਦੂਸਰਾ ਸ਼ਿਕਾਰ ਵੀ ਸਾਡੀ ਸ਼੍ਰੇਣੀ ਦਾ ਮਨੁਖ ਹੀ ਹੋਵੇਗਾ; ਅਥਵਾ ਅਸੀ ਆਪ ਹੀ ਕਿਸੇ ਦੂਸਰੇ ਰੂਪ ਵਿਚ। ਇਸ ਤਰ੍ਹਾਂ ਅਸੀ ਇਕ ਭੁਲ-ਭਲਈਆਂ ਵਿਚ ਫਸ ਗਏ। ਚੋਰਾਂ ਦਾ ਦੁਖ ਵਧਦਾ ਜਾਂਦਾ ਹੈ ਕਿਉਂਕਿ ਉਹ ਚੋਰੀ ਕਰਨਾ ਆਪਣਾ ਕਸਬ ਸਮਝਦੇ ਹਨ। ਇਸ ਤਰ੍ਹਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਚੋਰਾਂ ਨੂੰ ਸਜ਼ਾ ਦੇਣ ਨਾਲੋਂ ਉਨ੍ਹਾਂ ਨਾਲ ਝੱਟ ਲੰਘਾਣਾ ਹੀ ਚੰਗੇਰਾ ਹੈ। ਹੋ ਸਕਦਾ ਹੈ ਇਹ ਰਵਾਦਾਰੀ ਉਨ੍ਹਾਂ ਦਾ ਸੁਧਾਰ ਵੀ ਕਰ ਦੇਵੇ। ਰਵਾਦਾਰੀ ਦੀ ਵਰਤੋਂ ਸਾਨੂੰ ਨਿਸਚਯ ਕਰਾ ਦਿੰਦੀ ਹੈ ਕਿ ਚੋਰ ਕੋਈ ਸਾਡੇ ਨਾਲੋਂ ਵਖਰੇ ਨਹੀਂ, ਸਾਡੇ ਹੀ ਭਰਾ ਅਤੇ ਮਿੱਤਰ ਹਨ ਤੇ ਉਨ੍ਹਾਂ ਨੂੰ ਸਜ਼ਾ ਦੀ ਜ਼ਰੂਰਤ ਨਹੀਂ। ਪਰ ਜਿੱਥੇ ਕਿ ਸਾਨੂੰ ਉਨ੍ਹਾਂ ਨਾਲ ਰਵਾਦਾਰੀ ਰੱਖਣੀ ਚਾਹੀਦੀ ਹੈ, ਉੱਥੇ ਉਨ੍ਹਾਂ ਦੇ ਹਾਨੀਕਾਰਕ ਕਰਮ ਨਾਲ ਨਹੀਂ। ਅਜਿਹਾ ਕਰਨਾ ਕਾਇਰਤਾ