ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬ੍ਰਹਮ ਚਰਯ ਜਾਂ ਪਵਿੱਤ੍ਰਤਾ

ਸਾਡੀਆਂ ਸਾਧਨਾਂ ਵਿਚੋਂ ਤੀਸਰਾ ਬ੍ਰਹਮਚਰਜ ਹੈ। ਵਾਸਤਵ ਵਿਚ ਸਾਰੀਆਂ ਸਾਧਨਾਂ ਸਤਯ ਦੀ ਸ਼ਾਖ਼ ਹਨ ਅਤੇ ਉਸ ਦੀਆਂ ਇਮਦਾਦੀ ਕ੍ਰਿਆ ਹਨ।

ਉਹ ਮਨੁਖ, ਜਿਸ ਦਾ ਸਤਯ ਨਾਲ ਸੰਜੋਗ ਹੋ ਚੁਕਾ ਹੈ ਤੇ ਜੋ ਕੇਵਲ ਸਤਯ ਦੀ ਪੂਜਾ ਕਰਦਾ ਹੈ, ਆਪਣੀ ਸਾਥਣ (ਇਥੇ ਸਤਯ ਨੂੰ ਇਸਤ੍ਰੀ ਲਿੰਗ ਦਿੱਤਾ ਹੈ) ਬੇਵਫ਼ਾਈ ਕਰਦਾ ਹੈ ਜੇਕਰ ਉਹ ਆਪਣੀ ਲਿਆਕਤ ਨੂੰ ਹੋਰ ਕਿਸੇ ਪਾਸੇ ਵਰਤਦਾ ਹੈ। ਫਿਰ ਉਹ ਵਾਸ਼ਨਾਵਾਂ ਨੂੰ ਕਿਵੇਂ ਥਾਂ ਦੇ ਸਕਦਾ ਹੈ? ਇਕ ਆਦਮੀ ਜਿਸ ਨੇ ਆਪਣੀ ਸਾਰੀ ਕਿਰਤ ਨੂੰ ਸਤਯ ਦੀ ਖੋਜ ਵਿਚ ਲਗਣ ਦੀ ਪਵਿੱਤ੍ਰਤਾ ਦਿੱਤੀ ਹੈ, ਜਿਸ ਲਈ ਕਿ ਪੂਰਨ ਅਲੇਪਤਾ ਜ਼ਰੂਰੀ ਹੈ, ਉਸ ਕੋਲ ਬੱਚੇ ਪੈਦਾ ਕਰਨ ਤੇ ਗ੍ਰਿਹਸਤ ਚਲਾਉਣ ਦੀ ਖ਼ੁਦਗ਼ਰਜ਼ੀ ਦੇ ਭਾਵ ਲਈ ਵਕਤ ਹੀ ਨਹੀਂ ਹੋ ਸਕਦਾ। ਸ੍ਵੈਪ੍ਰਸੰਨਤਾ ਦੁਆਰੇ ਸਤਯ ਦੀ ਪ੍ਰਾਪਤੀ, ਉਪ੍ਰੋਕਤ ਲਿਖੇ ਨੂੰ ਪੜ੍ਹਨ ਬਾਅਦ ਦੋ ਅਜੋੜ ਸ਼ਬਦਾਂ ਦਾ ਜੋੜਨਾ ਦਿਸਦਾ ਹੈ।

ਜੇ ਕਰ ਅਸੀ ਅਹਿੰਸਾ ਦੀ ਦ੍ਰਿਸ਼ਟੀ-ਕੋਨ ਤੋਂ ਬ੍ਰਹਮਚਰਯ ਦੇ ਅਰਥ ਵੇਖੀਏ, ਤਾਂ ਇਹ ਪਤਾ ਲਗਦਾ ਹੈ ਕਿ ਮੁਕੰਮਲ ਨਿਰੰਜਨਤਾ (Selflessnes) ਬਿਨਾਂ ਅਹਿੰਸਾ ਦਾ ਕਮਾਣਾ ਅਸੰਭਵ ਹੈ। ਅਹਿੰਸਾ ਦਾ ਭਾਵ ਹੈ