ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਰਬ-ਪਿਆਰ। ਜੇਕਰ ਇਕ ਆਦਮੀ ਆਪਣਾ ਪਿਆਰ ਇਕੋ ਇਸਤ੍ਰੀ ਨੂੰ ਦੇ ਦੇਵੇ, ਤਥਾ ਇਕ ਇਸਤ੍ਰੀ ਇਕ ਆਦਮੀ ਨੂੰ, ਤਾਂ ਬਾਕੀ ਦੁਨੀਆ ਲਈ ਉਸ ਕੋਲ ਕੀ ਰਹਿ ਗਿਆ। ਇਸ ਦਾ ਅਰਥ ਕੇਵਲ ਇਕੋ ਹੈ। "ਤੂੰ ਆਪਣੀ ਭਲੀ ਨਬੇੜ, ਦੂਸਰੇ ਪੈਣ ਢੱਠੇ ਖੂਹ ਵਿਚ", ਜਿਵੇਂ ਕਿ ਆਪਣੇ ਪਤੀ ਤੋਂ ਸਭ ਕੁਝ ਵਾਰਨ ਲਈ ਇਕ ਪਤੀਬ੍ਰਤ ਇਸਤ੍ਰੀ ਨੂੰ ਤਿਆਰ ਹੋਣਾ ਚਾਹੀਦਾ ਹੈ, ਅਤੇ ਇਸੇ ਤਰ੍ਹਾਂ ਇਕ ਇਸਤ੍ਰੀ-ਬਤ ਪਤੀ ਨੂੰ। ਇਹ ਗਲ ਸਾਫ਼ ਹੈ ਕਿ ਅਜਿਹੇ ਜੀਵ ਸ਼ਾਂਝੇ-ਪਨ ਦੀਆਂ ਉੱਚੀਆਂ ਉਡਾਰੀਆਂ ਨਹੀਂ ਲਾ ਸਕਦੇ ਅਤੇ ਸਾਰੀ ਮਨੁਖ ਜਾਤੀ ਨੂੰ ਆਪਣੇ 'ਏਕ ਪਿਤਾ' ਕੇ ਬਾਰਕ ਨਹੀਂ ਸਮਝ ਸਕਦੇ। ਜਿਤਨਾ ਵੱਡਾ ਉਨ੍ਹਾਂ ਦਾ ਕਬੀਲਾ ਹੋਵੇਗਾ, ਉਤਨੇ ਹੀ ਉਹ ਸਰਬ-ਸਾਂਝੇ ਪਿਆਰ universal love ਪਾਸੋਂ ਦੂਰ ਹੋਣਗੇ। ਇਸ ਲਈ ਜੋ ਵੀ ਅਹਿੰਸਾ ਦੇ ਅਸੂਲ ਦਾ ਪਾਬੰਦ ਹੋਵੇਗਾ, ਵਾਸ਼ਨਾਆਂ ਨੂੰ ਪੂਰਾ ਕਰਨਾ ਤਾਂ ਕਿਧਰੇ ਰਿਹਾ, ਸ਼ਾਦੀ ਹੀ ਨਹੀਂ ਕਰ ਸਕਦਾ।

ਫਿਰ ਗ੍ਰਿਹਸਤੀਆਂ ਬਾਰੇ ਕੀ ਕਹੀਏ? ਕੀ ਉਹ ਕਦੀ ਵੀ ਸਤਯ ਨੂੰ ਪ੍ਰਾਪਤ ਨਹੀਂ ਹੋਣਗੇ? ਕੀ ਉਹ ਕਦੇ ਵੀ ਮਨੁਖਤਾ ਦੇ ਦਰ ਉੱਤੇ ਆਪਾ ਨਹੀਂ ਵਾਰ ਸਕਦੇ? ਉਨ੍ਹਾਂ ਲਈ ਵੀ ਇਕ ਰਸਤਾ ਹੈ। ਉਹ ਇਉਂ ਵਰਤਣ ਜਿਵੇਂ ਕਿ ਅਣਵਿਆਹੇ ਹਨ। ਜਿਨ੍ਹਾਂ ਇਸ ਪ੍ਰਸੰਨ ਅਵਸਥਾ ਨੂੰ ਮਾਣਿਆ ਹੈ, ਉਹ ਮੇਰੀ ਸਾਖੀ ਭਰਨਗੇ। ਮੈਨੂੰ ਕਈਆਂ ਦਾ, ਜਿਨ੍ਹਾਂ ਇਸ ਤਜਰਬੇ ਨੂੰ ਕਾਮਯਾਬੀ ਨਾਲ ਕੀਤਾ ਹੈ, ਪਤਾ ਹੈ। ਜੇਕਰ ਵਿਆਹੁਤ ਜੋੜਾ ਇਕ ਦੂਜੇ ਨੂੰ ਭੈਣ ਭਰਾ ਸਮਝ ਲਵੇ ਤਾਂ ਉਹ ਸਰਬ ਸਾਂਝੇ ਪਿਆਰ ਲਈ ਆਜ਼ਾਦ ਹੋ ਜਾਂਦਾ ਹੈ। ਕੇਵਲ ਇਹ ਖ਼ਿਆਲ ਕਿ ਸੰਸਾਰ ਭਰ ਦੀਆਂ ਇਸਤ੍ਰੀਆਂ ਉਸ ਦੀਆਂ ਮਾਤਾਂਆਂ, ਭੈਣਾਂ ਤਥਾ ਧੀਆਂ ਹਨ, ਮਨੁਖ ਦੀਆਂ ਜ਼ੰਜੀਰਾਂ ਤੋੜ ਕੇ ਇਕ ਦਮ ਉਸ ਨੂੰ ਪੂਜਯ ਰਿਸ਼ੀ ਬਣਾ ਦਿੰਦਾ ਹੈ। ਅਜਿਹਾ ਕਰਨ ਨਾਲ ਇਸਤ੍ਰੀ ਮਰਦ ਕੁਝ ਗੁਆਂਦੇ ਨਹੀਂ। ਸਗੋਂ ਆਪਣੇ ਤੇ ਕਬੀਲੇ ਦੇ ਜ਼ਰੀਹੇ ਵਿਸ਼ਾਲ ਕਰਦੇ ਹਨ। ਉਨ੍ਹਾਂ ਦਾ ਪਿਆਰ ਕਾਮਨਾਵਾਂ ਦੀ ਅਪਵਿੱਤ੍ਰਤਾ ਤੋਂ ਬਰੀ ਹੋ ਜਾਣ ਕਰ ਕੇ ਮਜ਼ਬੂਤ ਹੋ ਜਾਂਦਾ ਹੈ। ਇਸ ਪਲੀਤੀ

੧੦