ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਤੁਟ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਇਸ ਤੋਂ ਵਧ ਘਟ ਅਸੀਂ ਕਰ ਵੀ ਕੁਝ ਨਹੀਂ ਸਕਦੇ। ਜੇ ਅਸੀ ਮਨ ਅਗੇ ਹਾਰ ਮੰਨ ਜਾਵਾਂਗੇ, ਸਰੀਰ ਅਤੇ ਮਨ ਅਡ ਅਰ ਪਾਸੇ ਖਿਚੋਤਾਣ ਕਰਨਗੇ, ਤੇ ਇਹ ਅਸੀ ਆਪਣੇ ਆਪ ਨਾਲ ਹੀ ਧੋਖਾ ਕਰ ਰਹੇ ਹੋਵਾਂਗੇ। ਮਨ ਅਤੇ ਸਰੀਰ ਇੰਨਾਂ ਚਿਰ ਹੀ ਇਕ ਸਾਰ ਤੁਰਦੇ ਕਹੇ ਜਾ ਸਕਦੇ ਹਨ, ਜਿੰਨਾਂ ਚਿਰ ਕਿ ਅਸੀ ਹਰ ਮੰਦੇ ਖ਼ਿਆਲ ਨੂੰ ਕਾਮਯਾਬੀ ਨਾਲ ਰੋਕੀ ਰਖਦੇ ਹਾਂ।

ਬ੍ਰਹਮਚਰਜ ਦੀ ਸਾਧਨਾ ਨੂੰ ਅਤਿਅੰਤ ਮੁਸ਼ਕਲ - ਤਕਰੀਬਨ ਅਸੰਭਵ ਖ਼ਿਆਲ ਕੀਤਾ ਜਾਂਦਾ ਹੈ। ਇਸ ਦਾ ਕਾਰਨ ਲਭੀਏ ਤਾਂ ਪਤਾ ਲਗਦਾ ਹੈ ਕਿ ਬ੍ਰਹਮਚਰਜ ਦੇ ਅਰਥ ਬੜੇ ਤੰਗ ਲਏ ਜਾਂਦੇ ਹਨ। ਕੇਵਲ ਕਾਮ ਵਸ ਨੂੰ ਹੀ ਬ੍ਰਹਮਚਰਜ ਖ਼ਿਆਲ ਕੀਤਾ ਗਿਆ ਹੈ। ਮੇਰਾ ਖ਼ਿਆਲ ਹੈ ਕਿ ਇਹ ਅਰਥ ਨਾਮੁਕੰਮਲ ਤੇ ਗ਼ਲਤ ਹੈ। ਬ੍ਰਹਮਚਰਯ ਦਾ ਭਾਵ ਹੈ ਸਗਲ-ਇੰਦ੍ਰੀ-ਵਸ। ਜੋ ਵੀ ਕੇਵਲ ਇਕ ਇੰਦ੍ਰੇ ਨੂੰ ਵਸ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਬਾਕੀਆਂ ਨੂੰ ਖੁਲ੍ਹ ਦੇਂਦਾ ਹੈ, ਨਿਸਚਯ ਕਾਮਯਾਬ ਨਹੀਂ ਹੋ ਸਕਦਾ। ਕੰਨਾਂ ਨਾਲ ਉਕਸਾਉਣ ਵਾਲੀਆਂ ਗੱਲਾਂ ਸੁਣਨਾ, ਅੱਖਾਂ ਨਾਲ ਭੜਕਾਉਣੇ ਨਜ਼ਾਰਿਆ ਨੂੰ ਵੇਖਣਾ, ਜੀਭ ਨਾਲ ਤਾਮਸਕ ਖ਼ੁਰਾਕਾਂ ਦਾ ਸ੍ਵਾਦ ਲਾਣਾ ਅਤੇ ਹਥ ਭੜਕਾਣੀਆਂ ਵਸਤਾਂ ਲਈ ਵਰਤਣੇ ਅਤੇ ਫਿਰ ਇਕੋ ਬਾਕੀ ਰਹਿੰਦੇ ਅੰਗ ਤਥਾ ਇੰਦ੍ਰੇ ਨੂੰ ਵਸ ਕਰਨ ਦੀ ਆਸ ਕਰਨਾ, ਹਥਾਂ ਨੂੰ ਅੱਗ ਵਿਚ ਪਾ ਕੇ ਨਾ ਸੜਨ ਦੀ ਆਸ ਬਰਾਬਰ ਹੈ। ਇਸ ਲਈ ਜਿਹੜਾ ਕੋਈ ਇਕ ਇੰਦ੍ਰੇ ਨੂੰ ਕਾਬੂ ਰੱਖਣਾ ਚਾਹੁੰਦਾ ਹੈ ਉਸ ਲਈ ਜ਼ਰੂਰੀ ਹੈ ਕਿ ਸਾਰੀਆਂ ਕਾਮ-ਇੰਦ੍ਰੀਆਂ ਨੂੰ ਵਸ ਕਰਨ ਦਾ ਫ਼ੈਸਲਾ ਕਰ ਲਵੇ। ਮੈਂ ਹਮੇਸ਼ਾਂ ਇਹ ਮਹਿਸੂਸ ਕੀਤਾ ਹੈ ਕਿ ਬ੍ਰਹਮਚਰਯ ਦੇ ਤੰਗ ਅਰਥਾਂ ਨੇ ਬੜਾ ਨੁਕਸਾਨ ਪਹੁੰਚਾਇਆ ਹੈ, ਜੇ ਅਸੀਂ ਇਕੋ ਵੇਰ ਸਾਰਿਆਂ ਪਾਸੇ ਸ੍ਵੈ-ਕਾਬੂ ਦਾ ਅਮਲ ਕਰੀਏ ਤਾਂ ਉਹ ਕੋਸ਼ਿਸ਼ ਯੁਕਤੀਵਤ (Scientific) ਹੋਣ ਕਰ ਕੇ ਆਸਵੰਤ ਹੋ ਸਕਦੀ ਹੈ। ਸ਼ਾਇਦ ਜੀਭ-ਰਸ ਸਾਰਿਆਂ ਤੋਂ ਵਡੇਰਾ ਗੁਨਾਹਗਾਰ ਹੈ। ਇਸੇ ਲਈ ਆਸ਼੍ਰਮ ਵਿਚ ਇਸ ਨੂੰ ਵਸ ਕਰਨ ਦੀ, ਅਸਾਂ ਆਪਣੀਆਂ

੧੨