ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਹੁਤਾ ਖਾਣਾ ਵੀ ਅਧਰਮ ਹੈ। ਇਸ ਤੋਂ ਸਿਧ ਹੋਇਆ ਕਿ ਆਪਦੀ ਖੁਰਾਕ ਦੀ ਖ਼ਾਤਰ ਲੂਣ ਪਾਣਾ ਤਾਂ ਨਿਰਸਾਧਨਾਂ ਹੈ, ਪਰ ਜੇ ਕਰ ਲੂਣ ਦੀ ਅਮੁਕੀ ਮਿਕਦਾਰ ਸਿਹਤ ਦੀ ਜ਼ਰੂਰਤ ਵਾਸਤੇ ਪਾਈ ਜਾਵੇ ਤਾਂ ਨਿਰਸਾਧਨਾਂ ਨਹੀਂ। ਪਰ ਇਹ ਨਿਰਾ ਦਿਖਾਵਾ ਹੀ ਹੋਵੇਗਾ ਜੇ ਕਰ ਹਕੀਕਤ ਵਿਚ ਤਾਂ ਸਾਡੀ ਸਿਹਤ ਵਾਸਤੇ ਲੋੜ ਕੋਈ ਨਾ ਹੋਵੇ ਪਰ ਅਸੀ ਐਵੇਂ ਸ੍ਵੈ-ਧੋਖੇ ਵਿਚ ਹੀ ਆਖੀ ਜਾਈਏ ਕਿ ਇਹ ਜ਼ਰੂਰੀ ਹੈ।

ਇਨ੍ਹਾਂ ਪੂਰਨਿਆਂ ਉੱਪਰ ਤੁਰਦਿਆਂ ਹੋਇਆਂ ਸਾਨੂੰ ਪਤਾ ਲਗਦਾ ਹੈ ਕਿ ਕਈ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਪ੍ਰਸੰਨਤਾ ਨਾਲ ਮਾਣਦੇ ਰਹੇ ਹਾਂ, ਸਾਨੂੰ ਛਡਣੀਆਂ ਪੈਂਦੀਆਂ ਹਨ, ਕਿਉਂਕਿ ਉਹ ਸਾਨੂੰ ਤਾਕਤ ਨਹੀਂ ਦਿੰਦੀਆਂ, ਅਤੇ ਜੋ ਕੋਈ ਇਉਂ ਕਈ ਚੀਜ਼ਾਂ ਤਿਆਗ ਦੇਵੇਗਾ ਉਸ ਵਿਚ ਕੁਦਰਤੀ ਸ੍ਵੈ-ਕਾਬੂ ਦਾ ਵਾਧਾ ਹੋ ਜਾਵੇਗਾ। ਇਸ ਮਜ਼ਮੂਨ ਉਪਰ ਇਤਨਾ ਘਟ ਧਿਆਨ ਦਿੱਤਾ ਗਿਆ ਹੈ, ਕਿ ਇਸ ਦ੍ਰਿਸ਼ਟੀ ਕੋਨ ਤੋਂ ਖ਼ੁਰਾਕ ਦੀ ਚੋਣ ਬੜਾ ਕਠਿਨ ਕੰਮ ਹੋ ਗਿਆ ਹੈ।

ਗ਼ਲਤ ਪਿਆਰ ਵਜੋਂ, ਮਾਤਾ ਪਿਤਾ ਬਚਿਆਂ ਨੂੰ ਭਿੰਨ ਭਿੰਨ ਖੁਰਾਕਾਂ ਦੇ ਕੇ, ਉਨ੍ਹਾਂ ਦੀ ਸਿਹਤ ਖਰਾਬ ਕਰ ਦਿੰਦੇ ਹਨ ਅਤੇ ਉਨ੍ਹਾਂ ਦੇ ਅੰਦਰ ਗ਼ੈਰ ਕੁਦਰਤੀ ਸੁਆਦ ਪੈਦਾ ਕਰਦੇ ਹਨ। ਜਦੋਂ ਉਹ ਵੱਡੇ ਹੁੰਦੇ ਹਨ ਉਨ੍ਹਾਂ ਦੇ ਜੁੱਸੇ ਬੀਮਾਰ ਅਤੇ ਸਵਾਦ ਉਲਟੇ-ਪੁਲਟੇ ਹੁੰਦੇ ਹਨ। ਇਸ ਬਚਪਨ ਦੇ ਭੈੜ ਕਾਰਨ, ਸਾਨੂੰ ਵਡੇਰੀ ਉਮਰ ਦੇ ਕਦਮ ਕਦਮ ਉੱਤੇ ਠੇਡੇ ਆਉਂਦੇ ਹਨ। ਸਰਮਾਇਆ ਜ਼ਾਇਆ ਹੁੰਦਾ ਹੈ ਅਤੇ ਦਵਾਈ ਫਰੋਸ਼ਾਂ ਦੇ ਸੌਖੇ ਸ਼ਿਕਾਰ ਹੋ ਜਾਂਦੇ ਹਾਂ।

ਸਾਡੇ ਵਿਚੋਂ ਬਹੁਤੇ, ਕਾਮ-ਇੰਦਰੀਆਂ ਨੂੰ ਕਾਬੂ ਰਖਣ ਦੀ ਥਾਂ, ਉਨ੍ਹਾਂ ਦੇ ਗ਼ੁਲਾਮ ਹੋ ਜਾਂਦੇ ਹਨ। ਇਕ ਤਜਰਬੇਕਾਰ ਹਕੀਮ ਨੇ ਇਕ ਵੇਰਾਂ ਕਿਹਾ ਸੀ ਕਿ ਉਸ ਨੇ ਕਦੇ ਸਿਹਤ-ਵੰਦ ਮਨੁਖ ਡਿੱਠਾ ਹੀ ਨਹੀਂ। ਹਰ ਵੇਰ ਜਦੋਂ ਕੋਈ ਬਹੁਤਾ ਖਾ ਜਾਂਦਾ ਹੈ, ਸਰੀਰ ਨੂੰ ਜ਼ਰਬ ਆਉਂਦੀ ਤੇ ਇਸ ਜ਼ਰਬ ਦਾ ਵਰਤ ਹੀ ਕੁਝ ਕੁ ਇਲਾਜ ਹੈ।

੧੫