ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੋਰੀ-ਤਿਆਗ

(Non-Stealing)

ਹੁਣ ਅਸੀ ਚੋਰੀ-ਤਿਆਗ ਦੀ ਸਾਧਨਾਂ ਨੂੰ ਲੈਂਦੇ ਹਾਂ। ਪਿਛਲੀਆਂ ਦੋ ਸਾਧਨਾਂ ਵਾਂਗਰ ਇਹ ਵੀ ਸਤਯ ਲਈ ਲਾਜ਼ਮੀ ਹੈ। ਪ੍ਰੀਤ ਨੂੰ ਸਤਯ ਵਿਚੋਂ ਅੰਕਿਤ ਕੀਤਾ ਜਾ ਸਕਦਾ ਹੈ ਤਥਾ ਸਤਯ ਨਾਲ ਸੁਜੋੜ ਕੀਤਾ ਜਾ ਸਕਦਾ ਹੈ। 'ਸਤਯ' ਅਤੇ 'ਪ੍ਰੀਤ' ਇਕੋ ਚੀਜ਼ ਹਨ। ਪਰ ਮੈਂ, ਜਿਵੇਂ ਕਿਵੇਂ, ਸਤਯ ਦੀ ਧੜ ਤੇ ਹਾਂ। ਆਖ਼ਰੀ ਖੋਜ ਤੇ ਦੋਵੇਂ ਇਕ ਰੂਪ ਹੀ ਸਾਬਤ ਹੁੰਦੇ ਹਨ। ਨਿਰੋਲ ਸਤਯ ਸਦਾ ਨਿਰਲੇਪ ਹੈ। 'ਸਤਯ' ਅੰਤਮ ਮੰਜ਼ਲ ਹੈ, 'ਪ੍ਰੀਤ' ਉਸ ਦਾ ਮਾਰਗ ਹੈ।

ਭਾਵੇਂ ਸਾਨੂੰ ਪ੍ਰੀਤ ਅਸੂਲਾਂ ਉਪਰ ਤੁਰਨਾ ਕਠਿਨ ਦਿਸਦਾ ਹੈ, ਸਾਨੂੰ ਪ੍ਰੀਤ ਤਥਾ ਅਹਿੰਸਾ ਦਾ ਗਿਆਨ ਹੈ ਪਰੰਤੂ ਸਤਯ ਦਾ ਸਾਨੂੰ ਬੜਾ ਥੋੜਾ ਗਿਆਨ ਹੈ। ਮਨੁਖ ਲਈ, ਸਤਯ ਦਾ ਪੂਰਨ ਗਿਆਨ, ਅਹਿੰਸਾ ਉੱਤੇ ਪੂਰਨ ਅਮਲ ਵਾਂਗਰ ਕਠਿਨ ਹੈ।

ਇਹ ਅਸੰਭਵ ਹੈ ਕਿ ਮਨੁਖ ਚੋਰੀ ਵੀ ਕਰੇ ਅਤੇ ਸਤਯ ਗਿਆਨੀ ਤਥਾ ਸਤਯ-ਪਾਂਧੀ ਹੋਣ ਦਾ ਦਾਹਵਾ ਵੀ ਕਰੇ। ਫਿਰ ਵੀ ਅਸੀ ਸਾਰੇ ਚੇਤ ਜਾਂ ਅਚੇਤ ਚੋਰੀ ਦੇ ਅਪਰਾਧੀ ਹਾਂ। ਕੇਵਲ ਦੂਸਰੇ ਦੀ ਵਸਤੂ ਹੀ ਚੋਰੀ ਨਹੀਂ

੧੮