ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੂਮਿਕਾ


ਮਹਾਂ ਪੁਰਸ਼ਾਂ ਦੇ ਵਿਚਾਰ ਪੜ੍ਹਨ ਤੇ ਵਿਚਾਰਨ ਨਾਲ ਸਾਡੇ ਮਨ ਵੀ ਉਸ ਉਚਾਈ ਵਲ ਜਾਂਦੇ ਹਨ ਜਿਥੋਂ ਰੱਬ ਤੇ ਇਨਸਾਨ ਦੇ ਇਹ ਨਿਸ਼ਕਾਮ ਸੇਵਕ ਇਹ ਵਿਚਾਰ ਸਾਡੇ ਗੋਚਰੇ ਕਰਦੇ ਹਨ। ਮਹਾਤਮਾ ਗਾਂਧੀ ਜੀ ਨੇ ਹਿੰਦੀਆਂ ਦੇ ਖ਼ਿਆਲਾਂ ਤੇ ਆਸ਼ਿਆਂ ਵਿਚ ਕਮਾਲ ਦੀ ਤਬਦੀਲੀ ਤੇ ਜਾਗ੍ਰਤ ਪੈਦਾ ਕੀਤੀ ਹੈ। ਇਸ ਮਹਾਨ ਕੰਮ ਵਿਚ ਮਹਾਨ ਕਾਮਯਾਬੀ ਪ੍ਰਾਪਤ ਕਰਨ ਕਰ ਕੇ ਹੀ ਆਪ ਜੀ ਸਾਰੀ ਦੁਨੀਆ ਵਿਚ ਮਾਨ ਦੀ ਨਜ਼ਰ ਨਾਲ ਵੇਖੇ ਜਾ ਰਹੇ ਹਨ। ਆਪ ਜੀ ਸਚ ਦੇ ਖੋਜੀ ਤੇ ਪੁਜਾਰੀ ਹਨ। ਇਸੇ ਭਾਲ ਤੇ ਜਤਨ ਵਿਚ ਹੀ ਬ੍ਰਹਮਚਰਜ, ਅਹਿੰਸਾ, ਆਦਿਕ ਅਸੂਲਾਂ ਦਾ ਗ੍ਰਹਿਣ ਤੇ ਪ੍ਰਚਾਰ ਕਰਨਾ ਆਪਣੇ ਜੀਵਨ ਦਾ ਵੱਡਾ ਮਨੋਰਥ ਸਮਝਦੇ ਹਨ।

ਪਰ ਮੈਂ ਸੂਰਜ ਨੂੰ ਦੀਵਾ ਵਿਖਾਉਣ ਦਾ