ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਨੁਖ ਨੂੰ ਆਏ ਦਿਨ ਦੀ ਲੋੜੀਂਦੀ ਖੁਰਾਕ ਤੋਂ ਵਧ ਕੁਝ ਮਿਲ ਸਕਦਾ ਹੀ ਨਹੀਂ, ਸਾਡੇ ਵਿਚ ਊਚ ਨੀਚ ਦੇ ਭੇਦ ਤੇ ਉਨ੍ਹਾਂ ਨਾਲ ਸੰਬੰਧਤ ਦੁਖਾਂ ਦਾ ਕਾਰਨ ਹੈ। ਅਮੀਰਾਂ ਕੋਲ ਬੇਲੋੜ ਵਸਤਾਂ ਅਤੇ ਵਾਧੂ ਜ਼ਖੀਰੇ ਹਨ ਜੋ ਕਿ ਫਜ਼ੂਲ ਖਰਾਬ ਹੋ ਰਹੇ ਹਨ ਅਤੇ ਦੂਸਰੇ ਪਾਸੇ ਲਖਾਂ ਭੁਖੇ ਮਰ ਰਹੇ ਹਨ। ਜੇ ਹਰ ਮਨੁਖ ਆਪ ਲੋੜ ਅਨੁਸਾਰ ਵਸਤਾਂ ਰਖੇ, ਕਿਸੇ ਨੂੰ ਥੁੜ ਨਾ ਹੋਵੇਗੀ ਅਤੇ ਸਾਰੇ ਸੰਤੁਸ਼ਟ ਜੀਵਨ ਗੁਜ਼ਾਰ ਸਕਦੇ ਹਨ। ਗ਼ਰੀਬ ਲਖਾਂ ਪਤੀ ਹੋਣ ਨੂੰ ਲੋਚਦਾ ਹੈ ਤੇ ਲਖਾਂ ਪਤੀ ਕ੍ਰੋੜਾਂ-ਪਤੀ ਹੋਣ ਨੂੰ। ਅਮੀਰਾਂ ਨੂੰ ਸੰਸਾਰ ਵਿਚ ਸੰਤੁਸ਼ਟਤਾ ਪੈਦਾ ਕਰਨ ਵਿਚ ਪਹਿਲ ਕਰਨੀ ਚਾਹੀਦੀ ਹੈ।

ਜੇਕਰ ਅਮੀਰ ਆਪਣੀ ਜਾਇਦਾਦ ਨੂੰ ਦਰਮਿਆਨਾ ਹਦਾਂ ਵਿਚ ਰਖਣ, ਗ਼ਰੀਬਾਂ ਨੂੰ ਸਹਿਜੇ ਹੀ ਖ਼ੁਰਾਕ ਮਿਲ ਸਕਦੀ ਹੈ ਅਤੇ ਅਮੀਰਾਂ ਦੇ ਨਾਲ ਹੀ ਉਨ੍ਹਾਂ ਨੂੰ ਵੀ ਸੰਤੁਸ਼ਟਤਾ ਦਾ ਸਬਕ ਮਿਲ ਸਕਦਾ ਹੈ।

ਤਿਆਗ ਦੇ ਅਸੂਲ ਦੇ ਪੂਰਨ ਆਮਿਲ ਮਨੁਖ ਨੂੰ ਵੀ ਪੰਛੀਆਂ ਵਾਂਗਰ, ਮਕਾਨਾਂ, ਬਸਤਰਾਂ ਤੇ ਭਵਿਸ਼ ਲਈ ਖ਼ੁਰਾਕ ਦੇ ਜ਼ਖੀਰਿਆਂ ਦੀ ਲੋੜ ਨਹੀਂ। ਉਸ ਨੂੰ ਸਿਰਫ਼ ਰੋਜ਼ਾਨਾ ਖ਼ੁਰਾਕ ਦੀ ਲੋੜ ਹੋਵੇਗੀ। ਪਰ ਇਸ ਦਾ ਪ੍ਰਬੰਧ ਉਸ ਦਾ ਕੰਮ ਨਹੀਂ, ਰਬ ਦਾ ਹੈ। ਪਰ ਸਾਨੂੰ ਸਾਧਾਰਨ ਖੋਜੀਆਂ ਨੂੰ ਇਸ ਜ਼ਾਹਿਰਾ ਅਸੰਭਵਤਾ ਤੋਂ ਤ੍ਰੈਹਣਾ ਨਹੀਂ ਚਾਹੀਦਾ। ਸਾਨੂੰ ਇਸ ਆਦਰਸ਼ ਨੂੰ ਸਾਹਮਣੇ ਰੱਖ ਕੇ ਆਪਣੀ ਹਰ ਮਲਕੀਅਤ ਨੂੰ, ਇਸ ਦੇ ਚਾਨਣੇ ਵਿਚ, ਤੋਲਣਾ ਤਥਾ ਪਰਖਣਾ ਚਾਹੀਦਾ ਹੈ ਤੇ ਉਸ ਨੂੰ ਘਟਾਣਾ ਚਾਹੀਦਾ ਹੈ। ਸਭਿਅਤਾ (civilization)) ਦੇ ਅਸਲੀ ਅਰਥ ਆਪਣੀਆਂ ਲੋੜਾਂ ਦਾ ਵਧਾਣਾ ਨਹੀਂ ਸਗੋਂ ਵਿਚਾਰ ਵਿਚਾਰ ਕੇ ਘਟਾਣਾ ਹੈ। ਕੇਵਲ ਇਸੇ ਤਰ੍ਹਾਂ ਸੰਤੁਸ਼ਟਤਾ ਤੇ ਅਸਲੀ ਪ੍ਰਸੰਨਤਾ ਦਾ ਵਾਧਾ ਹੁੰਦਾ ਹੈ ਤੇ ਸੇਵਾ ਦਾ ਬਲ ਵਧਦਾ ਹੈ। ਇਸ ਅਸੂਲ ਦੀ ਪਰਖ ਨਾਲ ਸਾਨੂੰ ਪਤਾ ਲਗਦਾ ਹੈ ਕਿ ਸਾਡੇ ਆਸ਼ਰਮ ਵਿਚ ਕਈ ਚੀਜ਼ਾਂ ਐਸੀਆਂ ਹਨ, ਜਿਨ੍ਹਾਂ ਦੀ ਲੋੜ ਦਾ ਅਸੀ ਸਬੂਤ ਨਹੀਂ ਦੇ ਸਕਦੇ, ਤੇ ਇਉਂ ਅਸੀਂ ਆਪਣੇ ਗੁਆਂਢੀਆਂ ਨੂੰ

੨੨