ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਗਿਆਨ ਹੈ, ਤੇ ਇਸੇ ਕਾਰਨ ਸਾਨੂੰ ਨਫ਼ੇ ਦੀ ਥਾਂ ਹਾਨੀ ਪਹੁੰਚਾਂਦਾ ਹੈ। ਉਹ ਅਗਿਆਨ ਮਨ ਨੂੰ ਐਨਾ ਭਟਕਾਦਾਂ ਹੈ ਕਿ ਆਖ਼ਰ ਉਹ ਥੋਥਾ ਹੋ ਜਾਂਦਾ ਹੈ ਤੇ ਭੈੜਾਂ ਦੇ ਅਮੁਕ ਵਾਧੇ ਵਿਚੋਂ ਅਸੰਤੁਸ਼ਟਤਾ ਵਧਦੀ ਚਲੀ ਜਾਂਦੀ ਹੈ। ਇਹ ਦਰਿੱਦਰ (Inertia) ਦੀ ਰੈਅ ਵਿਚ ਨਹੀਂ ਲਿਖਿਆ ਜਾ ਰਿਹਾ ਸਾਡੇ ਜੀਵਨ ਦਾ ਹਰ ਮਿੰਟ ਮਾਨਸਕ ਜਾਂ ਸ੍ਰੀਰਕ ਚੁਸਤੀ ਨਾਲ ਪੁਰ ਹੋਣਾ ਚਾਹੀਦਾ ਹੈ। ਉਹ ਚੁਸਤੀ ਸਾਤਵਿਕ (ਸਤਯ-ਉਪਜਾਉ) ਹੋਣੀ ਚਾਹੀਦੀ ਹੈ। ਜਿਸ ਨੇ ਆਪਣਾ ਜੀਵਨ ਸੇਵਾ-ਅਰਪਣ ਕਰ ਕੇ ਪਾਵਨ ਕਰ ਦਿੱਤਾ ਹੈ, ਉਹ ਇਕ ਚਸਾ ਭਰ ਵੀ ਸੁਸਤ ਨਹੀਂ ਰਹਿ ਸਕਦਾ। ਪਰ ਚੰਗੀ ਮੰਦੀ ਛੋਹਲਤਾ (activity) ਦੀ ਪਛਾਣ ਦਾ ਧਿਆਨ ਰਖਣਾ ਸਿਖਣਾ ਪੈਂਦਾ ਹੈ। ਇਕਾਗਰ-ਮਨ, ਸ਼ਰਧਾ ਭਰਪੂਰ ਸੇਵਾ ਅਤੇ ਇਹ ਪਛਾਣ ਕੁਦਰਤਨ ਨਾਲ ਨਾਲ ਚਲਦੇ ਹਨ।

੨੪