ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਰਭੈਤਾ ਦਾ ਭਾਵ ਹਰ ਪ੍ਰਕਾਰ ਦੇ ਬਾਹਰ ਮੁਖੀ (External) ਡਰ ਤੋਂ ਬਰੀਅਤ ਹੈ - ਬੀਮਾਰੀ, ਸਟ-ਫੇਟ ਤੇ ਮੌਤ, ਖੋਹੀ ਮੋਹੀ, ਪਿਆਰਿਆਂ ਦੇ ਖੋਹੇ ਜਾਣ ਦਾ ਡਰ, ਇੱਜ਼ਤ ਗਵਾਚਣ ਅਤੇ ਦਿਲ ਦੁਖਾਣ ਆਦਿ ਦਾ ਡਰ। ਜੈਸਾ ਕਿ ਆਮ ਤੌਰ ਤੇ, ਪਰ ਗ਼ਲਤ, ਖ਼ਿਆਲ ਕੀਤਾ ਜਾਂਦਾ ਹੈ, ਉਹ ਜਿਹੜਾ ਮੌਤ ਦੇ ਡਰ ਨੂੰ ਜਿਤ ਲੈਂਦਾ ਹੈ ਹੋਰ ਸਾਰਿਆਂ ਡਰਾਂ ਕੋਲੋਂ ਬਰੀ ਨਹੀਂ ਹੁੰਦਾ। ਕਈ ਮੌਤ ਕੋਲੋਂ ਤਾਂ ਨਹੀਂ ਡਰਦੇ ਪਰ ਜ਼ਿੰਦਗੀ ਦੇ ਨਿੱਕੇ ਨਿੱਕੇ ਦੁਖਾਂ ਕੋਲੋਂ ਨਸਦੇ ਹਨ। ਕਈ ਆਪ ਤਾਂ ਮਰਨ ਨੂੰ ਤਿਆਰ ਹੁੰਦੇ ਹਨ ਪਰ ਆਪਣੇ ਪਿਆਰਿਆਂ ਦੇ ਖੋਹੇ ਜਾਣ ਨੂੰ ਸਹਿ ਨਹੀਂ ਸਕਦੇ। ਕਈ ਸ਼ੂਮ ਇਹ ਸਭ ਕੁਝ ਝਲ ਲੈਣਗੇ, ਆਪਣੀ ਜਾਨ ਵੀ ਗਵਾ ਲੈਣਗੇ ਪਰ ਸਰਮਾਇਆ ਨਹੀਂ। ਇਕ ਹੋਰ ਹਨ ਜੋ ਆਪਣੇ ਖ਼ਿਆਲੀ ਨਾਮਣੇ (Supposed prestige) ਦੀ ਖ਼ਾਤਰ ਕਈ ਕਾਲੀਆਂ ਕਰਤੂਤਾਂ ਕਰ ਸਕਦੇ ਹਨ। ਕਈ ਆਪਣੇ ਸਿਧੇ ਸੌੜੇ ਰਾਹ ਤੋਂ ਜੋ ਉਨ੍ਹਾਂ ਦੇ ਸਾਹਮਣੇ ਸਾਫ਼ ਪਰਤੱਖ ਹੈ, ਤਿਲਕ ਜਾਣਗੇ ਕਿਉਂਕਿ ਉਹ ਦੁਨੀਆਵੀ ਬਦਨਾਮੀ ਤੋਂ ਡਰਦੇ ਹਨ। ਸਤਯ ਦੇ ਖੋਜੀ ਲਈ ਇਨ੍ਹਾਂ ਸਾਰਿਆਂ ਡਰਾਂ ਉਪਰ ਫ਼ਤਹ ਪਾਣੀ ਜ਼ਰੂਰੀ ਹੈ। ਸੱਤੁ ਦੀ ਜਦੋ ਜਹਿਦ ਵਿਚ ਉਹ ਹਰੀਸ਼ ਚੰਦਰ ਵਾਂਗ ਆਪਣਾ ਸਭ ਕੁਝ ਨਿਛਾਵਰ ਕਰਨ ਲਈ ਤਿਆਰ ਹੋਵੇ। ਹਰੀਸ਼ ਚੰਦਰ ਦੀ ਕਹਾਣੀ ਸ਼ਾਇਦ ਕਿੱਸਾ ਹੀ ਹੋਵੇ, ਪਰ ਸਚ ਦਾ ਹਰ ਖੋਜੀ ਉਸ ਦੀ ਸਚਾਈ ਦੀ ਆਪਣੇ ਨਿੱਜੀ ਤਜਰਬੇ ਤੋਂ ਪ੍ਰੋੜ੍ਹਤਾ ਕਰੇਗਾ; ਇਸ ਲਈ ਇਹ ਕਹਾਣੀ ਇਤਨੀ ਹੀ ਕੀਮਤੀ ਹੈ ਜਿਤਨੀ ਕਿ ਕੋਈ ਇਤਿਹਾਸਕ ਹਕੀਕਤ।

ਕਿਉਂਕਿ ਭੁਲੇਖੇ ਪਾਸੋਂ ਆਜ਼ਾਦੀ ਨਿਰਭੈਤਾ ਦਾ ਜੁਜ਼ ਹੈ, ਪੂਰਨ ਨਿਰਭੈਤਾ ਦੀ ਉਸੇ ਨੂੰ ਪ੍ਰਾਪਤੀ ਹੋ ਸਕਦੀ ਹੈ ਜਿਸ ਨੇ ਮਹਾਂ ਕਾਲ ਨੂੰ ਪਾ ਲਿਆ ਹੈ। ਹਰ ਕੋਈ ਅਤੁਟ ਕੋਸ਼ਿਸ਼ ਅਤੇ ਸ੍ਵੈ-ਵਿਸ਼ਵਾਸ ਸਹਿਤ, ਆਪਣੇ ਇਸ ਆਦਰਸ਼ ਵਲ ਸਨ੍ਹੇ ਸਨ੍ਹੇ ਤਰੱਕੀ ਕਰਦਾ ਜਾ ਸਕਦਾ ਹੈ।

ਜਿਵੇਂ ਮੈਂ ਸ਼ੁਰੂ ਵਿਚ ਲਿਖਿਆ ਹੈ, ਸਾਨੂੰ ਬਾਹਰਲੇ ਸਾਰੇ ਡਰ ਲਾਹ